ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਮਾਰਚ ਕੱਢਿਆ
ਇਨਕਲਾਬੀ ਕੇਂਦਰ ਵੱਲੋਂ 23 ਮਾਰਚ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਮਾਰਚ ਕੱਢਿਆ
Publish Date: Mon, 23 Mar 2026 05:06 PM (IST)
Updated Date: Tue, 24 Mar 2026 04:02 AM (IST)

ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਆਕਾਸ਼ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਇਨਕਲਾਬੀ ਕੇਂਦਰ ਵੱਲੋਂ ਵਿਖੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਇਨਕਲਾਬ ਮਾਰਚ ਕਰਕੇ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਦੀ ਰਸਮ ਭੈਣ ਪਰਮਜੀਤ ਕੌਰ ਸ਼ਹਿਣਾ ਨੇ ਅਦਾ ਕੀਤੀ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਵਾਦ ਦੇ ਨਾਹਰੇ ਨੂੰ ਬੁਲੰਦ ਕਰਦਿਆਂ ਇਨਕਲਾਬੀ ਕੇਂਦਰ ਦੇ ਪ੍ਰਧਾਨ ਸਾਥੀ ਨਰੈਣ ਦੱਤ ਨੇ ਸੀਮਤ ਸਮੇਂ ਦੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀਆਂ ਲਿਖਤਾਂ ’ਚ ਇਨਕਲਾਬ ਦੇ ਹਕੀਕੀ ਅਰਥਾਂ ਬਾਰੇ ਦੱਸਦਿਆਂ ਕਿਹਾ ਸੀ ਕਿ ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਅਨਿਆਂ ’ਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ। ਇਨਕਲਾਬ ਤੋਂ ਸਾਡਾ ਭਾਵ ਇੱਕ ਐਸੀ ਵਿਵਸਥਾ ਨੂੰ ਕਾਇਮ ਕਰਨਾ ਹੈ ਜਿਸ ’ਚ ਕਿਰਤੀ ਮਜ਼ਦੂਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਅਤੇ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਆਜ਼ਾਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੌਮਾਂ ’ਚ ਜਦੋਂ ਇੱਕ ਵਾਰ ਜਾਗਰਤੀ ਫੈਲ ਜਾਵੇ ਤਦੋਂ ਕੌਮਾਂ ਸੋਇਆ ਨਹੀਂ ਕਰਦੀਆਂ। ਕੁੱਝ ਹੀ ਦਿਨਾਂ ਬਾਅਦ ਫਿਰ ਬੜੇ ਜੋਸ਼ ਨਾਲ ਉੱਠਦੀਆਂ ਅਤੇ ਹੱਲਾ ਬੋਲਦੀਆਂ ਹਨ। ਇਨਕਲਾਬ ਉਹ ਆਜ਼ਾਦੀ ਲਿਆਵੇਗਾ ਜਿਸ ’ਚ ਆਦਮੀ ਹੱਥੋਂ ਆਦਮੀ ਅਤੇ ਕੌਮ ਹੱਥੋਂ ਕੌਮ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ। ਇਸ ਲਈ ਅੱਜ ਦਾ ਦਿਨ ਮੌਜੂਦਾ ਨਿਜ਼ਾਮ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਕੇ ਸ਼ਹੀਦਾਂ ਵੱਲੋਂ ਚਿਤਵੇ ਨਵਾਂ ਬਰਾਬਰਤਾ ਵਾਲਾ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਨੂੰ ਤੇਜ਼ ਕਰਨਾ ਹੈ। ਇਸ ਮੌਕੇ ਡਾ. ਰਜਿੰਦਰ ਪਾਲ ਨੇ ਮੋਦੀ ਸਰਕਾਰ ਨੇ ਅਮਰੀਕਾ ਸਾਮਰਾਜ ਦੇ ਦਬਾਅ ਹੇਠ ਕਿਸਾਨਾਂ ਮਜਦੂਰਾਂ ਤੇ ਛੋਟੇ ਕਾਰੋਬਾਰੀਆਂ ਦੇ ਹਿਤਾਂ ਮੁਕਤ ਵਪਾਰ ਸਮਝੌਤਾ ਮਨਜ਼ੂਰ ਕੀਤਾ ਹੈ। ਲੋਕ ਵਿਰੋਧੀ ਬਿਜਲੀ ਸੋਧ ਬਿਲ, ਸੀਡ ਬਿਲ, 4 ਕਿਰਤ ਕਾਨੂੰਨ, ਮਨਰੇਗਾ ਕਾਨੂੰਨ ਦਾ ਭੋਗ ਪਾਉਣ ਲਈ ਨਿੱਜੀਕਰਨ ਸੰਸਾਰੀਕਰਨ ਦੇ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਸ਼ਹੀਦਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਜਮਾਤੀ ਸੰਘਰਸ਼ਾਂ ਦੇ ਅਖਾੜਿਆਂ ਮਘਾਉਣ ਭਖਾਉਣ ਦੀ ਲੋੜ ਹੈ। ਬਲਦੇਵ ਮੰਡੇਰ ਅਤੇ ਨਰਿੰਦਰ ਸਿੰਗਲਾ ਨੇ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਹਰਚਰਨ ਚਹਿਲ, ਅਮਰਜੀਤ ਕੌਰ, ਕੁਲਵੀਰ ਸਿੰਘ ਔਲਖ, ਯਾਦਵਿੰਦਰ ਠੀਕਰੀਵਾਲ, ਕੇਵਲਜੀਤ ਕੌਰ ਕਿਰਨ ਕੌਰ, ਸ਼ਿੰਦਰਪਾਲ ਕੌਰ, ਪਰਮਿੰਦਰ ਕੌਰ ਰਿੰਪੀ, ਕੁਲਵਿੰਦਰ ਸਿੰਘ ਠੀਕਰੀਵਾਲਾ, ਯਾਦਵਿੰਦਰ ਠੀਕਰੀਵਾਲ, ਨੀਲਮ ਰਾਣੀ, ਕਿਰਨ ਰਾਣੀ, ਪਾਲ ਕੌਰ ਆਦਿ ਭੈਣਾਂ ਮੌਜੂਦ ਸਨ।