
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਿਸਾਨਾਂ ਨੇ ਪਿੰਡਾਂ ’ਚ ਪੰਜਾਬ ਸਰਕਾਰ ਦੇ ਖਿਲਾਫ ਪੋਸਟਰ ਲਾਏ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਕਿਸਾਨ ਮਜ਼ਦੂਰ ਮੋਰਚਾ ਦੇ ਕਹਿਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦਿੜ੍ਹਬਾ ਬਲਾਕ ਦੀਆਂ ਵੱਖ ਵੱਖ ਪਿੰਡ ਦੀਆਂ ਇਕਾਈਆਂ ’ਚੋਂ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖ਼ਿਲਾਫ਼ ਟਰਾਲੀ ਚੋਰੋ-ਸ਼ੰਭੂ ਖਨੌਰੀ ਮੋਰਚੇ ਤੋਂ ਲੁੱਟਿਆ ਸਾਮਾਨ ਮੋੜੋ ਦੇ ਪੋਸਟਰ, ਬੈਨਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਪਿੰਡ ਇਕਾਈਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਕਰਕੇ ਇਹ ਫਲੈਕਸਾਂ ਬੜੇ ਉਤਸ਼ਾਹ ਨਾਲ ਲਾਈਆਂ, ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਜੋ ਮੋਰਚੇ ਉਖੇੜਨ ਵੇਲੇ ਕਿਸਾਨਾਂ ਦਾ ਲੱਗਭੱਗ ਤਿੰਨ ਕਰੋੜ 77 ਲੱਖ ਦਾ ਜੋ ਸਾਮਾਨ ਲੁੱਟਿਆ ਗਿਆ ਸੀ, ਪੰਜਾਬ ਸਰਕਾਰ ਉਸ ਦੀ ਭਰਪਾਈ ਕਰੇ, ਇੰਨਾਂ ਮੋਰਚਿਆਂ ਵਿੱਚ ਸ਼ਹੀਦ ਹੋਏ ਅਤੇ ਜ਼ਖ਼ਮੀ ਹੋਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਜਿਵੇਂ ਕਿ ਐੱਮਐੱਸਪੀ ਦਾ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਤੇ ਲੀਕ ਮਾਰੀ ਜਾਵੇ,ਅਮਰੀਕਾ ਭਾਰਤ ਕਰ ਮੁਕਤ ਸਮਝੌਤਾ,ਬਿਸਲੀ ਸ਼ੋਧ ਬਿਲ 2025,ਸੀਡ ਬਿਲ 2025 ਰੱਦ ਕੀਤਾ ਜਾਵੇ।
ਇਸ ਮੌਕੇ ਪਿੰਡ ਇਕਾਈ ਹਰੀਗੜ੍ਹ, ਦਿੜ੍ਹਬਾ,ਰਾਮਪੁਰ ਗੁੱਜਰਾਂ,ਖੇਤਲਾ,ਲਾਡਬੰਨਜਾਰਾ ਖ਼ੁਰਦ ਅਤੇ ਸਾਦੀਹਰੀ ਪੋਸਟਰ,ਬੈਨਰ ਲਗਾਏ ਗਏ।
ਇਸ ਮੌਕੇ ਬਲਾਕ ਦਿੜ੍ਹਬਾ ਦੇ ਆਗੂ ਚਰਨਜੀਤ ਸਿੰਘ ਸੰਤਪੁਰਾ,ਰਣਬੀਰ ਸਿੰਘ ਬਘਰੋਲ,ਦਰਬਾਰਾ ਸਿੰਘ ਖੇਤਲਾ ਆਦਿ ਹਾਜ਼ਰ ਸਨ।