- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ 'ਚ ਹੂੰਝਣ ਪਤੀ ਪਤਨੀ ਨੇ ਜਿੱਤੇ ਸੋਨੇ ਦੇ ਤਮਗੇ

ਮਹਾਂਵੀਰ ਗੋਇਲ, ਪੰਜਾਬ ਜਾਗਰਣ,
ਅਹਿਮਦਗੜ੍ਹ : ਪੰਜਾਬ ਸਰਕਾਰ ਦੀਆਂ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ‘ਦੀ ਟਾਊਨ ਸਕੂਲ’ ਵਿੱਚ ਕਰਵਾਈਆਂ ਗਈਆਂ ਜਿੱਥੇ ਕਿ ਹਰ ਵਰਗ ਅਤੇ ਪੰਜਾਬ ਦੀਆਂ ਹਰ ਖੇਡਾਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸੇ ਲੜੀ ਤਹਿਤ ਅਹਿਮਦਗੜ੍ਹ ਦੇ ਹੂੰਝਣ ਪਤੀ ਪਤਨੀ ਨੇ ਵੀ ਦੌੜਾਂ ਅਤੇ ਹੋਰ ਕਈ ਖੇਡਾਂ ਵਿੱਚ ਭਾਗ ਲੈਂਦਿਆਂ ਉਤਸ਼ਾਹ ਪੂਰਵਕ ਖੇਡਦਿਆਂ ਪਹਿਲਾ ਸਥਾਨ ਅਤੇ ਸੋਨੇ ਦਾ ਤਗਮਾ ਜਿੱਤਿਆ। ਜਾਣਕਾਰੀ ਅਨੁਸਾਰ ਮੰਡੀ ਅਹਿਮਦਗੜ੍ਹ ਦੇ ਰਜਨੀਤ ਕੌਰ ਹੂੰਝਣ ਅਤੇ ਯਾਦਵਿੰਦਰ ਸਿੰਘ ਹੂੰਝਣ ਕਾਫੀ ਲੰਬੇ ਸਮੇਂ ਤੋਂ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਕਮਾ ਰਹੇ ਹਨ। ਮਾਲੇਰਕੋਟਲਾ ਵਿੱਚ ਪੰਜਾਬ ਸਰਕਾਰ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਅਹਿਮਦਗੜ੍ਹ ਦੀ ਰਜਨੀਤ ਕੌਰ ਹੂੰਝਣ ਨੇ ਅਹਿਮਦਗੜ੍ਹ ਬਲਾਕ ਪੱਧਰ ਤੇ 100 ਮੀਟਰ ਦੌੜ ਅਤੇ ਸ਼ਾਟਪੁੱਟ ਵਿੱਚ ਸੋਨੇ ਦਾ ਤਮਗਾ ਜਿੱਤਿਆ ਜਦਕਿ ਉਨ੍ਹਾਂ ਦੇ ਪਤੀ ਯਾਦਵਿੰਦਰ ਸਿੰਘ ਹੂੰਝਣ ਨੇ ਸ਼ਾਟਪੁੱਟ ਵਿੱਚ ਪਹਿਲਾ ਅਤੇ 100 ਮੀਟਰ ਦੌੜ ਵਿੱਚ ਦੂਜਾ ਸਥਾਨ ਪਾ੍ਪਤ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਇਨਾਮ ਵੰਡ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕੇ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਇਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਦੋਨਾਂ ਪਤੀ ਪਤਨੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਵਿਸ਼ੇਸ਼ ਧੰਨਵਾਦ ਕੀਤਾ।