- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਸਨਾਤਮ ਧਰਮ ਕਮੇਟੀ ਵੱਲੋਂ ਅੱਖਾਂ ਦਾ ਕੈਂਪ 18 ਨੂੰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ੍ਰੀ ਸਨਾਤਨ ਧਰਮ ਉਤਸਵ ਅਤੇ ਵੈਲਫੇਅਰ ਕਮੇਟੀ ਯੂਥ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ 18 ਨਵੰਬਰ ਨੂੰ ਸਵੇਰੇ ਨੌ ਤੋਂ ਬਾਰਾਂ ਵਜੇ ਤੱਕ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਲਾਇਆ ਜਾਵੇਗਾ। ਜਿਸ ਦੇ ਮੁਖ ਮਹਿਮਾਨ ਹਲਕੇ ਦੇ ਮਸ਼ਹੂਰ ਹਸਪਤਾਲ ਬਾਂਸਲ ਹਸਪਤਾਲ ਦੇ ਡਾਕਟਰ ਪਵਨ ਬਾਂਸਲ ਹੋਣਗੇ।
ਪ੍ਰੋਜੈਕਟ ਚੇਅਰਮੈਨ ਡਾ. ਚੰਚਲ ਸਿੰਗਲਾ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ. ਸੰਦੀਪ ਤਾਇਲ ਚੰਡੀਗੜ੍ਹ ਵਾਲੇ ਅੱਖਾਂ ਦਾ ਹਸਪਤਾਲ, ਬਾਲਾ ਜੀ ਕਾਲੋਨੀ, ਸੁਨਾਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਕੇ ਅੱਖਾਂ ਵਿੱਚ ਮੁਫ਼ਤ ਲੈਂਜ਼ ਵੀ ਪਾਏ ਜਾਣਗੇ। ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮਾਨਵਤਾ ਭਲਾਈ ਦੇ ਕਾਰਜ ਵਿੱਚ ਫਰੈਂਡਜ਼ ਫਾਰ ਕਾਜ ਫਾਊਂਡੇਸ਼ਨ, ਕੈਨੇਡਾ, ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਅਤੇ ਫਾਈਟਿੰਗ ਬਲਾਇੰਡਨੈੱਸ ਪਵਰਟੀ ਐਂਡ ਨੇਗਲੈਕਟ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਪ੍ਰਧਾਨ ਨਰਾਤਾ ਰਾਮ ਨੇ ਦੱਸਿਆ ਕਿ ਸਾਡੀ ਸੰਸਥਾ ਪਹਿਲਾਂ ਵੀ ਸਮਾਜ ਭਲਾਈ ਦੇ ਕੰਮ ਜਿਵੇਂ ਖੂਨ ਦਾਨ ਕੈਂਪ, ਦਿਲ ਦੇ ਰੋਗਾਂ ਦਾ ਚੈਕ ਅੱਪ ਕੈਂਪ, ਗੰਭੀਰ ਮਰੀਜਾਂ ਲਈ ਫੋਲਡਿੰਗ ਬੇਡ, ਸਟਿਕ, ਵ੍ਹੀਲ ਚੇਅਰ, ਆਕਸੀਜ਼ਨ ਵਾਲੀ ਮਸ਼ੀਨ,ਆਦਿ ਫਰੀ ਮੁਹਈਆ ਕਰਵਾਈ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਸੈਕਟਰੀ ਡਾ. ਮੁਕੇਸ਼ ਗੁਰਨੇ, ਚੇਅਰਮੈਨ ਹੇਮੰਤ ਜੈਨ, ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਮੱਟੂ, ਵਿਨੋਦ ਸਿੰਗਲਾ, ਮੰਗਤ ਰਾਏ ਬਾਂਸਲ, ਡਾ. ਅਸ਼ੋਕ ਕੁਮਾਰ, ਜੈ ਨਰਾਇਣ, ਵਿਕਾਸ ਵਿੱਕੀ , ਨਿਤਿਨ ਕੁਮਾਰ, ਸੁਰਿੰਦਰ ਸ਼ਿੰਦੀ, ਪਰਮੋਦ ਗੋਇਲ,ਰਜਤ , ਹਾਜ਼ਿਰ ਸਨ।ਸੰਸਥਾ ਵੱਲੋਂ ਵੱਧ ਤੋਂ ਵੱਧ ਲੋੜਵੰਦ ਮਰੀਜ਼ਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਵੀ ਅਪੀਲ ਕੀਤੀ ਗਈ।