- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖਰੀਦ ਤੋਂ ਖਫਾ ਕਿਸਾਨਾਂ ਨੇ ਮਾਰਕੀਟ ਕਮੇਟੀ ਮੂਹਰੇ ਕੀਤੀ ਨਾਅਰੇਬਾਜੀ

ਸਰਕਾਰ ’ਤੇ ਝੋਨੇ ਦੀ ਖਰੀਦ ਕਰਨ ਤੋਂ ਮੁਕਰਨ ਦਾ ਲਾਇਆ ਦੋਸ਼
ਝੋਨੇ ਦੀ ਖੀਦ ਜਲਦ ਸ਼ੁਰੂ ਨਾ ਹੋਣ ’ਤੇ ਰੇਲਾਂ ਰੋਕਣ ਦੀ ਦਿੱਤੀ ਚਿਤਾਵਨੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਦੀ ਬਹੁ ਗਿਣਤੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਹੋਣ ਤੋਂ ਕਿਸਾਨ ਰੋਹ ਵਿੱਚ ਹਨ ਜਿਸਦੇ ਚੱਲਦਿਆਂ ਮੂਣਕ ਮੰਡੀ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਝੋਨੇ ਦੀ ਖਰੀਦ ਬੰਦ ਹੋਣ ਤੋਂ ਮਾਰਕੀਟ ਕਮੇਟੀ ਅੱਗੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਜ਼ਿਲ੍ਹਾ ਆਗੂ ਰਵਾ ਸਿੰਘ ਥੇੜੀ ਨੇ ਦੱਸਿਆ, ਕਿ ਮੂਨਕ, ਲਹਿਰਾਗਾਗਾ ਦੀ ਅਨਾਜ਼ ਮੰਡੀ ਭਰੀ ਪਈ ਹੈ, ਝੋਨਾ ਸੜਕਾਂ ਤੇ ਰੁਲ ਰਿਹਾ ਹੈ, ਸਰਕਾਰ ਨੇ ਖਰੀਦ ਤੋਂ ਕਰਨ ਤੋਂ ਮੁੱਕਰ ਗਈ ਹੈ। ਜਿਸ ਕਾਰਨ ਮੰਡੀਆਂ ਦੇ ਹਾਲਾਤ ਮਾੜੇ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਫਤਾ ਹੋ ਗਿਆ ਹੈ ਮੰਡੀਆਂ ਵਿੱਚ ਬੈਠਿਆਂ ਨੂੰ, ਜਦੋਂ ਸਿਲ ਖਤਮ ਹੋ ਗਈ ਤਾਂ ਖਰੀਦੋਂ ਜਵਾਬ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮੈਂ ਜਦੋਂ ਸਬੰਧੀ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਰਾਈਸ ਮਿੱਲਰਾਂ ਨੂੰ ਕੋਟਾ ਅਲਾਟ ਹੋਇਆ ਸੀ ਉਹ ਪੂਰਾ ਹੋ ਗਿਆ ਹੈ। ਇਸ ਲਈ ਅਸੀਂ ਹੁਣ ਅਗਲੀ ਖਰੀਦ ਲਈ ਜ਼ਿਲ੍ਹੇ ਨੂੰ ਲਿਖ ਕੇ ਭੇਜ ਦਿੱਤਾ ਹੈ, ਉਹ ਪੰਜਾਬ ਸਰਕਾਰ ਨੂੰ ਭੇਜਣਗੇ ਅਤੇ ਫਿਰ ਇਹ ਸਕੀਮ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ, ਕਿ ਕੋਟਾ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਹਫਤੇ ਤੋਂ ਵਧੇਰੇ ਸਮਾਂ ਲੱਗ ਜਾਵੇਗਾ। ਪ੍ਰਧਾਨ ਥੇੜੀ ਨੇ ਕਿਹਾ ਕਿ ਸਰਕਾਰ ਕਹਿ ਰਹੀ ਸੀ, ਕਿ ਕਣਕ ਦਾ ਦਾਣਾ ਦਾਣਾ ਚੱਕਾਂਗੇ ਪਰ ਇੱਥੇ ਤਾਂ ਹਜ਼ਾਰਾਂ ਟਨ ਅਨਾਜ ਮੰਡੀਆਂ ਵਿੱਚ ਪਿਆ ਹੈ। ਇਸ ਸਮੇਂ ਸਮੂਹ ਹਾਜ਼ਰ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ, ਕਿ ਜੇਕਰ ਲਹਿਰਾ ਤੇ ਮੂਣਕ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਜਲਦੀ ਸ਼ੁਰੂ ਨਾ ਹੋਈ ਤਾਂ ਅਸੀਂ ਸੜਕਾਂ ਤੇ ਰੇਲਾਂ ਰੋਕਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ।