ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਕੇ ਮੁਲਾਜ਼ਮਾਂ ਨੇ ਕਰਿਆ ਰੋਸ ਪ੍ਰਦਰਸ਼ਨ ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਕੇ ਮੁਲਾਜ਼ਮਾਂ ਨੇ ਕਰਿਆ ਰੋਸ ਪ੍ਰਦਰਸ਼ਨ
Publish Date: Fri, 17 Jul 2026 04:05 PM (IST)
Updated Date: Sat, 18 Jul 2026 04:01 AM (IST)
-- 17 ਜੁਲਾਈ 2020 ਮਗਰੋਂ ਭਰਤੀ ਹੋਏ ਮੁਲਾਜ਼ਮਾਂ ਖਾਤਰ ਪੰਜਾਬ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ --17 ਅਗਸਤ ਨੂੰ ਚੰਡੀਗੜ੍ਹ ਰੈਲੀ ਚ ਵੱਡੀ ਗਿਣਤੀ ਚ ਪਹੁੰਚਣ ਦਾ ਐਲਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲੇ ਜ਼ਿਲ੍ਹੇ ਦੀਆਂ ਸਾਰੀਆਂ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਵੱਲੋਂ ਸ਼ੁੱਕਰਵਾਰ ਨੂੰ ਡੀ.ਸੀ. ਦਫ਼ਤਰ ਦੇ ਕੰਪਲੈਕਸ ਚ ਨਵੇਂ ਸਕੇਲਾਂ ਆਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਕੇ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰਿਆ। ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਉੱਤੇ ਪੰਜਾਬ ਸਕੇਲ ਰੱਦ ਕਰਕੇ ਅਧੂਰਾ ਕੇਂਦਰੀ ਪੇਅ ਸਕੇਲ ਜਬਰਦਸਤੀ ਮੜ੍ਹ ਦਿੱਤਾ ਸੀ, ਜਿਹਦੇ ਕਰਕੇ ਨਵੇਂ ਭਰਤੀ ਹੋਣ ਆਲੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਵੱਡਾ ਕੱਟ ਲਾ ਦਿੱਤਾ ਗਿਆ ਸੀ। ਰਾਜਭਾਗ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਖਾਤਰ ਪੰਜਾਬ ਤਨਖਾਹ ਸਕੇਲ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਹੱਕ ਚ ਹਾਮੀ ਭਰਨ ਆਲੀ ਆਪ ਸਰਕਾਰ ਵੀ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਕੇਲ, ਪੁਰਾਣੀ ਪੈਨਸ਼ਨ, ਡੀਏ ਤੇ ਭੱਤਿਆਂ ਦੀ ਬਹਾਲੀ ਤੋਂ ਪਾਸਾ ਵੱਟ ਚੁੱਕੀ ਐ, ਸਗੋਂ ਮੁਲਾਜ਼ਮਾਂ ਦੇ ਉਲਟ ਭੁਗਤ ਰਹੀ ਐ। ਇਸ ਮੌਕੇ ਐਲਾਨ ਕਰਿਆ ਗਿਆ ਬਈ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ 7 ਅਗਸਤ 2026 ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਭਾਰੀ ਸੂਬਾ ਪੱਧਰੀ ਰੈਲੀ ’ਚ ਬਰਨਾਲੇ ਜਿਲ੍ਹੇ ’ਚੋਂ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਹਜ਼ਾਰਾਂ ਦੀ ਗਿਣਤੀ ਚ ਸ਼ਾਮਲ ਹੋਣਗੇ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਿੰਸੀਪਲ ਕੌਰ ਸਿੰਘ, ਦਰਸ਼ਨ ਚੀਮਾ, ਤਰਸੇਮ ਭੱਠਲ, ਰਾਜੀਵ ਕੁਮਾਰ, ਮੋਹਣ ਸਿੰਘ ਛੰਨਾ, ਰਮੇਸ਼ ਹਮਦਰਦ ਤੇ ਹਰਭੋਲ ਸਿੰਘ ਨੇ ਦੱਸਿਆ ਬਈ ਛੇ ਸਾਲ ਪਹਿਲਾਂ ਨਵੇਂ ਭਰਤੀ ਹੋਣ ਆਲੇ ਮੁਲਾਜ਼ਮਾਂ ਖਾਤਰ ਨਵੇਂ ਤਨਖਾਹ ਸਕੇਲ ਲਾਗੂ ਕਰਨ ਵੇਲੇ ਵਿਰੋਧੀ ਧਿਰ ਹੁੰਦਿਆਂ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਿਆ ਸੀ ਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕਰਿਆ ਸੀ। ਸਰਕਾਰ ਬਣਦੇ ਸਾਰ ਹੀ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਜਾਊਗਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਵਦੇ ਬਾਕੀ ਵਾਅਦਿਆਂ ਵਾਂਗੂੰ ਇਸ ਵਾਅਦੇ ਤੋਂ ਵੀ ਨੰਗੇ ਚਿੱਟੇ ਰੂਪ ਚ ਮੁੱਕਰ ਗਈ ਐ। ਇੱਕ ਪਾਸੇ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰੀ ਜਾਂਦੇ ਐ, ਪਰ ਦੂਜੇ ਪਾਸੇ ਹੁਣ ਦੀ ਸਰਕਾਰ ਮਹਿੰਗਾਈ ਭੱਤਾ (ਡੀ.ਏ.) ਦੇਣ ਤੋਂ ਵੀ ਜਮਾਂ ਨਹੁੰ-ਮਾਸ ਦਾ ਰਿਸ਼ਤਾ ਤੋੜ ਕੇ ਮੁੱਕਰ ਗਈ ਐ ਤੇ ਰਹਿੰਦਾ ਡੀਏ 18% ਤੱਕ ਜਾ ਅੱਪੜਿਆ ਐ। ਇਸ ਤੋਂ ਬਿਨਾਂ ਪੇਂਡੂ ਤੇ ਬਾਰਡਰ ਇਲਾਕਾ ਭੱਤੇ ਵੀ ਮੁੜ ਚਾਲੂ ਨੀ ਕੀਤੇ ਗਏ ਤੇ ਨਾ ਹੀ ਕੰਪਿਊਟਰ ਅਧਿਆਪਕਾਂ, ਐਸੋਸੀਏਟ ਟੀਚਰਾਂ ਸਣੇ ਕੱਚੇ ਮੁਲਾਜ਼ਮਾਂ ਨੂੰ ਮਹਿਕਮੇ ਚ ਪੱਕਾ ਕਰਿਆ ਗਿਆ। ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਮਿੱਚ ਸਰਕਾਰ ਪ੍ਰਤੀ ਭਾਰੀ ਗੁੱਸਾ-ਗਿਲਾ ਪਾਇਆ ਜਾ ਰਿਹਾ ਐ। ਮੋਰਚੇ ਦੇ ਆਗੂਆਂ ਨੇ ਮੰਗ ਕਰੀ ਕਿ ਪੰਜਾਬ ਸਰਕਾਰ 17/7/2020 ਆਲੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਰੱਦ ਕਰਕੇ ਛੇਵੇਂ ਪੰਜਾਬ ਤਨਖਾਹ ਸਕੇਲ ਸਣੇ 15% ਵਾਧੇ ਮੁਤਾਬਕ ਤਨਖਾਹ ਫਿਕਸ ਕਰੇ। ਸਿੱਖਿਆ ਮਹਿਕਮੇ ਚ ਧੱਕੇ ਨਾਲ ਤਨਖਾਹ ਕੱਟ ਕੇ ਪੱਕੇ ਕੀਤੇ 1007 ਨਾਨ-ਟੀਚਿੰਗ ਮੁਲਾਜ਼ਮਾਂ ਖਾਤਰ ਪੰਜਾਬ ਤਨਖਾਹ ਸਕੇਲਾਂ ਸਣੇ ਸਾਲ 2018 ਤੋਂ ਰਹਿੰਦੇ ਸਾਰੇ ਵਿੱਤੀ ਲਾਭ ਬਹਾਲ ਕਰੇ। ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਅਸਲ ਰੂਪ ਚ ਲਾਗੂ ਕਰਨ ਸਬੰਧੀ ਐੱਸਓਪੀ ਜਾਰੀ ਕਰੇ ਤੇ ਸਾਰੇ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਮੁਲਾਜ਼ਮਾਂ ਦੇ ਜੀਪੀਐੱਫ ਖਾਤੇ ਖੋਲ੍ਹਣ ਦੀ ਮੰਗ ਕਰੀ ਗਈ। ਇਸ ਮੌਕੇ ਤੇ ਕਰਮਜੀਤ ਬੀਹਲਾ, ਗੁਰਦੀਪ ਸਿੰਘ, ਰਮਨ ਸਿੰਗਲਾ, ਰਾਜਿੰਦਰ ਗੁਰੂ, ਨਿਰਮਲਜੀਤ ਸਿੰਘ ਚਾਨੇ, ਰਵਿੰਦਰ ਸ਼ਰਮਾ, ਅਨਿਲ ਕੁਮਾਰ, ਹਰਿੰਦਰ ਮੱਲੀਆਂ, ਸ਼ਿੰਦਰ ਸਿੰਘ ਧੌਲਾ, ਬਲਵੰਤ ਸਿੰਘ, ਜਗਵੰਤ ਸਿੰਘ, ਪ੍ਰਵੀਨ ਬਾਤਿਸ਼, ਜਗਰਾਜ ਰਾਮਾ, ਖੁਸ਼ੀਆ ਸਿੰਘ, ਕੇਵਲ ਸਿੰਘ ਧਾਲੀਵਾਲ, ਸੁਖਦੇਵ ਸਿੰਘ ਝਲੂਰ, ਜੋਰਾ ਸਿੰਘ ਖਿਆਲੀ ਤੇ ਹੋਰ ਸਾਥੀ ਹਾਜ਼ਰ ਰਹੇ।