- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀ ਲਾਹੇਵੰਦ ਨਾ ਹੋ ਕੇ ਬਣ ਗਈ ਘਾਟੇ ਦਾ ਸੌਦਾ : ਖੰਡੇਬਾਦ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪੰਜਾਬ ਵਿੱਚ ਖੇਤੀ ਮੋਟਰਾਂ, ਕਾਰਖਾਨਿਆਂ ਅਤੇ ਹੋਰ ਇੰਡਸਟਰੀਆਂ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਗਰਿਡਾਂ ਅਤੇ ਐਕਸੀਅਨਾਂ ਦਫਤਰਾਂ ਮੂਹਰੇ ਲਗਾਤਾਰ ਧਰਨੇ ਲੱਗ ਰਹੇ ਹਨ। ਇਹ ਵਿਚਾਰ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਜਗਦੇਵ ਸਿੰਘ ਲੇਹਲ ਖੁਰਦ ਅਤੇ ਸਾਥੀਆਂ ਨੇ ਲਹਿਰਾਗਾਗਾ ਦੇ ਬਿਜਲੀ ਗਰਿਡ ਅੱਗੇ ਧਰਨਾ ਦੇ ਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਪਹਿਲਾਂ ਕਹਿੰਦੀ ਸੀ, ਕਿ ਬਿਜਲੀ ਝਮਕਾ ਨਹੀਂ ਮਾਰਦੀ, ਹੁਣ ਜਦੋਂ ਬਿਜਲੀ ਆਉਂਦੀ ਹੀ ਨਹੀਂ ਤਾਂ ਝਮਕਾ ਕਿੱਥੋਂ ਮਾਰੇਗੀ। ਇਨ੍ਹਾਂ ਧਰਨੇ ਪ੍ਰਦਰਸ਼ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਬਿਜਲੀ ਸਬੰਧੀ ਸਰਕਾਰ ਦੀ ਕਿਹੋ ਜਿਹੀ ਕਾਰਗੁਜ਼ਾਰੀ ਹੈ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕਾਮਰੇਡ ਸਤਵੰਤ ਸਿੰਘ ਖੰਡੇਬਾਦ ਨੇ ਕਿਹਾ, ਕਿ ਪੰਜਾਬ ਵਿੱਚ ਕੋਲਾ, ਦਰਿਆਈ ਪਾਣੀਆਂ ਤੇ ਆਪਣਾ ਹੱਕ ਕੇਂਦਰ ਨੇ ਜਮ੍ਵਾਂ ਲਿਆ ਹੈ। ਸੈਂਟਰ ਵਿੱਚ ਬੀਜੇਪੀ ਪੰਜਾਬ, ਜੰਮੂ ਕਸ਼ਮੀਰ ਆਦਿ ਸਟੇਟਾਂ ਨੂੰ ਕੁਚਲਣ ਵਿੱਚ ਲੱਗੀ ਹੋਈ ਹੈ। ਪੰਜਾਬ ਵਿੱਚ ਖਾਦਾਂ ਕੋਲਾ ਅਤੇ ਬਾਕੀ ਹੋਰ ਖੇਤੀ ਵਸਤਾਂ ਸਬੰਧੀ ਖਣਿਜਾਂ ਦੀ ਉਪਲੱਬਧਤਾ ਕੇਂਦਰ ਸਰਕਾਰ ਘਟਾ ਦਿੰਦੀ ਹੈ, ਜਿਸ ਕਾਰਨ ਪੰਜਾਬ ਦੀ ਆਰਥਿਕਤਾ ਡਾਵਾਂ ਡੋਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੁਖੀ ਹਨ, ਕਿਉਂਕਿ ਖੇਤੀ ਦਾ ਧੰਦਾ ਲਾਹੇਬੰਦ ਨਾ ਹੋ ਕੇ ਘਾਟੇ ਦਾ ਸੌਦਾ ਹੋ ਗਿਆ ਹੈ। ਜਿਸ ਕਾਰਨ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਬਿਜਲੀ ਦੀ ਥੁੜ ਸਬੰਧੀ ਐਕਸੀਅਨ ਲਹਿਰਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਸਮੇਂ ਗੁਰਮੀਤ ਸਿੰਘ ਵਾਇਸ ਪ੍ਰਧਾਨ, ਕੁਲਵੀਰ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ, ਭੀਮ ਸਿੰਘ, ਲਾਡੀ ਸਿੰਘ, ਜਰਨੈਲ ਸਿੰਘ ਲਹਿਲ ਖੁਰਦ,ਬਲਵਿੰਦਰ ਸਿੰਘ ਖੰਡੇਬਾਦ, ਕਾਲਾ ਸਿੰਘ ਲਹਿਲ ਖੁਰਦ, ਸੁਖਵਿੰਦਰ ਸਿੰਘ ਖੰਡੇਵਾਦ, ਜਰਨੈਲ ਸਿੰਘ ਖੰਡੇਬਾਦ, ਅਵਤਾਰ ਸਿੰਘ ਲਹਿਲ ਖੁਰਦ, ਅਜੈਬ ਸਿੰਘ ਰਾਮਗੜ੍ਹ ਅਤੇ ਜੋਗਾ ਸਿੰਘ ਰਾਮਗੜ੍ਹ ਮੌਜੂਦ ਸਨ।