ਵਿੱਤ ਮੰਤਰੀ ਚੀਮਾ ਨੇ ਵਿਕਾਸ ਕੰਮਾਂ ਦਾ ਲਿਆ ਜਾਇਜਾ
ਵਿੱਤ ਮੰਤਰੀ ਚੀਮਾ ਨੇ ਵਿਕਾਸ ਕੰਮਾਂ ਦਾ ਜਾਇਜਾ ਲਿਆ
Publish Date: Sun, 23 Aug 2026 04:02 PM (IST)
Updated Date: Mon, 24 Aug 2026 04:01 AM (IST)
ਗੁਰਜੀਤ ਸਿੰਘ ਧੌਂਸੀ, ਪੰਜਾਬੀ ਜਾਗਰਣ, ਦਿੜ੍ਹਬਾ ਮੰਡੀਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਤਵਾਰ ਨੂੰ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਤਹਿਤ ਉਨ੍ਹਾਂ ਖਨਾਲ ਰੋਡ ਉੱਪਰ 42 ਲੱਖ ਰੁਪਏ ਦੀ ਲਾਗਤ ਨਾਲ ਸਥ ਅਤੇ ਬਣੇ ਪਾਰਕ ਦਾ ਦੌਰਾ ਕੀਤਾ। ਇਸ ਮੌਕੇ ਚੀਮਾ ਨੇ ਕਿਹਾ ਕਿ ਹਲਕੇ ਅੰਦਰ ਵੱਖ-ਵੱਖ ਪਿੰਡਾਂ ’ਚ ਵਿਕਾਸ ਕਾਰਜ ਕੰਮ ਜੰਗੀ ਪੱਧਰ ਤੇ ਜਾਰੀ ਹਨ। ਦਿੜਬਾ ਦੀ ਸੁਸਾਇਟੀ ਲਈ 45 ਲੱਖ ਰੁਪਏ ਆ ਚੁੱਕੇ ਹਨ ਅਤੇ ਜਲਦੀ ਹੀ ਨਵੀਂ ਬਿਲਡਿੰਗ ਬਣ ਕੇ ਤਿਆਰ ਹੋਵੇਗੀ। ਜਿਸ ਨਾਲ ਕਿਸਾਨਾਂ ਨੂੰ ਰੇਹ ਅਤੇ ਸਪਰੇ ਲੈਣ ਸਮੇਂ ਦਿੱਕਤ ਨਹੀਂ ਆਵੇਗੀ। ਉਨ੍ਹਾਂ ਦਿੜਬਾ ਤੋਂ ਗੁਜਰਾ ਬਣ ਰਹੀ ਸੜਕ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸ਼ਹਿਰ ਵਿੱਚ ਬਣ ਰਹੇ ਤਿੰਨ ਗੇਟਾਂ ਦੀ ਉਸਾਰੀ ਜਲਦੀ ਮੁਕੰਮਲ ਹੋ ਜਾਵੇਗੀ। ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ, ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਸੁਖਚੈਨ ਸਿੰਘ ਘੁਮਾਣ, ਸੁਪਿੰਦਰ ਸਿੰਘ ਘੁਮਾਣ, ਰਾਜੇਸ਼ ਕੁਮਾਰ ਗੋਪ ਮੈਂਬਰ ਟਰੇਡ ਕਮਿਸ਼ਨ ਪੰਜਾਬ, ਪ੍ਰੈੱਸ ਕਲੱਬ ਦੇ ਪ੍ਰਧਾਨ ਜੀਐਸ ਧੌਸੀ,ਅਵਤਾਰ ਸਿੰਘ ਤਾਰੀ ਵਾਈਸ ਪ੍ਰਧਾਨ, ਸੁਸ਼ੀਲ ਐੱਮਸੀ, ਪਰਗਟ ਐਮਸੀ, ਬਲਵਿੰਦਰ ਸਿੰਘ ਹਾਜ਼ਰ ਸਨ।