ਸਵ. ਝੰਡਾ ਸਿੰਘ ਜਖੇਪਲ ਦੀ ਯਾਦ ’ਚ ਲਾਇਆ ਅੱਖਾਂ ਦਾ ਜਾਂਚ ਕੈਂਪ ਸਵ. ਝੰਡਾ ਸਿੰਘ ਜਖੇਪਲ ਦੀ ਯਾਦ ’ਚ ਲਾਇਆ ਅੱਖਾਂ ਦਾ ਜਾਂਚ ਕੈਂਪ
Publish Date: Tue, 17 Nov 2026 03:55 PM (IST)
Updated Date: Tue, 17 Nov 2026 03:57 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬੀਓ ਮਾਨ ਦੇ ਦਾਦਾ ਸਵਰਗੀ ਝੰਡਾ ਸਿੰਘ ਜਖੇਪਲ ਅਤੇ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਦੀ ਯਾਦ ਵਿੱਚ ਪਿੰਡ ਜਖੇਪਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਕੈਂਪ ਦੌਰਾਨ ਸੱਤ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਸੌ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਂਜ ਪਾਏ ਗਏ। ਕੈਂਪ ਵਿੱਚ ਦਵਾਈਆਂ ਐਨਕਾਂ ਅਤੇ ਲੈਂਜਾਂ ਦੀ ਸੇਵਾ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਕੈਨੇਡਾ ਵੱਲੋਂ ਨਿਭਾਈ ਗਈ। ਇਸ ਟਰੱਸਟ ਦੀ ਦੇਖ ਰੇਖ ਕਰਨਲ ਨਿਤਿਨ ਭਾਟੀਆ ਦੇ ਵੱਡੇ ਭਰਾ ਯੋਗੇਸ਼ ਭਾਟੀਆ ਪੂਰੀ ਤਨਦੇਹੀ ਨਾਲ ਕਰਦੇ ਹਨ। ਕੈਂਪ ਵਿੱਚ ਬਲਵੀਰ ਸਿੰਘ ਬੀਓ ਮਾਨ ਦੇ ਪੂਰੇ ਪਰਿਵਾਰ ਵੱਲੋਂ ਲੰਗਰ ਪਾਣੀ, ਮਰੀਜ਼ਾਂ ਦੀ ਸਾਂਭ ਡਾਕਟਰਾਂ ਦੀ ਪੂਰੀ ਟੀਮ ਦੀ ਸੇਵਾ ਦੀ ਪੂਰੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ। ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਪਰਮਜੀਤ ਸਿੰਘ ਸੰਗਰੂਰ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਂਜ ਪਰਮਜੀਤ ਹਸਪਤਾਲ ਸੰਗਰੂਰ ਵਿਖੇ ਪਾਏ ਗਏ। ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਸੰਗਰਾਮੀ ਕਲਾ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੀ ਟੀਮ, ਕੇਵਲ ਸਿੰਘ ਸਰਪੰਚ, ਅਜੈਬ ਸਿੰਘ, ਅਮਨਦੀਪ ਸਿੰਘ ਦੀਪ ਮੈਂਬਰ, ਕੇਵਲ ਸਿੰਘ, ਗੁਰਤੇਜ ਸਿੰਘ ਮਾਂਗਟ ਮੈਂਬਰ, ਲਛਮਣ ਸਿੰਘ ਮੈਂਬਰ, ਨਸ਼ੀਬ ਸਿੰਘ ਮੈਂਬਰ, ਜਰਨੈਲ ਸਿੰਘ ਮੈਂਬਰ, ਜੁਗਰਾਜ ਸਿੰਘ ਬਲਾਕ ਸੰਮਤੀ ਮੈਂਬਰ, ਤਰਸੇਮ ਸਿੰਘ, ਰਾਮ ਸਿੰਘ, ਜਗਤਾਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੰਬਰਦਾਰ, ਲਵਲੀ ਨੰਬਰਦਾਰ, ਅਮ੍ਰਿਤਪਾਲ ਸਿੰਘ, ਗੁਰਵਿੰਦਰ ਭੰਗੂ, ਸੁਰਿੰਦਰ ਸਿੰਘ ਘਾਸੀਵਾਲ ਆਦਿ ਦਾ ਰਿਹਾ। ਇਸ ਮੌਕੇ ਵਿਸ਼ੇਸ਼ ਤੌਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਂਪ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹੇ ਉਪਰਾਲੇ ਲੋੜਵੰਦਾਂ ਵਿਅਕਤੀਆਂ ਦੀ ਮੱਦਦ ਵਿਚ ਸਹਾਈ ਹੁੰਦੇ ਹਨ।