- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀਆਂ ’ਚ ਕਿਸਾਨਾਂ ਨੂੰ ਨਹੀਂ ਆ ਰਹੀ ਪਰੇਸ਼ਾਨੀ : ਐਸਡੀਐਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਮਾਰਕੀਟ ਕਮੇਟੀ ਲਹਿਰਾਗਾਗਾ ਅਤੇ ਇਸ ਨਾਲ ਜੁੜੇ ਪਰਚੇਜ ਸੈਂਟਰਾਂ ਵਿੱਚ ਝੋਨੇ ਦਾ ਕੰਮ ਤਸ਼ੱਲੀ ਬਖਸ਼ ਚੱਲ ਰਿਹਾ ਹੈ। ਕਿਸੇ ਵੀ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਨਹੀਂ ਆ ਰਹੀ। ਇਹ ਵਿਚਾਰ ਐੱਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਨੇ ਲਹਿਰਾਗਾਗਾ ਨਾਲ ਸਬੰਧਤ ਅਨਾਜ ਮੰਡੀਆਂ ਦਾ ਦੌਰਾ ਕਰਨ ਉਪਰੰਤ ਸਾਂਝੇ ਕੀਤੇ। ਐੱਸਡੀਐੱਮ ਗਰਗ ਨੇ ਭਟਾਲਕਲਾਂ, ਭਟਾਲ ਖੁਰਦ, ਕਾਲਬੰਜ਼ਾਰਾ ਆਦੀ ਮੰਡੀਆਂ ਦਾ ਦੌਰਾ ਕਰਨ ਸਮੇਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਉਹ ਮੰਡੀਆਂ ਵਿੱਚ ਝੋਨੇ ਦੀ ਫਸਲ ਸੁਕਾ ਕੇ ਹੀ ਕੱਟਣ ਉਪਰੰਤ ਲਿਆਉਣ ਤਾਂ ਜੋ ਦਿਨ ਦੇ ਦਿਨ ਵੇਹਲੇ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਕੰਬਾਈਨਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਚਲਾਈਆਂ ਜਾਣ ਤਾਂ ਜੋ ਝੋਨੇ ਵਿੱਚ ਨਮੀਂ ਨਾ ਆਵੇ ਅਤੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾਂ ਝੱਲਣੀ ਨਹੀਂ ਪਵੇ। ਇਸ ਸਮੇਂ ਉਨ੍ਹਾਂ ਦੀ ਮੰਡੀਆਂ ਵਿੱਚ ਝੋਨੇ ਦੀ ਤੋਲ ਵੀ ਚੈੱਕ ਕੀਤੇ ਜਿਨ੍ਹਾਂ ਨੂੰ ਸਹੀ ਪਾਇਆ ਗਿਆ। ਉਨਾਂ ਆੜ੍ਹਤੀਆਂ ਨੂੰ ਵੀ ਹਦਾਇਤ ਕੀਤੀ, ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ, ਉਨਾਂ ਇਸ ਸਮੇਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਮੰਡੀਆਂ ਵਿੱਚ ਲੋੜੀਂਦੇ ਦੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਥਾਂ ’ਤੇ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਖਰੀਦ ਏਜੰਸੀਆਂ ਨੂੰ ਕਿਹਾ ਕਿ ਉਹ ਬਾਰਦਾਨੇ ਦੀ ਕਿਸੇ ਵੀ ਥਾਂ ਤੇ ਕੋਈ ਕਮੀ ਨਾ ਆਉਣ ਦੇਣ ਤਾਂ ਜੋ ਸਮੇਂ ਸਿਰ ਭਰਾਈ ਹੋ ਕੇ ਕਿਸਾਨ ਵਿਹਲਾ ਹੋਣ ਉਪਰੰਤ ਘਰ ਚਲਾ ਜਾਵੇ ਅਤੇ ਭਰਾਈ ਹੋਏ ਝੋਨੇ ਦੀ ਲਿਫਟਿੰਗ ਸਹੀ ਸਮੇਂ ਤੇ ਹੋ ਸਕੇ।