ਵਿੱਤ ਮੰਤਰੀ ਚੀਮਾ ਦੇ ਦਫਤਰ ਅੱਗੇ ਫੂਕਿਆ ਪੁਤਲਾ ਵਿੱਤ ਮੰਤਰੀ ਚੀਮਾ ਦੇ ਦਫਤਰ ਅੱਗੇ ਫੂਕਿਆ ਪੁਤਲਾ
Publish Date: Sat, 29 Aug 2026 04:42 PM (IST)
Updated Date: Sun, 30 Aug 2026 04:01 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਸਾਂਝੀ ਤਾਲਮੇਲ ਮੁਲਾਜ਼ਮ ਕਮੇਟੀ ਪੰਜਾਬ ਦੀ ਬਲਾਕ ਇਕਾਈ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਦਾ ਘਿਰਾਓ ਕਰਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦਲਜੀਤ ਸਫੀਪੁਰ, ਰਾਜਵੀਰ ਨਾਗਰਾ, ਜਸਵੀਰ ਭਵਾਨੀਗੜ੍ਹ, ਹੁਸ਼ਿਆਰ ਸਿੰਘ, ਅਮਨਦੀਪ ਕਾਂਸਲ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੁਆਰਾ 27 ਅਗਸਤ ਨੂੰ ਸਮੂਹਿਕ ਛੁੱਟੀ ਲਏ ਜਾਣ ਦੇ ਕਾਰਨ ਮੁੱਖ ਮੰਤਰੀ ਪੰਜਾਬ ਦੁਆਰਾ ਮੀਟਿੰਗ ਤੋਂ ਭੱਜਣ ਅਤੇ ਮੁੱਖ ਮੰਤਰੀ ਦੁਆਰਾ ਬੁਖਲਾਹਟ ਵਿੱਚ ਆ ਕੇ ਮੁਲਾਜ਼ਮਾਂ ਦੇ ਵਿਰੁੱਧ ਧਮਕੀ ਭਰਿਆ ਪੱਤਰ ਜਾਰੀ ਕਰਨ ਕਰਨ ਦੇ ਵਿਰੋਧ ਵਿੱਚ ਪੰਜਾਬ ਦੇ ਵਿੱਤ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਉਪਰੰਤ ਪੁਤਲਾ ਫੂਕਿਆ ਗਿਆ ਅਤੇ ਤੁਗਲਕੀ ਤੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਸਬੰਧੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਮੁਲਾਜ਼ਮ ਵਿਰੋਧੀ ਮਾਰੂ ਫੈਸਲੇ ਜਾਰੀ ਰੱਖੇ ਤਾਂ ਸਰਕਾਰ ਨੂੰ ਇਸ ਦਾ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਦਰਸ਼ਨ ਸਿੰਘ ਰੋਗਲਾ, ਕਸ਼ਮੀਰ ਸਿੰਘ ਰੋੜੇਵਾਲਾ, ਗੁਰਦੀਪ ਸਿੰਘ ਮੌੜ, ਬੰਤਾ ਸਿੰਘ ਕੈਂਪਰ ਗੁਰਜੀਤ ਸਿੰਘ ਮੰਗਲ ਸਿੰਘ ਰਵਿੰਦਰ ਸਿੰਘ ਸੁਰਜੀਤ ਸਿੰਘ ਗੁਰਦੀਪ ਸਿੰਘ ਲਖਵਿੰਦਰ ਸਿੰਘ ਬੇਅੰਤ ਸਿੰਘ ਦਿੜਬਾ ਮੈਰੀਟੋਰੀਅਸ ਯੂਨੀਅਨ ਤੋਂ ਮਨਿੰਦਰ ਕੌਰ ਜਗਵੰਤ ਬੁਰਡ ਘੂਕਾ ਸਿੰਘ ਕੁਲਵਿੰਦਰ ਸਿੰਘ ਰੀਤੂ ਬਾਲਾ ਗੁਰਵੀਰ ਕੌਰ ਆਦਿ ਆਗੂ ਹਾਜਰ ਸਨ।