- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਪੈਨਸ਼ਨਰਾਂ ਨੇ ਸਰਕਾਰ ਖਿਲਾਫ ਕੀਤੀ ਨਾਆਰੇਬਾਜੀ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਸਮੂਹਿਕ ਛੁੱਟੀ ਦੇ ਦੂਜੇ ਦਿਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਲਾਲ ਬੱਤੀ ਚੌਕ ਵਿੱਚ ਮੁੱਖ ਮੰਤਰੀ ਨੂੰ ਸਕੱਤਰੇਤ ਤੋਂ ਸਤੌਜ ਭੇਜਣ ਦੇ ਸਟੀਕਰਾਂ ਵਾਲੀਆਂ ਆਤਿਸ਼ਬਾਜੀਆਂ ਅਸਮਾਨ ਵਿੱਚ ਛੱਡ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਜਥੇਬੰਦੀਆਂ ਨਾਲ ਕੱਲ ਹੋਈ ਮੀਟਿੰਗ ਵਿੱਚ ਮੁੱਖ ਸਕੱਤਰ ਦੇ ਕਿਸੇ ਵੀ ਮੁੱਦੇ ਪ੍ਰਤੀ ਗੰਭੀਰ ਨਾ ਹੋਣ ਦੀ ਮੁਲਾਜ਼ਮਾਂ ਪੈਨਸ਼ਨਰਾਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਇਸਤੋ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਇਕੱਠੇ ਹੋਏ ਸੈਂਕੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਕੁਲਵਿੰਦਰ ਸਿੰਘ ਢਿੱਲੋਂ, ਅਵਿਨਾਸ਼ ਸ਼ਰਮਾ, ਦਵਿੰਦਰ ਪਸ਼ੌਰ, ਰਾਜ ਕੁਮਾਰ ਅਰੋੜਾ, ਰਾਜਵੀਰ ਬਡਰੁੱਖਾਂ, ਅਸ਼ੋਕ ਕੁਮਾਰ, ਅਵਤਾਰ ਸਿੰਘ ਭਲਵਾਨ, ਮੇਲਾ ਸਿੰਘ ਪੁੰਨਾਵਾਲ, ਸੁਖਦੇਵ ਸਿੰਘ ਚੰਗਾਲੀਵਾਲਾ, ਜਗਦੀਸ਼ ਸ਼ਰਮਾ, ਚਮਕੌਰ ਸਿੰਘ, ਹਰਕੀਰਤ ਸਿੰਘ, ਪ੍ਰਿਤਪਾਲ ਸਿੰਘ, ਗੁਰਜੰਟ ਵਾਲੀਆ, ਰਘਬੀਰ ਭਵਾਨੀਗੜ੍ਹ, ਕੰਵਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੇ ਪਹਿਲਾਂ 27 ਅਗਸਤ ਅਤੇ ਹੁਣ 21 ਅਤੇ 22 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਕੰਮਕਾਰ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ ਹਨ। ਸਰਕਾਰ ਵੀ ਲਾਰੇ ਲੱਪੇ ਦੀ ਨੀਤੀ ਨਾਲ ਆਪਣਾ ਰਹਿੰਦਾ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ, ਡੀਏ ਦਾ ਰਹਿੰਦੀਆਂ ਕਿਸ਼ਤਾਂ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ, ਕੱਚੇ ਕਾਮੇ ਪੱਕੇ ਕਰਨ, ਮਿਡ ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ, ਆਂਗਣਵਾੜੀ ਅਤੇ ਸਫਾਈ ਕਰਮਚਾਰੀ ਆਦਿ ਨੂੰ ਘੱਟੋ-ਘੱਟ ਉਜ਼ਰ਼ਤ ਦੇ ਘੇਰੇ ਵਿੱਚ ਲਿਆਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਵਾਉਣ, ਕੱਟੇ ਭੱਤੇ ਬਹਾਲ ਕਰਵਾਉਣ, ਏਸੀਪੀ ਲਾਗੂ ਕਰਵਾਉਣ, 15 ਜਨਵਰੀ 2015 ਅਤੇ 17 ਜੁਲਾਈ 2020 ਦਾ ਪੱਤਰ ਰੱਦ ਕਰਵਾਉਣ, ਅਦਾਲਤੀ ਫੈਸਲੇ ਲਾਗੂ ਕਰਵਾਉਣ, ਗਰੈਚਟੀ ਦੀ ਰਾਸ਼ੀ ਵਧਵਾਉਣ, ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਇੱਕੋ ਕਿਸ਼ਤ ਵਿੱਚ ਦਿਵਾਉਣ ਆਦਿ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਸੁਰਿੰਦਰ ਬਾਲੀਆ, ਗਗਨਦੀਪ ਸਿੰਘ ਧੂਰੀ, ਜੀਵਨ ਸਿੰਘ, ਬਿਕਰਮਜੀਤ ਸਿੰਘ, ਲਖਵਿੰਦਰ ਸਿੰਘ, ਸਤੀਸ਼ ਕੁਮਾਰ, ਸੁਖਦੇਵ ਸ਼ਰਮਾ, ਹੰਸਰਾਜ, ਮਾਲਵਿੰਦਰ ਸਿੰਘ, ਸੀਤਾ ਰਾਮ, ਕ੍ਰਿਸ਼ਨ ਕਾਂਤ, ਭੁਪਿੰਦਰ ਸਿੰਘ ਜੱਸੀ, ਕਸਤੂਰੀ ਲਾਲ, ਜਸਵੀਰ ਸਿੰਘ, ਦੇਵੀ ਦਿਆਲ,ਵਰਿੰਦਰਜੀਤ ਸਿੰਘ ਬਜਾਜ, ਕੁਲਵੰਤ ਸਿੰਘ ਖਨੌਰੀ, ਹਰਪਾਲ ਸਿੰਘ ਸੁਨਾਮ ਮੌਜੂਦ ਸਨ।