ਵਿੱਤ ਮੰਤਰੀ ਹਰਪਾਲ ਚੀਮਾ ਨੇ ਰਤਨ ਪੰਜਾਬ ਦੇ’ ਅਵਾਰਡ ਨਾਲ ਸਨਮਾਨਿਤ ਕੀਤਾ ਕਨ੍ਹਈਆ ਸੋਲਵੇਕਸ ਵਿੱਤ ਮੰਤਰੀ ਹਰਪਾਲ ਚੀਮਾ ਨੇ ਰਤਨ ਪੰਜਾਬ ਦੇ’ ਅਵਾਰਡ ਨਾਲ ਸਨਮਾਨਿਤ ਕੀਤਾ ਕਨ੍ਹਈਆ ਸੋਲਵੇਕਸ
Publish Date: Wed, 30 Sep 2026 06:17 PM (IST)
Updated Date: Thu, 01 Oct 2026 04:01 AM (IST)
ਕੰਪਨੀ ਦੇ ਸੰਸਥਾਪਕ ਜਗਰਾਜ ਸਿੰਗਲਾ ਤੇ ਡਾਇਰੈਕਟਰ ਮੋਹਿਤ ਗਰਗ ਬਣੇ ‘ਰਤਨ ਪੰਜਾਬ ਦੇ’ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਾਗਰਣ ਗਰੁੱਪ ਦੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵਲੋਂ ਅਯੋਜਿਤ ਰਾਜ ਪੱਧਰੀ ਪੁਰਸਕਾਰ ਸਮਾਗਮ ਦੌਰਾਨ ਕਨ੍ਹਈਆ ਸੋਲਵੇਕਸ ਦੇ ਯੈਲੋ ਬੀਨਜ਼ ਬ੍ਰਾਂਡ ਦੇ ਸੰਸਥਾਪਕ ਜੁਗਰਾਜ ਸਿੰਗਲਾ ਤੇ ਡਾਇਰੈਕਟਰ ਮੋਹਿਤ ਗਰਗ ਨੂੰ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜਾਗਰਣ ਗਰੁੱਪ ਦੇ ਚੀਫ਼ ਜਰਨਲ ਮੈਨੇਜਰ ਮਹਿੰਦਰ ਜੀ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਮੰਚ ’ਤੇ ਹਾਜ਼ਰ ਸਨ। ਜੁਗਰਾਜ ਸਿੰਗਲਾ ਤੇ ਮੋਹਿਤ ਗਰਗ ਨੇ ਇਹ ਐਵਾਰਡ ਮਿਲਣ ’ਤੇ ਅਦਾਰਾ ਪੰਜਾਬੀ ਜਾਗਰਣ ਦਾ ਧੰਨਵਾਦ ਕੀਤਾ ਹੈ। ਗੌਰ ਹੋਵੇ ਕਿ ਬਰਨਾਲਾ ਦੇ ਸਿੰਗਲਾ ਪਰਿਵਾਰ ਦੀ ਵਪਾਰਕ ਵਿਰਾਸਤ ਪਿਛਲੇ ਸੌ ਸਾਲਾਂ ਤੋਂ ਵਪਾਰਕ ਗਤੀਵਿਧੀਆਂ ਅਤੇ ਉਦਯੋਗਿਕ ਵਿਕਾਸ ਨਾਲ ਨਿਰੰਤਰ ਜੁੜੀ ਹੋਈ ਹੈ। ਇਸੇ ਇਤਿਹਾਸਕ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਸਾਲ 2003 ਵਿੱਚ ਰਾਮ ਗੋਪਾਲ ਸਿੰਗਲਾ ਜੀ (ਸਾਬਕਾ ਜ਼ਿਲ੍ਹਾ ਮੰਡੀ ਅਫ਼ਸਰ) ਦੁਆਰਾ ਕਨ੍ਹਈਆ ਸੋਲਵੇਕਸ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ ਗਈ ਸੀ। ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਇਸ ਕੰਪਨੀ ਨੇ ਖਾਣ ਵਾਲੇ ਤੇਲਾਂ ਅਤੇ ਐਗਰੀਕਲਚਰ ਉਤਪਾਦਾਂ ਦੇ ਖੇਤਰ ਵਿੱਚ ਉੱਚ ਤਕਨੀਕੀ ਸਮਰੱਥਾ ਅਤੇ ਬਹੁੱਮੁੱਲਾ ਤਜਰਬਾ ਹਾਸਲ ਕੀਤਾ ਹੈ। ਉਦਯੋਗਿਕ ਖੇਤਰ ਵਿੱਚ ਪਾਏ ਇਸ ਵਡਮੁੱਲੇ ਯੋਗਦਾਨ ਲਈ ਅਦਾਰਾ ਪੰਜਾਬੀ ਜਾਗਰਣ ਵੱਲੋਂ ਕੰਪਨੀ ਨੂੰ ਰਤਨ ਪੰਜਾਬ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅੱਜ ਦੇ ਆਧੁਨਿਕ ਦੌਰ ਵਿੱਚ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ੁੱਧਤਾ ਬਣਾਏ ਰੱਖਣਾ ਇੱਕ ਵੱਡੀ ਚੁਣੌਤੀ ਹੈ। ਇਸੇ ਸੋਚ ਅਤੇ ਆਪਣੇ ਪਿਤਾ ਦੇ ਸੁਪਨੇ ਨੂੰ ਸਾਕਾਰ ਕਰਦਿਆਂ, ਸਾਲ 2021 ਵਿੱਚ ਜੁਗਰਾਜ ਸਿੰਗਲਾ ਨੇ ਯੈਲੋ ਬੀਨਜ਼ ਬ੍ਰਾਂਡ ਦੀ ਸ਼ੁਰੂਆਤ ਕੀਤੀ। ਕੰਪਨੀ ਨੇ ਪੂਰਾ ਵਜ਼ਨ, ਪੂਰੀ ਸ਼ੁੱਧਤਾ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਦੇ ਮੂਲ ਸਿਧਾਂਤ ਨੂੰ ਅਪਣਾਇਆ। ਇਸ ਦੇ ਨਾਲ ਹੀ, ਕੰਪਨੀ ਦੇ ਨਵੀਨਤਾਕਾਰੀ ਡਾਇਰੈਕਟਰ ਮੋਹਿਤ ਗਰਗ ਆਪਣੀ ਦ੍ਰਿਸ਼ਟੀ ਨਾਲ ਉਤਪਾਦਾਂ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹਨ। ਅੱਜ ਸਾਲ 2026 ਵਿੱਚ, ਕੰਪਨੀ ਪੀਲੀ ਸਰੋਂ ਦਾ ਤੇਲ, ਕੱਚੀ ਘਾਣੀ, ਸੋਇਆਬੀਨ, ਕਾਟਨਸੀਡ, ਮੱਕੀ ਅਤੇ ਹੋਰ ਰਿਫਾਈਂਡ ਤੇਲਾਂ ਦਾ ਨਿਰਮਾਣ ਤੇ ਮਾਰਕੀਟਿੰਗ ਸਫ਼ਲਤਾਪੂਰਵਕ ਕਰ ਰਹੀ ਹੈ। ਉੱਤਰੀ ਭਾਰਤ ਵਿੱਚ ਆਪਣੇ ਵਿਸ਼ਾਲ ਡਿਸਟ੍ਰੀਬਿਊਸ਼ਨ ਨੈੱਟਵਰਕ ਤੋਂ ਇਲਾਵਾ, ਕੰਪਨੀ ਦੇ ਉਤਪਾਦ ਏਮਾਜੋਨ, ਫਲੀਕਾਰਟ, ਜੀਓ ਮਾਰਟ ਵਰਗੇ ਈ-ਕਾਮਰਸ ਅਤੇ ਬਲੀਕਿੰਟ, Swiggy Instamart ਵਰਗੇ ਕਵਿਕ-ਕਾਮਰਸ ਪਲੇਟਫਾਰਮਾਂ ’ਤੇ ਵੀ ਉਪਲਬਧ ਹਨ। ਇਸ ਤੋਂ ਇਲਾਵਾ ਡੀ ਮਾਰਟ ਅਤੇ ਵਿਲਮਾਰਟ ਵਰਗੇ ਵੱਡੇ ਸਟੋਰਾਂ ਵਿੱਚ ਵੀ ਕੰਪਨੀ ਨੇ ਮਜ਼ਬੂਤ ਪਛਾਣ ਬਣਾਈ ਹੈ। ਦੋਵਾਂ ਡਾਇਰੈਕਟਰਾਂ ਦਾ ਮੁੱਖ ਉਦੇਸ਼ ਹਰ ਘਰ ਤੱਕ ਸ਼ੁੱਧ, ਸਵਾਦਿਸ਼ਟ ਅਤੇ ਸਿਹਤਮੰਦ ਤੇਲ ਪਹੁੰਚਾਉਣਾ ਹੈ। ਇੱਕ ਸਦੀ ਪੁਰਾਣੀ ਵਪਾਰਕ ਵਿਰਾਸਤ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਭਾਰਤ ਦੇ ਹਰ ਘਰ ਤੱਕ ਭਰੋਸੇ ਅਤੇ ਗੁਣਵੱਤਾ ਦੀ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ। ਅਦਾਰਾ ਪੰਜਾਬੀ ਜਾਗਰਣ ਵਲੋਂ ਇਸ ਸੰਸਥਾ ਨੂੰ ਰਤਨ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕਰਨ ਤੇ ਉਨ੍ਹਾਂ ਨੂੰ ਖੇਤਰ ਦੇ ਲੋਕ ਵਧਾਈ ਦੇ ਰਹੇ ਹਨ।