- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਬਘਰੋਲ ’ਚ ਬੀਕੇਯੂ ਆਜ਼ਾਦ ਇਕਾਈ ਦੀ ਹੋਈ ਚੋਣ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਪਿੰਡ ਇਕਾਈ ਬਘਰੋਲ ਦੀ ਕਮੇਟੀ ਦੀ ਚੋਣ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਪਿੰਡ ਇਕਾਈ ਦੀ ਚੋਣ ਕੀਤੀ ਗਈ। ਪਿੰਡ ਇਕਾਈ ਦੀ 21 ਮੈਂਬਰੀ ਚੋਣ ਕਮੇਟੀ ਦੀ ਚੋਣ ਲਈ ਵਿਸ਼ੇਸ਼ ਤੌਰ ਤੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਂਪਰ ਪਹੁੰਚੇ। ਪਿੰਡ ਇਕਾਈ ਦੀ ਚੁਣੀ ਗਈ 21 ਮੈਂਬਰੀ ਕਮੇਟੀ ਦੇ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਵਿੱਚ ਪ੍ਰਧਾਨ ਸੁਖਚੈਨ ਸਿੰਘ ਨਰੈਣ, ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ, ਮੀਤ ਪ੍ਰਧਾਨ ਰਣਵੀਰ ਸਿੰਘ, ਸੋਨੀ ਸਿੰਘ ਚੀਮਾ, ਜਨਰਲ ਸਕੱਤਰ ਗੁਰਚਰਨ ਸਿੰਘ ਸੋਹੀ, ਸਕੱਤਰ ਜਸਵਿੰਦਰ ਸਿੰਘ ਸਿੱਧੂ, ਖਜ਼ਾਨਚੀ ਸਿਮਰਜੀਤ ਸਿੰਘ ਚੀਮਾ, ਸਹਾਇਕ ਖਜ਼ਾਨਚੀ ਮਨਜੀਤ ਸੋਹੀ, ਪ੍ਰੈੱਸ ਸਕੱਤਰ ਜਗਜੀਤ ਸਿੰਘ ਜੱਗੀ, ਪ੍ਰਚਾਰ ਸਕੱਤਰ ਗੁਰਚੈਨ ਸਿੰਘ ਗਿੱਲ, ਸੰਗਠਨ ਸਕੱਤਰ ਮਹਿੰਦਰ ਸਿੰਘ ਮਾਨ, ਮੁੱਖ ਸਲਾਹਕਾਰ ਕਰੋੜਾ ਸਿੰਘ, ਸਲਾਹਕਾਰ ਅਜੈਬ ਸਿੰਘ ਨਰੈਣ ਚੁਣੇ ਗਏ ਜਦੋਂ ਕਿ ਬਲਵਿੰਦਰ ਸੋਹੀ, ਸ਼ਿੰਗਾਰ ਸਿੰਘ, ਅਮਰਜੀਤ ਸਿੰਘ ਪੰਨੂ, ਗੁਰਪ੍ਰੀਤ ਮਾਨ, ਬਲਦੇਵ ਸਿੰਘ ਪਟਵਾਰ, ਕੁਲਵੀਰ ਮਿੱਠੂ, ਰਣਜੀਤ ਸਿੰਘ, ਜਸਵੰਤ ਪੰਨੂੰ, ਯਾਦਵਿੰਦਰ ਯਾਦੂ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਬਲਾਕ ਦਿੜ੍ਹਬਾ ਦੇ ਆਗੂ ਬਲਦੇਵ ਸਿੰਘ ਉਭਿਆ, ਚਰਨਜੀਤ ਸਿੰਘ ਸੰਤਪੁਰਾ, ਬੁੱਧ ਸਿੰਘ ਸਿੰਧੜਾਂ ਹਾਜ਼ਰ ਸਨ।