ਬਾਸਮਤੀ ਦੀ ਪਹਿਲੀ ਢੇਰੀ ਵਿਕੀ 4100 ਰੁਪਏ ਕੁਇੰਟਲ ਬਾਸਮਤੀ ਦੀ ਪਹਿਲੀ ਢੇਰੀ ਵਿਕੀ 4100 ਰੁਪਏ ਕੁਇੰਟਲ
Publish Date: Mon, 21 Sep 2026 06:00 PM (IST)
Updated Date: Tue, 22 Sep 2026 04:06 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਅਨਾਜ ਮੰਡੀ ਲਹਿਰਾਗਾਗਾ ਵਿਖੇ ਬਾਸਮਤੀ ਜੀਰੀ 1509 ਦੀ ਪਹਿਲੀ ਢੇਰੀ ਅਜੇ ਕੁਮਾਰ ਠੋਲੀ, ਫਾਰਮ ਨਰੇਸ਼ ਕੁਮਾਰ ਐਂਡ ਸੰਜ ਦੀ ਦੁਕਾਨ ਉੱਤੇ ਵਿਕਣ ਲਈ ਆਈ। ਜਿਸ ਦੀ ਬੋਲੀ ਬਾਅਦ ਦੁਪਹਿਰ ਸ਼ੁਰੂ ਹੋਈ ਅਤੇ ਇਹ 1509 ਝੋਨਾ 4100 ਰੁਪਏ ਪ੍ਰਤੀ ਕੁਇੰਟਲ ਵਿਕਿਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰਬੜ ਨੇ ਪੱਤਰਕਾਰਾਂ ਨੂੰ ਦੱਸਿਆ, ਕਿ ਹਰਦਿਆਲ ਸਿੰਘ ਪੁੱਤਰ ਭੂਰਾ ਸਿੰਘ ਪਿੰਡ ਰਾਮਗੜ ਦਾ ਇਹ ਝੋਨਾ ਅੱਜ ਵਿਕਣ ਲਈ ਆਇਆ। ਜਿਸ ਨੂੰ ਆਰਐਸ ਫੂਡ ਦੇ ਵਿਜੇ ਕੁਮਾਰ ਅਤੇ ਸਾਹਿਲ ਮਿੱਤਲ ਨੇ ਸਭ ਤੋਂ ਵੱਧ ਬੋਲੀ ਦੇ ਕੇ 4100 ਰੁਪਏ ਪ੍ਰਤੀ ਕੁਇੰਟਲ ਖਰੀਦਿਆ। ਉਨ੍ਹਾਂ ਖੁਸ਼ੀ ਜਾਹਿਰ ਕਰਦਿਆਂ ਕਿਹਾ, ਕਿ ਇਸ ਵਾਰ ਕਿਸਾਨਾਂ ਨੂੰ ਲਾਹੇਬੰਦ ਭਾਅ ਮਿਲਣ ਦੀ ਪੂਰੀ ਸੰਭਾਵਨਾ ਹੈ। ਬੋਲੀ ਸਮੇਂ ਰਮਨ ਬਿਹਾਰੀ ਰਾਇਸ ਮਿੱਲ, ਚਿਮਨ ਲਾਲ ਗਿਆਨ ਚੰਦ ਪਾਤੜਾਂ, ਐੱਸਪੀ ਰਾਈਸ ਮਿਲ ਪਾਤੜਾ ਤੋਂ ਇਲਾਵਾ ਹੋਰ ਵੀ ਖਰੀਦਦਾਰ ਮੌਜੂਦ ਸਨ। ਉਕਤ ਖਰੀਦਦਾਰਾਂ ਨੇ ਦੱਸਿਆ ਕਿ ਅੱਜ ਤੋਂ ਪੰਜ- ਛੇ ਦਿਨਾਂ ਨੂੰ ਸ਼ਰਾਧ ਸ਼ੁਰੂ ਹੋ ਜਾਣਗੇ। ਜਿਸ ਕਾਰਨ ਹਰੇਕ ਮਿੱਲਰ ਮਹੂਰਤ ਕਰਨ ਦੀ ਤਾਕ ਵਿੱਚ ਹੈ ਇਸ ਲਈ ਅੱਜ ਸਾਰੇ ਖਰੀਦਦਾਰ ਬੋਲੀ ਦੇਣ ਲਈ ਪਹੁੰਚੇ ਹੋਏ ਸਨ। ਖਰੀਦਦਾਰਾਂ ਦੇ ਦੱਸਣ ਮੁਤਾਬਕ ਅਜੇ ਕੁਆਲਿਟੀ ਵਿੱਚ ਅੱਗੇ ਜਾ ਕੇ ਹੋਰ ਸੁਧਾਰ ਆਵੇਗਾ। 1121 ਅਤੇ ਮੁੱਛਲ ਝੋਨੇ ਦੇ ਰੇਟ 4500 ਤੋਂ 5000 ਹਜ਼ਾਰ ਰੁਪਏ ਰਹਿਣ ਦੀ ਪੂਰੀ ਸੰਭਾਵਨਾ ਹੈ।ਕਿਸਾਨ ਹਰਦਿਆਲ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ਕਿ ਪਿਛਲੀ ਵਾਰ ਨਾਲੋਂ ਹਜ਼ਾਰ ਰੁਪਏ ਕੁਇੰਟਲ ਝੋਨਾ ਵੱਧ ਵਿਕਿਆ ਹੈ। ਇਸ ਲਾਹੇਵੰਦ ਭਾਅ ਮਿਲਣ ਕਾਰਨ ਕਿਸਾਨ ਖੁਸ਼ ਹਨ। ਉਨ੍ਹਾਂ ਕਿਹਾ ਕਿ ਰੇਹਾਂ ਸਪਰੇਹਾਂ ਦੇ ਖਰਚੇ ਬਹੁਤ ਵਧ ਗਏ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਾਸਮਤੀ ਦਾ ਰੇਟ ਵੀ ਪੱਕੇ ਤੌਰ ਤੇ ਨਿਸ਼ਚਿਤ ਕਰੇ, ਤਾਂ ਕਿ ਕਿਸਾਨ ਬਾਸਮਤੀ ਝੋਨਾ ਤਰਜੀਹੀ ਤੌਰ ਤੇ ਬੀਜਣ ਨੂੰ ਪਹਿਲ ਦੇਣ। ਇਸ ਸਮੇਂ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼, ਵਾਈਸ ਪ੍ਰਧਾਨ ਸੰਜੀਵ ਕੁਮਾਰ,ਪ੍ਰੈਸ ਸਕੱਤਰ ਸ਼ੰਭੂ ਗੋਇਲ, ਮਨੋਜ ਕੁਮਾਰ, ਕ੍ਰਿਸ਼ਨ ਕੁਮਾਰ ਕਾਲਾ, ਧਰਮਪਾਲ, ਬਿੱਲੂ ਰਾਮ ਅਤੇ ਰਾਮ ਗੋਇਲ ਲੇਹਲਾਂ ਵਾਲੇ, ਸੰਜੇ ਗਰਗ, ਪ੍ਰਮੋਦ ਕੁਮਾਰ ਮੌਜੂਦ ਸਨ।