- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਰਗੀ ਦੇਵ ਰਾਜ ਸੋਫਤ ਦੀ ਯਾਦ ’ਚ ਪਹਿਲਾ ਕਬੱਡੀ ਕੱਪ ਕਰਵਾਇਆ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਖੇ ਸਵਰਗੀ ਦੇਵ ਰਾਜ ਸੋਫਤ, ਸੇਵਾਮੁਕਤ ਏਡੀਐੱਮ, ਦੀ ਯਾਦ ਨੂੰ ਸਮਰਪਿਤ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ। ਕਬੱਡੀ ਕੱਪ ਦਾ ਉਦਘਾਟਨ ਮਾਤਾ ਕਮਲੇਸ਼ ਸੋਫਤ ਅਤੇ ਉਨ੍ਹਾਂ ਦੇ ਪੋਤਰੇ ਰਕਸ਼ਿਤ ਸੋਫ਼ਤ ਨੇ ਕੀਤਾ। ਟੂਰਨਾਮੈਂਟ ਵਿੱਚ ਲਗਭਗ 95 ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਖਿਡਾਰੀਆਂ ਦੇ ਮੁਕਾਬਲੇ ਦੋ ਵੱਖ-ਵੱਖ ਮੈਦਾਨਾਂ ਵਿੱਚ ਕਰਵਾਏ ਗਏ। ਇਸ ਮੌਕੇ ਬਾਬਾ ਰੋਡੂ ਸ਼ਾਹ ਕਾਉਂਕੇ ਫਸਟ ਅਤੇ ਰੀਸ਼ੂ ਧਨੌਰੀ ਧਨੌਰੀ ਹਰਿਆਣਾ ਦੀ ਟੀਮ ਦੂਸਰੇ ਨੰਬਰ ’ਤੇ ਰਹੀ। ਬੈਸਟ ਰੇਡਰ ਹਰਮਨ ਕੌਉਕੇ ਅਤੇ ਬੈਸਟ ਜਾਫੀ ਜੋਤ ਕਲਸੀਆਂ ਐਲਾਨ ਕੀਤਾ ਗਏ।
ਇਸ ਮੌਕੇ ਸਵਰਗੀ ਦੇਵ ਰਾਜ ਸੋਫਤ ਦੇ ਸਪੁੱਤਰ ਡਾ. ਸਰਿੰਦਰ ਪਾਲ ਸਿੰਘ ਸੋਫਤ ਅਤੇ ਲੈਕਚਰਾਰ ਰਾਜਿੰਦਰ ਕੁਮਾਰ ਸੋਫਤ ਨੇ ਦੱਸਿਆ ਕਿ ਖੇਡਾਂ ਨਾਲ ਜੋੜ ਕੇ ਹੀ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਹੈ।
ਇਹ ਇੱਕ ਰੋਜ਼ਾ ਓਪਨ ਕਬੱਡੀ ਕੱਪ ਸੀ, ਜਿਸ ਵਿੱਚ ਇੱਕ ਪਿੰਡ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਹਰੇਕ ਟੀਮ ਵਿੱਚ ਵੱਧ ਤੋਂ ਵੱਧ ਦੋ ਬਾਹਰਲੇ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਗਈ। ਵੱਡੀ ਗਿਣਤੀ ਵਿੱਚ ਟੀਮਾਂ ਦੀ ਸ਼ਮੂਲੀਅਤ ਨੇ ਮੁਕਾਬਲਿਆਂ ਨੂੰ ਦਿਲਚਸਪ ਬਣਾਇਆ ਅਤੇ ਖੇਡ ਪ੍ਰੇਮੀਆਂ ਨੂੰ ਕਬੱਡੀ ਦੇ ਜੌਹਰ ਦੇਖਣ ਦਾ ਮੌਕਾ ਮਿਲਿਆ।
ਟੂਰਨਾਮੈਂਟ ਦੌਰਾਨ ਪੰਚਮ ਹਸਪਤਾਲ, ਲੁਧਿਆਣਾ ਦੀ ਟੀਮ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਵੀ ਲਾਇਆ ਗਿਆ। ਇਸ ਤੋਂ ਇਲਾਵਾ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਪੈਰਾਗੌਨ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ, ਸਕੂਲ ਚੈਅਰਪਰਸਨ ਸੁਮਨ ਸੋਫਤ, ਐੱਮਵੀਆਈ. ਫੁਲਵੀਰ ਕੁਮਾਰ ਲਾਡੀ, ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ ,ਉੱਘੇ ਕਬੱਡੀ ਖਿਡਾਰੀ ਨਿਰਮਲ ਸਿੰਘ ਨਿੰਮਾ, ਮਨਪਾਲ ਗਰੇਵਾਲ ਡੀਪੀ ,ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਦੀਪ ਸਿੰਘ ਜਵੰਦਾ, ਅਜੀਤ ਪਾਲ ਲਾਲੀ ਬਟਾਰੀ, ਮਨਦੀਪ ਸਿੰਘ ਐੱਮਡੀ ਜੀ-ਗ੍ਰੈਂਡ, ਗੋਲਡੀ ਸਰੀਂਹ, ਤਰਲੋਚਨ ਸਿੰਘ ਚਾਪੜਾ, ਜਗਦੇਵ ਸਿੰਘ ਬੋਪਾਰਾਏ, ਰਾਕੇਸ਼ ਗਰਗ, ਪਰਮਦੀਪ ਸਿੰਘ ਦੀਪਾ ਸਰਪੰਚ ਡੇਹਲੋਂ , ਹਰਵਿੰਦਰ ਸਿੰਘ ਐੱਮਡੀ ਕੈਲੀਫੋਰਨੀਆ ਮਨਪਾਲ, ਗੁਰਮੁਖ ਸਿੰਘ ਗਰੇਵਾਲ ਸਰਪੰਚ ਫਰਵਾਲੀ, ਅਮਰੀਕ ਸਿੰਘ ਫਰਵਾਹਾ, ਹਰਮੇਲ ਸਿੰਘ, ਜਗਰੂਪ ਸਿੰਘ ਜਰਖੜ ਹਾਜ਼ਰ ਸਨ