- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਮੇਲੇ ਦੇ ਦੂਜੇ ਦਿਨ ਫੈਂਸੀ ਡਰੈੱਸ ਅਤੇ ਡਾਂਸ ਮੁਕਾਬਲੇ ਕਰਵਾਏ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸੰਗਰੂਰ ਕਲਾ ਕੇਂਦਰ ਅਤੇ ਰੰਗਸ਼ਾਲਾ ਥੀਏਟਰ ਗਰੁੱਪ ਵੱਲੋਂ ਡਾਇਰੈਕਟਰ ਯਸ਼ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਤਿੰਨ ਰੋਜ਼ਾ 32ਵੇਂ ਸਰਦਾਰ ਰਾਜਿੰਦਰ ਸਿੰਘ ਪੱਤਰਕਾਰ ਯਾਦਗਾਰੀ ਬਾਲ ਮੇਲੇ ਦੇ ਦੂਜੇ ਦਿਨ ਦੀ ਸ਼ੁਰੂਆਤ ਗੁਰਪਿੰਦਰ ਸਿੰਘ ਸੰਧੂ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਇਸ ਉਪਰੰਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਫੈਂਸੀ ਡਰੈੱਸ, ਲੜਕੀਆਂ ਅਤੇ ਲੜਕਿਆਂ ਦੇ ਸੋਲੋ ਵੈਸਟਰਨ ਡਾਂਸ, ਵੈਸਟਰਨ ਅਤੇ ਲੋਕ ਨਾਚ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ।
ਫੈਂਸੀ ਡਰੈੱਸ ਮੁਕਾਬਲਿਆਂ ਦੀ ਜੱਜਮੈਂਟ ਸਿਮਰਨ, ਦਵਿੰਦਰ ਕੌਰ ਅਤੇ ਡਾਂਸ ਮੁਕਾਬਲਿਆਂ ਦੀ ਜੱਜਮੈਂਟ ਰੀਆ ਗਰਗ ਅਤੇ ਸਨੀ ਚਾਵਰੀਆ ਵੱਲੋਂ ਕੀਤੀ ਗਈ। ਮੰਚ ਸੰਚਾਲਨ ਮਨਸ਼ਾ ਅਰੋੜਾ, ਮੁਸਕਾਨ ਸ਼ਰਮਾ, ਤਾਨਿਆ ਰਾਣੀ, ਨਿਤਿਨ ਕੁਮਾਰ ਅਤੇ ਆਰਯਨ ਵੱਲੋਂ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਗੁਰਪਿੰਦਰ ਸਿੰਘ ਸੰਧੂ ਵੱਲੋ ਕੀਤੀ ਗਈ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜ਼ਿਕਰ ਕੀਤਾ ਕਿ ਬਾਲ ਮੇਲੇ ਵਿੱਚ ਬੱਚਿਆਂ ਦੀ ਪ੍ਰਤਿਭਾ ਅਤੇ ਕਲਾ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਇਸ ਗੱਲ ਦਾ ਮਾਨ ਹੈ ਕਿ ਸੰਗਰੂਰ ਸ਼ਹਿਰ ਵਿੱਚ ਕਿੰਨਾ ਹੁਨਰ ਅਤੇ ਕਾਬਲੀਅਤ ਮੌਜੂਦ ਹੈ। ਐਡਵੋਕੇਟ ਬੀਕੇ ਗੋਇਲ, ਐਡਵੋਕੇਟ ਲਲਿਤ ਕਾਂਸਲ, ਸੰਤੋਸ਼ ਗਰਗ, ਰਾਮ ਨਿਵਾਸ ਸ਼ਰਮਾ ਅਤੇ ਰੰਗਮੰਚ ਕਲਾਕਾਰ ਰਣਜੀਤ ਸਿੰਘ ਲੱਡਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੂਨਮ ਗਰਗ, ਰਮਾਂ ਗਰਗ, ਰਾਜਿੰਦਰ ਸ਼ਰਮਾਂ, ਰਾਜੇਸ਼ ਕੁਮਾਰ, ਹਰਜਿੰਦਰ ਦੁੱਗਾਂ, ਜਸਵਿੰਦਰ ਗਿੱਲ ਅਤੇ ਅਲੀ ਅਕਬਰ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ ਕਲਾ ਕੇਂਦਰ ਦੇ ਪ੍ਰਧਾਨ ਦਿਨੇਸ਼ ਐਡਵੋਕੇਟ ਜੀ ਨੇ ਸਮੂਹ ਮਹਿਮਾਨਾਂ, ਜੱਜਾਂ, ਭਾਗੀਦਾਰਾਂ, ਦਰਸ਼ਕਾਂ, ਬੱਚਿਆਂ ਦੇ ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਬਾਲ ਮੇਲੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਵਿੱਚ ਕਲਾ, ਸੱਭਿਆਚਾਰ, ਸਾਹਿਤ ਅਤੇ ਰਚਨਾਤਮਕ ਗਤੀਵਿਧੀਆਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਅਜਿਹੇ ਸਮਾਗਮ ਬੱਚਿਆਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਕਲਾ ਅਤੇ ਹੁਨਰ ਨੂੰ ਨਿਖਾਰਨ ਲਈ ਵੀ ਪ੍ਰੇਰਿਤ ਕਰਦੇ ਹਨ।