
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਫੂਕੀ ਪੰਜਾਬ ਸਰਕਾਰ ਦੀ ਅਰਥੀ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਸਮੂਹ ਪੈਨਸ਼ਰਾਂ ਅਤੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵਿਸ਼ਾਲ ਸਾਂਝੀ ਗੇਟ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਮੰਗਾਂ ਨਾਂ ਮੰਨਣ ਦੇ ਖ਼ਿਲਾਫ਼ ਸਥਾਨਕ ਸ਼ਹਿਰ ਦੇ ਮੰਦਰ ਚੌਂਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ ਗਈ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੋ ਹਾਈਕੋਰਟ ਦਾ ਡੀਏ ਸਬੰਧੀ ਫੈਸਲਾ ਅਤੇ ਹੋਰ ਪੰਜਾਬ ਸਰਕਾਰ ਨਾਲ ਪੈਨਸ਼ਨਾਂ ਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਬਾਰੇ ਸਹਿਮਤੀਆਂ ਹੋਈਆਂ ਹਨ, ਨੂੰ ਜਲਦੀ ਲਾਗੂ ਕੀਤਾ ਜਾਵੇ। ਜਿਵੇਂ ਪੁਰਾਣੀ ਪੈਨਸ਼ਨ ਬਹਾਲ ਕਰਨਾ ਪੈਨਸ਼ਨਰਾਂ ਦਾ 2.59 ਨਾਲ ਪੈਨਸ਼ਨ ਫਿਕਸ ਕਰਨੀ। ਤਨਖਾਹ ਵਿੱਚ ਰਹਿੰਦੀਆਂ ਤਰੁੱਟੀਆਂ ਦੂਰ ਕਰਨੀਆਂ, ਕੱਚੇ ਮੁਲਾਜ਼ਮ ਪੱਕੇ ਕਰਨੇ, ਪਰਮਿਸ਼ਨ ਪੀਰੀਅਡ ਦੀ ਸ਼ਰਤ ਖਤਮ ਕਰਨਾ, 7,20 ਤੋਂ ਬਾਅਦ ਕੇਂਦਰ ਦੇ ਸਕੇਲਾਂ ਦੀ ਥਾਂ ਪੰਜਾਬ ਸਰਕਾਰ ਦੇ ਸਕੇਲਾਂ ਨੂੰ ਅਨੁਸਾਰ ਤਨਖਾਹ ਦੇਣੀ, ਸਾਰੇ ਅਦਾਰਿਆਂ ਵਿੱਚ ਨਵੀਂ ਭਰਤੀ ਕਰਨੀ, ਆਊਟਸੋਰ ਸਿੰਘ ਨੀਤੀ ਖਤਮ ਕਰਨੀ, ਅਤੇ ਹੋਰ ਜੋ ਮੰਗਾਂ ਸਮੇਂ ਸਮੇਂ ਸਿਰ ਪੰਜਾਬ ਸਰਕਾਰ ਨੇ ਮੰਨੀਆਂ ਹਨ, ਉਨਾਂ ਨੂੰ ਲਾਗੂ ਕਰਨਾ ਆਦਿ ਸ਼ਾਮਿਲ ਹਨ।
ਬੁਲਾਰਿਆਂ ਵਿੱਚ ਗੁਰਚਰਨ ਸਿੰਘ, ਮਹਿੰਦਰ ਸਿੰਘ ਖੋਖਰ, ਹਰ ਭਗਵਾਨ ਗੁਰਨੇ, ਡਾਕਟਰ ਜਗਦੀਸ਼ ਪਾਪੜਾ, ਮਾ. ਰਘਵੀਰ ਸਿੰਘ ਭਟਾਲ, ਸੁਖਦੇਵ ਸਿੰਘ ਚੰਗਾਲੀਵਾਲਾ, ਸਤਨਾਮ ਸਿੰਘ ਸੰਗਤੀ ਵਾਲਾ, ਗੁਰਮੇਲ ਸਿੰਘ ਕੁਲਰੀਆਂ, ਲਖਵੀਰ ਸਿੰਘ, ਮੁਕੇਸ਼ ਕੁਮਾਰ, ਸੀਤਾ ਰਾਮ ਸ਼ਰਮਾ, ਸੁਖਜਿੰਦਰ ਸਿੰਘ ਭਟਾਲ, ਮੰਗੂ ਸਿੰਘ ਪ੍ਰਧਾਨ ਸਫਾਈ ਸੇਵਕ ਯੂਨੀਅਨ , ਕਮਲਜੀਤ ਸਿੰਘ, ਦਰਸ਼ਨ ਕੁਮਾਰ, ਬਿੱਕਰ ਸਿੰਘ ਹਥੋਆ, ਮੇਘ ਰਾਜ ਜ਼ਿਲਾ ਆਗੂ,ਬਲਵਿੰਦਰ ਕੌਰ, ਕਰਮਜੀਤ ਸਿੰਘ, ਡਾ. ਸੁਖਜਿੰਦਰ ਲਾਲੀ, ਜਰਨੈਲ ਸਿੰਘ ਆਦੀ ਬੁਲਾਰਿਆਂ ਨੇ ਸੰਬੋਧਨ ਕੀਤਾ।