20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫਾਸ, ਪੀੜਤ ਪਰਿਵਾਰ ਲਈ ਸਰਕਾਰੀ ਸਹਾਇਤਾ ਦੀ ਗੁਹਾਰ
ਇਥੋਂ ਨੇੜਲੇ ਪਿੰਡ ਗਾਗਾ ਵਿਖੇ ਇਕ ਕਿਸਾਨ ਨੇ ਕਰਜ਼ੇ ਦਾ ਭਾਰ ਨਾ ਝੱਲਦਿਆਂ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਕਸ਼ਮੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਉਮਰ 45 ਸਾਲ, ਜੋ ਇੱਕ ਬੇਟਾ ਤੇ ਇੱਕ ਬੇਟੀ ਦਾ ਪਿਉ ਹੈ ਅਤੇ ਛੋਟੇ ਕਿਸਾਨ ਵਜੋਂ 4 ਏਕੜ ਜ਼ਮੀਨ ਦਾ ਮਾਲਕ ਹੈ। ਇਸ ਦੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ 20 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਕਾਰਨ ਕਸ਼ਮੀਰਾ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਇਸੇ ਮਾਨਸਿਕ ਪਰੇਸ਼ਾਨੀ ਤੋਂ ਖਹਿੜਾ ਛਡਾਉਣ ਲਈ ਉਸ ਨੇ ਅਜਿਹਾ ਘਾਤਕ ਕਦਮ ਚੁੱਕਿਆ। ਉਸ ਨੇ ਇਕ ਜੁਲਾਈ ਨੂੰ ਜ਼ਹਰਿਲੀ ਸਲਫਾਸ ਨਿਗਲ ਕਿ ਜਾਨ ਦੇ ਦਿੱਤੀ।
Publish Date: Fri, 03 Jul 2026 01:07 PM (IST)
Updated Date: Fri, 03 Jul 2026 01:09 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ - ਇਥੋਂ ਨੇੜਲੇ ਪਿੰਡ ਗਾਗਾ ਵਿਖੇ ਇਕ ਕਿਸਾਨ ਨੇ ਕਰਜ਼ੇ ਦਾ ਭਾਰ ਨਾ ਝੱਲਦਿਆਂ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਕਸ਼ਮੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਉਮਰ 45 ਸਾਲ, ਜੋ ਇੱਕ ਬੇਟਾ ਤੇ ਇੱਕ ਬੇਟੀ ਦਾ ਪਿਉ ਹੈ ਅਤੇ ਛੋਟੇ ਕਿਸਾਨ ਵਜੋਂ 4 ਏਕੜ ਜ਼ਮੀਨ ਦਾ ਮਾਲਕ ਹੈ। ਇਸ ਦੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ 20 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਕਾਰਨ ਕਸ਼ਮੀਰਾ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਇਸੇ ਮਾਨਸਿਕ ਪਰੇਸ਼ਾਨੀ ਤੋਂ ਖਹਿੜਾ ਛਡਾਉਣ ਲਈ ਉਸ ਨੇ ਅਜਿਹਾ ਘਾਤਕ ਕਦਮ ਚੁੱਕਿਆ। ਉਸ ਨੇ ਇਕ ਜੁਲਾਈ ਨੂੰ ਜ਼ਹਰਿਲੀ ਸਲਫਾਸ ਨਿਗਲ ਕਿ ਜਾਨ ਦੇ ਦਿੱਤੀ।
ਲਹਿਰਾ ਪੁਲਿਸ ਨੇ ਮ੍ਰਿਤਕ ਕਸ਼ਮੀਰ ਸਿੰਘ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ, 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ, ਜਿਸ ਦਾ ਕੱਲ ਵੀਰਵਾਰ ਦੋ ਜੁਲਾਈ ਨੂੰ ਪਿੰਡ ਗਾਗਾ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਮੰਗ ਕਰਦਿਆਂ ਕਿਹਾ ਹੈ ,ਕਿ ਪਰਿਵਾਰ ਦੀ ਆਰਥਿਕ ਹਾਲਤ ਵੇਖਦਿਆਂ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ।
ਕੈਪਸਨ: ਮਿਰਤਕ ਕਸ਼ਮੀਰਾ ਸਿੰਘ ਦੀ ਤਸਵੀਰ।