- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੀਕਾ ਦੀ ਲੰਮੀ ਸ਼ਾਨਦਾਰ ਸੇਵਾ ਉਪਰੰਤ ਵਿਦਾਇਗੀ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਵਿਖੇ ਲੱਗਭੱਗ 19 ਸਾਲ ਤੋਂ ਉਪਰ ਸੇਵਾਵਾਂ ਨਿਭਾਉਣ ਉਪਰੰਤ ਸੁਖਜਿੰਦਰ ਸਿੰਘ ਹਰੀਕਾ ਨੇ ਆਪਣੀ ਕਰਮਭੂਮੀ ਤੋਂ ਭਾਵੁਕ ਵਿਦਾਇਗੀ ਲਈ। ਇਸ ਮੌਕੇ ਗੁਰਵਿੰਦਰ ਸਿੰਘ ਸਰਾਓ ਏਡੀਸੀ ,ਗ੍ਰਾਮ ਪੰਚਾਇਤ ਭੁਟਾਲ ਕਲਾਂ, ਲੋਕ ਸੇਵਾ ਕਲੱਬ ਭੁਟਾਲ ਕਲਾਂ, ਸ੍ਰੀ ਗੁਰੂ ਰਵਿਦਾਸ ਕਲੱਬ,ਸਕੂਲ ਐੱਸਐੱਮਸੀ ਕਮੇਟੀ ,ਪ੍ਰਿੰਸੀਪਲ ਸਮੂਹ ਸਟਾਫ ਵਿਦਿਆਰਥੀ ਅਤੇ ਪਤਵੰਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਵਿੰਦਰ ਸਿੰਘ ਸਰਾਓ ,ਕਰਨੈਲ ਸਿੰਘ ਬੁੱਟਰ, ਲੈਕਚਰਾਰ ਰਘਵੀਰ ਭੁਟਾਲ, ਗੁਰਜੰਟ ਸਿੰਘ, ਸਕੂਲ ਇੰਚਾਰਜ ਮੈਡਮ ਪਰਮਜੀਤ ਕੋਰ ਅਤੇ ਗੁਰਮੇਲ ਕੁਲਰੀਆਂ ਨੇ ਆਪਣੇ ਸੰਬੋਧਨ ਵਿੱਚ ਸਕੂਲ ਲਈ ਹਰੀਕਾ ਵੱਲੋਂ ਸਮਰਪਣ ਭਾਵਨਾ ਨਾਲ ਕੀਤੇ ਕੰਮਾਂ ਦੀ ਰੱਜ ਕੇ ਸ਼ਲਾਘਾ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਲੰਬੀ ਸੇਵਾ ਦੌਰਾਨ ਉਨ੍ਹਾਂ ਨੇ ਸਿਰਫ਼ ਅਧਿਆਪਕ ਵਜੋਂ ਹੀ ਨਹੀਂ, ਸਗੋਂ ਇੱਕ ਸੱਚੇ ਸੇਵਾਦਾਰ ਵਜੋਂ ਸਕੂਲ ਦੀ ਬਿਹਤਰੀ ਲਈ ਦਿਨ-ਰਾਤ ਮਿਹਨਤ ਕੀਤੀ।ਇਸ ਮੌਕੇ ਹਰੀਕਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭੁਟਾਲ ਕਲਾਂ ਨੇ ਉਨ੍ਹਾਂ ਨੂੰ ਨਾਮ, ਪਛਾਣ, ਬੇਸ਼ੁਮਾਰ ਰਿਸ਼ਤੇ, ਢੇਰ ਸਾਰਾ ਪਿਆਰ ਅਤੇ ਮਣਾਂ-ਮੂੰਹੀਂ ਸਤਿਕਾਰ ਦਿੱਤਾ ਹੈ। ਸੁਖਜਿੰਦਰ ਸਿੰਘ ਹਰੀਕਾ ਨੇ ਸਮੁੱਚੇ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਰਮਭੂਮੀ ਨੂੰ ਸਿਜਦਾ ਕੀਤਾ।
ਇਸ ਮੌਕੇ ਅਵਤਾਰ ਸਿੰਘ ਪਰੋਚਾ ਚੇਅਰਮੈਨ ਬਲਾਕ ਸੰਮਤੀ,ਮੇਜਰ ਸਿੰਘ ਚੇਅਰਮੈਨ ਐੱਸਐੱਮਸੀ,ਪ੍ਰਿਤਪਾਲ ਸਿੰਘ ਸਿੱਧੂ ਕਲੱਬ ਪ੍ਰਧਾਨ, ਜਸਵੀਰ ਸਿੰਘ ਸਰਪੰਚ,ਤੇਜਾ ਸਿੰਘ ਕਲੱਬ ਪ੍ਰਧਾਨ,ਗੁਰਪਾਲ ਸਿੰਘ ਫੋਜੀ,ਦਲਜੀਤ ਕੌਰ,ਸਰੋਜ ਬਾਲਾ, ਮਾਸਟਰ ਜਸਵੀਰ ਸਿੰਘ, ਸੰਦੀਪ ਸਿੰਘ, ਅਮਿਤ ਗੋਇਲ, ਪ੍ਰਿੰਸ,ਰਿੱਤੂ, ਪ੍ਰਭਦੀਪ ਕੌਰ ,ਵੀਰਪਾਲ ਕੌਰ ਹਾਜ਼ਰ ਸਨ।