ਸਹਿਰ ਦੇ ਸਮੁੱਚੇ ਵਾਰਡਾਂ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਵੇਗਾ ਬਰਾਬਰ ਕੰਮ ਤੇ ਵਿਕਾਸ : ਮੇਅਰ ਹਸਨਪ੍ਰੀਤ ਭਾਰਵਾਦਜ ਸਹਿਰ ਦੇ ਸਮੁੱਚੇ ਵਾਰਡਾਂ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਵੇਗਾ ਬਰਾਬਰ ਕੰਮ ਤੇ ਵਿਕਾਸ : ਮੇਅਰ ਹਸਨਪ੍ਰੀਤ ਭਾਰਵਾਦਜ
Publish Date: Thu, 16 Jul 2026 07:42 PM (IST)
Updated Date: Fri, 17 Jul 2026 04:08 AM (IST)
: ਹਰ ਘਰ ਦਰ ਲੱਗੇਗਾ ਕਿਊਆਰ ਕੋਡ, ਪ੍ਰੋਪਰਟੀ ਟੈਕਸਾਂ ਰਾਹੀ ਆਮਦਨ ’ਚ ਹੋਵੇਗਾ ਵਾਧਾ : ਮੇਅਰ ਹਸਨਪ੍ਰੀਤ : ਲੋਕਾਂ ਦੀ ਸਮੱਸਿਆਵਾਂ ਲਈ ਲਗਵਾਇਆ ਗਿਆ ਹੈਲਪ ਡੈਕਸ : ਆਪਣੇ ਮੋਬਾਈਲ ਤੇ ਸਕੈਨ ਕਰੋ, ਕਾਰਪੋਰੇਸ਼ਨ ਦੀ ਹਰ ਸਹੂਲਤ ਘਰ ਬੈਠੇ ਪਾਓ: ਮੇਅਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵੀਰਵਾਰ ਨੂੰ ਨਗਰ ਨਿਗਮ ਬਰਨਾਲਾ ’ਚ ਮੇਅਰ ਹਸਨਪ੍ਰੀਤ ਭਾਰਦਵਾਜ ਦੀ ਅਗਵਾਈ ਹੇਠ ਸਮੁੱਚੇ ਵਾਰਡਾਂ ਦੇ ਕੌਂਸਲਰਾਂ ਦੀ ਹਾਜ਼ਰੀ ’ਚ ਮੀਟਿੰਗ ਕੀਤੀ ਗਈ। ਜਿਸ ’ਚ ਬਰਨਾਲਾ ਸਹਿਰ ਦੇ ਵਿਕਾਸ ਕਾਰਜਾਂ ਲਈ ਅਹਿਮ ਮੁੱਦੇ ਵਿਚਾਰੇ ਤੇ ਪਾਸ ਕੀਤੇ ਗਏ। ਕੌਂਸਲਰਾਂ ਦੇ ਵਾਰਡਾਂ ’ਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਦਾ ਮਸਲਾ ਵਿਚਾਰਿਆ ਗਿਆ। ਮੀਟਿੰਗ ’ਚ ਕਰੋੜਾਂ ਰੁਪਏ ਦੇ ਕੰਮ ਪਾਸ ਕੀਤੇ ਗਏ। ਸਹਿਰ ਦੇ ਸਮੁੱਚੇ ਵਾਰਡਾਂ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਵੇਗਾ ਬਰਾਬਰ ਕੰਮ: ਮੇਅਰ ਹਸਨਪ੍ਰੀਤ ਭਾਰਵਾਦਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੀ ਪਹਿਲੀ ਮੀਟਿੰਗ ਬਹੁਤ ਹੀ ਤਰੀਕੇ ਨਾਲ ਹੋਈ ਹੈ। ਮੀਟਿੰਗ ’ਚ ਸਮੁੱਚੇ ਵਾਰਡਾਂ ਨੇ ਕੌਂਸਲਰਾਂ ਨੇ ਆਪਣੀ ਹਾਜ਼ਰੀ ਲਗਵਾਈ। ਮੀਟਿੰਗ ’ਚ 17 ਕਰੋੜ ਰੁਪਏ ਦੇ ਵਿਕਾਸ ਦੇ ਸਹਿਰ ਅੰਦਰ ਵਿਕਾਸ ਕਾਰਜਾਂ ਦੇ ਕੰਮ ਪ੍ਰਵਾਨ ਹੋਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਫ਼ਾਇਰ ਬਿ੍ਗੇਡ ਦਾ ਦਫ਼ਤਰ ਸਹਿਰ ’ਚੋਂ ਕੱਢ ਕੇ ਠੀਕਰੀਵਾਲਾ ਚੌਂਕ ਵਿਖੇ ਬਣਾਇਆ ਜਾਵੇਗਾ। ਇਹ ਬਹੁਤ ਲੰਮੇਂ ਸਮੇਂ ਤੋਂ ਜਰੂਰਤ ਸੀ। ਘਟਨਾ ਤੋਂ ਸਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਆ ਜਾਂਦੀ ਸੀ ਜੋ ਹੁਣ ਦੂਰ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਆਏ 2 ਕਰੋੜ ਰੁਪਏ ਦੀ ਲਾਗਤ ਨਾਲ ਠੀਕਰੀਵਾਲਾ ਚੌਂਕ ਨਜ਼ਦੀਕ ਨਵੇ ਫ਼ਾਇਰ ਬ੍ਰਿਗੇਡ ਦਫ਼ਤਰ ਦੀ ਉਸਾਰੀ ਕੀਤੀ ਜਾਵੇਗੀ। ਉੱਥੇ ਨਵੀਆਂ ਗੱਡੀਆਂ ਤੇ ਸਟਾਫ਼ ਹੋਵੇਗਾ। ਸਹਿਰ ਅੰਦਰ ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਉਸ ਦੀ ਹੱਲ ਕਰਵਾਇਆ ਜਾਵੇ। ਸ਼ਹੀਦ ਭਗਤ ਸਿੰਘ ਪਾਰਕ ’ਚ ਲੱਗੇ ਟਿਊਬਵੈੱਲ ਦੀ ਰਿਪੇਅਰ ਕਰਵਾ ਚਾਲੂ ਕਰਵਾਇਆ ਗਿਆ ਹੈ, ਗੰਦੇ ਪਾਣੀ ਦੀ ਜੋ ਸਮੱਸਿਆ ਆ ਰਹੀ ਹੈ ਉਸ ਦੇ ਹੱਲ ਲਈ ਨਵਾਂ ਟਿਊਬਵੈੱਲ ਵੀ ਲਗਵਾਇਆ ਜਾਵੇਗਾ। ਇਸ ਤੋਂ ਇਲਾਵਾ ਚਿੰਟੂ ਪਾਰਕ ’ਚ ਟਿਊਬਵੈੱਲ ਲਗਵਾਇਆ ਗਿਆ ਹੈ ਜੋ ਜਲਦ ਚਾਲੂ ਹੋ ਜਾਵੇਗਾ। ਪਿਆਰਾ ਕਲੋਨੀ ’ਚ ਵੀ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ। ਉਨ੍ਹਾਂ ਦੱਸਿਆ ਕਿ ਜੋ ਕਰੋੜਾਂ ਰੁਪਏ ਜੋ ਬਜਟ ਪੇਸ ਹੋਇਆ ਹੈ ਉਹ ਸਾਰੇ ਦੇ ਸਾਰੇ ਵਾਰਡਾਂ ’ਚ ਲੱਗੇਗਾ। ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਅਜਾਦ ਕੌਂਸਲਰ ਹੇਮ ਰਾਜ ਗਰਗ ਦੇ ਵਾਰਡ ’ਚ ਵੀ ਸਾਰੇ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਹਿਰ ਅੰਦਰ ਸਫ਼ਾਈ ਦੀ ਸਮੱਸਿਆ ਦਾ ਹੱਲ ਵੀ ਜਲਦ ਹੋਵੇਗਾ। ਸਹਿਰ ਅੰਦਰ ਜੋ ਟ੍ਰੈਫਿਕ ਦੀ ਸਮੱਸਿਆ ਚੱਲ ਰਹੀ ਹੈ ਉਸ ਨੂੰ ਜਲਦ ਚੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਠੇਕੇਦਾਰਾਂ ਨੂੰ ਵੀ ਸਖਤ ਤਾੜਨਾ ਕੀਤੀ ਹੈ ਜੇਕਰ ਕੋਈ ਵੀ ਪੈਸੇ ਸਬੰਧੀ ਗੜ੍ਹਬੜੀ ਹੁੰਦੀ ਹੈ ਤਾਂ ਸਖਤ ਕਾਰਵਾਈ ਹੋਵੇਗੀ। ਇਸ ਮੌਕੇ ਸਮੂਹ ਕੌਂਸਲਰ ਹਾਜ਼ਰ ਸਨ। : ਹਰ ਘਰ ਦਰ ਲੱਗੇਗਾ ਕਿਊਆਰ ਕੋਡ, ਪ੍ਰੋਪਰਟੀ ਟੈਕਸਾਂ ਰਾਹੀ ਆਮਦਨ ’ਚ ਹੋਵੇਗਾ ਵਾਧਾ: ਮੇਅਰ ਹਸਨਪ੍ਰੀਤ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਹੁਣ ਹਰ ਘਰ ਦਰ ਅੱਗੇ ਕਿਊਅਰ ਕੋਡ ਲਗਾਇਆ ਜਾਵੇਗਾ। ਜਿਸ ਰਾਹੀ ਆਪਣੇ ਮੋਬਾਇਲ ਤੇ ਸਕੈਨ ਕਰੋ ਤੇ ਕਾਰਪੋਰੇਸ਼ਨ ਦੀ ਹਰ ਸਹੂਲਤ ਘਰ ਬੈਠੇ ਲੋਕਾਂ ਨੂੰ ਮਿਲੇਗੀ। ਇਸ ਰਾਹੀ ਪ੍ਰੋਪਰਟੀ ਟੈਕਸ ਭਰਿਆ ਜਾ ਸਕਦਾ ਹੈ ਤੇ ਸਾਰੀਆਂ ਸਹੂਲਤ ਇਸ ਰਾਹੀ ਮਿਲ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਮੱਸਿਆਵਾਂ ਲਈ ਨਗਰ ਨਿਗਮ ’ਚ ਇੱਕ ਹੈਲਪ ਡੈਕਸ ਵੀ ਲਗਵਾਇਆ ਜਾਵੇਗਾ ਜਿੱਥੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ। ਪ੍ਰੋਪਰਟੀ ਟੈਕਸ ਦੀ ਸਮੱਸਿਆ ਦਾ ਹੱਲ ਵੀ ਕਰਵਾਇਆ ਜਾਵੇਗਾ ਜੇਕਰ ਕਿਸੇ ਵਿਅਕਤੀ ਪਾਸੋ ਕਿਸੇ ਕਾਰਨਾਂ ਕਰਕੇ ਵਾਧੂ ਟੈਕਸ ਭਰਾਇਆ ਗਿਆ ਹੈ ਉਸ ਦੀ ਜਾਂਚ ਤੋਂ ਬਾਅਦ ਰਿਫੰਡ ਵੀ ਕੀਤਾ ਜਾਵੇਗਾ।