ਅਮਰਗੜ੍ਹ ਵਾਸੀਆਂ ਦੀ ਬਾਈਪਾਸ ਦੀ ਮੰਗ ਨੂੰ ਵਿੱਤ ਵਿਭਾਗ ਵੱਲੋਂ ਮਨਜ਼ੂਰੀ ਅਮਰਗੜ੍ਹ ਵਾਸੀਆਂ ਦੀ ਬਾਈਪਾਸ ਦੀ ਮੰਗ ਨੂੰ ਵਿੱਤ ਵਿਭਾਗ ਵੱਲੋਂ ਮਨਜ਼ੂਰੀ
Publish Date: Sat, 12 Sep 2026 03:26 PM (IST)
Updated Date: Sun, 13 Sep 2026 04:02 AM (IST)
ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਸਥਾਨਕ ਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਪੂਰੀ ਹੁੰਦੀ ਨਜ਼ਰ ਆ ਰਹੀ ਹੈ, ਵਿੱਤ ਵਿਭਾਗ ਵੱਲੋਂ ਅਮਰਗੜ੍ਹ ਬਾਈਪਾਸ ਲਈ ਜ਼ਮੀਨ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਲਈ ਲੋਕ ਨਿਰਮਾਣ ਵਿਭਾਗ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਗਰ ਪੰਚਾਇਤ ਅਮਰਗੜ੍ਹ ਦੇ ਦਫ਼ਤਰ ਵਿਖੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਦਿਖਾਉਂਦਿਆਂ ਦੱਸਿਆ ਕਿ ਅਮਰਗੜ੍ਹ ਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਬਾਈਪਾਸ ਦੀ ਮੰਗ ਪੂਰੀ ਹੋਣ ਵੱਲ ਵੱਧ ਰਹੀ ਹੈ। ਕਰੀਬ 63 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਬਾਈਪਾਸ ਪ੍ਰੋਜੈਕਟ ਨੂੰ ਮੁਕੰਮਲ ਕਰਨ ’ਚ ਲੱਗਭੱਗ ਡੇਢ ਦੋ ਸਾਲ ਸਮਾਂ ਲੱਗਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਾਈਪਾਸ ਬਣਨ ਨਾਲ ਮਾਲੇਰਕੋਟਲਾ-ਨਾਭਾ-ਪਟਿਆਲਾ ਮਾਰਗ ਤੇ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ ਅਤੇ ਅਮਰਗੜ੍ਹ ਬਾਜ਼ਾਰ ਅੰਦਰ ਲੰਮੇ ਸਮੇਂ ਤੋਂ ਬਣੀ ਟ੍ਰੈਫਿਕ ਸਮੱਸਿਆ ਦਾ ਵੀ ਹੱਲ ਹੋਵੇਗਾ। ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦਿਆਂ ਵਿਧਾਇਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਮਸਲੇ ਦਾ ਹੱਲ ਕਰਨ ਦੀ ਬਜਾਏ ਸਿਰਫ ਬਿਆਨਬਾਜ਼ੀ ਅਤੇ ਲੋਕਾਂ ਨੂੰ ਲਾਰੇ ਹੀ ਲਗਾਏ ਇਸ ਦਾ ਕੋਈ ਪੁਖਤਾ ਹੱਲ ਨਹੀਂ ਕੀਤਾ ਪਰ ਆਪ ਸਰਕਾਰ ਵੱਲੋਂ ਇਸ ਸਮੱਸਿਆ ਦਾ ਹੱਲ ਘਰ ਆਪਣਾ ਵਾਅਦਾ ਪੂਰਾ ਕੀਤਾ। ਇਸ ਮੌਕੇ ਨਗਰ ਪੰਚਾਇਤ ਅਮਰਗੜ੍ਹ ਦੀ ਪ੍ਰਧਾਨ ਦੇ ਪਤੀ ਅਤੇ ਸਮਾਜ ਸੇਵੀ ਦੀਪਕ ਕੌੜਾ ਨੇ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਈਪਾਸ ਬਣਨ ਨਾਲ ਟਰੈਫਿਕ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਬਾਜ਼ਾਰ ਅੰਦਰ ਦੁਕਾਨਦਾਰਾਂ ਨੂੰ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਾਈਪਾਸ ਬਣਨ ਉਪਰੰਤ ਮੌਜੂਦਾ ਸੜਕ ਨਗਰ ਪੰਚਾਇਤ ਅਮਰਗੜ੍ਹ ਦੇ ਦਾਇਰੇ ਵਿਚ ਆ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਇਮਾਰਤੀ ਨਕਸ਼ੇ ਪਾਸ ਕਰਵਾਉਣੇ ਸੁਖਾਲੇ ਹੋ ਜਾਣਗੇ। ਇਸ ਮੌਕੇ ਖਾਦੀ ਬੋਰਡ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਗੁਰਵੀਰ ਸਿੰਘ ਸੋਹੀ, ਕੌਂਸਲਰ ਸਵਰਨ ਸਿੰਘ, ਕੌਂਸਲਰ ਸੰਦੀਪ ਕੌੜਾ, ਬਲਵੀਰ ਸਿੰਘ, ਖਾਦੀ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ, ਪੀ.ਏ ਰਾਜੀਵ ਕੁਮਾਰ ਤੋਗਾਹੇੜੀ, ਸਾਬਕਾ ਵਾਈਸ ਪ੍ਰਧਾਨ ਗੁਰਦਾਸ ਸਿੰਘ, ਪ੍ਰੇਮ ਚੰਦ ਕਪੂਰ, ਸੁਖਵਿੰਦਰ ਸਿੰਘ ਸੁੱਖਾ, ਨੰਬਰਦਾਰ ਪਰਮਜੀਤ ਸਿੰਘ, ਪ੍ਰਦੀਪ ਕੁਮਾਰ ਸਾਬਕਾ ਕੌਂਸਲਰ, ਸ਼ਰਧਾ ਰਾਮ ਹਰਜਿੰਦਰ ਸਿੰਘ ਹੈਪੀ, ਨਰਦੇਵ ਸਿੰਘ ਹਾਜ਼ਰ ਸਨ।