- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮ ਤੇ ਪੈਨਸ਼ਨਰਾਂ ਨੇ ਵਿੱਤ ਮੰਤਰੀ ਦੇ ਦਫਤਰ ਦਾ ਕੀਤਾ ਘਿਰਾਓ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਸਾਂਝੀ ਤਾਲਮੇਲ ਕਮੇਟੀ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਅਤੇ ਦਫਤਰਾਂ ਦੇ ਘਿਰਾਓ ਦੀ ਲੜੀ ਵਿੱਚ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਬਾਜ਼ਾਰਾਂ ਵਿੱਚ ਦੀ ਮਾਰਚ ਕਰਦੇ ਹੋਏ ਵਿੱਤ ਮੰਤਰੀ ਦੇ ਦਫਤਰ ਦਾ ਘਿਰਾਓ ਕਰਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮ ਅਤੇ ਪੈਨਸ਼ਨਰ ਕੱਲ ਐਲਾਨੇ 8 ਫ਼ੀਸਦੀ ਮਹਿੰਗਾਈ ਭੱਤੇ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ। ਮੁਲਾਜ਼ਮਾਂ ਅਤੇ ਪੈਨਸ਼ਨਰ ਆਗੂਆਂ ਕੁਲਵਿੰਦਰ ਸਿੰਘ ਢਿੱਲੋ, ਕਰਮਜੀਤ ਬੀਹਲਾ, ਰਾਜਕੁਮਾਰ ਅਰੋੜਾ, ਮੇਲਾ ਸਿੰਘ ਪੁੰਨਾਵਿਲ, ਹਰਭਗਵਾਨ ਗੁਰਨੇ, ਉਜਾਗਰ ਸਿੰਘ, ਕਸਤੂਰੀ ਲਾਲ, ਮੇਲਾ ਸਿੰਘ ਪੁੰਨਾਵਾਲ, ਗੁਰਜੰਟ ਸਿੰਘ ਵਾਲੀਆ, ਰਜਿੰਦਰ ਸਿੰਘ ਅਕੋਈ, ਕ੍ਰਿਸ਼ਨ ਕਾਂਤ, ਅਸ਼ੋਕ ਕੁਮਾਰ, ਸਰਬਜੀਤ ਸਿੰਘ ਧਾਲੀਵਾਲ, ਜਗਦੀਸ਼ ਗੱਗੜਪੁਰ, ਜਗਦੇਵ ਸਿੰਘ ਬਾਹੀਆ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਹਿੰਗਾਈ ਭੱਤੇ ਦੀ ਥਾਂ ਜਥੇਬੰਦੀ ਵੱਲੋਂ ਭੇਜੇ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਸਥਾਨਕ ਦਾਣਾ ਮੰਡੀ ਚ ਹੋਈ ਵਿਸ਼ਾਲ ਰੈਲੀ ਇਕੱਠੇ ਹੋਏ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਮਿਡ ਡੇਅ ਮੀਲ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰਾਂ, ਮਾਨ ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਠੇਕਾ ਕੰਟਰੈਕਟ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਦਰਜ ਕੀਤਾ ਜਾਵੇ, 15 ਜਨਵਰੀ 2015 ਅਤੇ 2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਅਦਾਲਤੀ ਫੈਸਲੇ ਜਨਰਲਾਈਜ ਕੀਤੇ ਜਾਣ।
ਇਸ ਮੌਕੇ ਦਲਜੀਤ ਸਿੰਘ ਸਫੀਪੁਰ, ਦਰਸ਼ਨ ਰੋਗਲਾ, ਸੁਖਦੇਵ ਸਿੰਘ ਚੰਗਾਲੀਵਾਲਾ, ਸੰਦੀਪ ਕੌਰ ਪੱਤੀ, ਹੁਸ਼ਿਆਰ ਸਿੰਘ, ਦਾਤਾ ਸਿੰਘ, ਰਘਬੀਰ ਭਵਾਨੀਗੜ੍ਹ, ਦਰਸ਼ਨ ਨੋਰਥ, ਸੁਖਜਿੰਦਰ ਹਰੀਕਾ, ਵਰਿੰਦਰਜੀਤ ਬਜਾਜ, ਸੀਤਾਰਾਮ, ਗੁਰਪ੍ਰੀਤ ਮੰਗਵਾਲ, ਜੀਤ ਸਿੰਘ ਬੰਗਾ, ਸਵਰਨ ਅਕਬਰਪੁਰ, ਜੰਗੀਰ ਸਿੰਘ, ਨਿਰਭੈ ਸਿੰਘ, ਰਾਜਵੀਰ ਸਿੰਘ, ਸੁਰਿੰਦਰ ਸਿੰਘ, ਰਘਵੀਰ ਸਿੰਘ, ਮਾਲਵਿੰਦਰ ਸਿੰਘ ਸੰਧੂ, ਹਰਕੀਰਤ ਸਿੰਘ ਫੱਗੂਵਾਲਾ, ਦਲਜੀਤ ਸਫੀਪੁਰ, ਕਸ਼ਮੀਰ ਸਿੰਘ ਰੋੜੇਵਾਲ, ਚਰਨਜੀਤ ਚੋਪੜਾ, ਅਵਤਾਰ ਭਵਾਨੀਗੜ੍ਹ, ਚੰਦ ਸਿੰਘ ਰੋਗਲਾ, ਰਾਮ ਸਰੂਪ ਢੈਪਈ, ਸਤਵੰਤ ਸਿੰਘ ਆਲਮਪੁਰ ਮੌਜੂਦ ਸਨ।