ਰਾਮਨੌਮੀ ਤੇ ਨਰਾਤਿਆਂ ਸਬੰਧੀ ਨੌਂ ਰੋਜ਼ਾ ਧਾਰਮਿਕ ਸਮਾਗਮ ਸੰਪੰਨ
ਰਾਮ ਨੌਮੀ ਅਤੇ ਨਵਰਾਤਰਿਆਂ ਸਬੰਧੀ ਨੌ ਰੋਜਾ ਧਾਰਮਿਕ ਸਮਾਗਮ ਸ਼ਰਧਾਪੂਰਵਕ ਸੰਪੰਨ
Publish Date: Fri, 27 Mar 2026 03:56 PM (IST)
Updated Date: Sat, 28 Mar 2026 04:00 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ਼੍ਰੀ ਰਾਮਨੌਮੀ ਤੇ ਨਰਾਤਿਆਂ ਦੇ ਸਬੰਧ ’ਚ ਸ਼੍ਰੀ ਗੀਤਾ ਭਵਨ ਕਮੇਟੀ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਗੀਤਾ ਭਵਨ ਵਿਖੇ ਕਰਵਾਏ ਗਈ ਨੌਂ ਰੋਜਾ ਰਾਮ ਕਥਾ ਦੇ ਪਾਠ ਸ਼ਰਧਾਪੂਰਵਕ ਸੰਪੰਨ ਹੋਏ। ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰਕੇ ਸਮੂਹ ਜਜ਼ਮਾਨਾਂ ਤੋਂ ਹਵਨ ਯੱਗ ਚ ਪੂਰਨ ਅਹੁਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ੍ਰੀ ਰਾਮ ਕਥਾ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਮੌਕੇ ਪ੍ਰਸਿੱਧ ਕਥਾਵਾਚਕ ਸੁਧੀਰ ਜੀ ਨੇ ਸਮੁੱਚੀ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਪ੍ਰਭੂ ਸ੍ਰੀ ਰਾਮ ਜੀ ਦੀਆਂ ਸੰਖਿਆਵਾਂ ਤੇ ਚੱਲਣਾ ਚਾਹੀਦਾ ਹੈ। ਮਨੁੱਖੀ ਜੀਵਨ ’ਚ ਆਉਂਦੀਆਂ ਮੁਸ਼ਕਲਾਂ ਨੂੰ ਵੀ ਹੱਸ ਕੇ ਸਹਿਣ ਦੀ ਸਿੱਖਿਆ ਮਿਲਦੀ ਹੈ ਜੋ ਵੀ ਮਨੁੱਖ ਰਾਮ ਨਾਮ ਦਾ ਸਿਮਰਨ ਕਰਦਾ ਹੈ,ਉਸ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਮੌਕੇ ਸਮੁੱਚੀ ਸੰਗਤ ਨੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸਮਾਗਮ ਦੇ ਅੰਤ ’ਚ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਡਿਤ ਅਰਵਿੰਦ ਸ਼ੁਕਲਾ, ਪੰਡਿਤ ਚਰਨਜੀਤ ਸ਼ਰਮਾ ਤੋਂ ਇਲਾਵਾ ਕੌਂਸਲਰ ਧਰਮਪਾਲ ਸ਼ਰਮਾ,ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ,ਸੋਹਣ ਲਾਲ ਵਧਵਾ,ਵਿਪਨ ਕੁਮਾਰ,ਸੰਦੀਪ ਬਾਂਸਲ, ਸੁਨੀਲ ਤਾਜੋ,ਕੇਵਲ ਕ੍ਰਿਸ਼ਨ ਮਿੱਤਲ, ਵਿਸ਼ਾਲ ਗਰਗ ਬਬਲਾ, ਮਾਸਟਰ ਪ੍ਰਸੋਤਮ ਲਾਲ, ਆਰਕੀਟੈਕਟ ਨੀਰਜ ਮਿੱਤਲ, ਰਕੇਸ਼ ਕੁਮਾਰ ਟੋਨਾ, ਰਵਿੰਦਰ ਤਾਜੋ, ਦੀਪੂ ਭੈਣੀ, ਸੁਰਿੰਦਰ ਕੁਮਾਰ, ਬਾਲ ਕ੍ਰਿਸ਼ਨ ਬਦਰਾ, ਦੁਰਗਾ ਦਾਸ, ਸੰਜੀਵ ਉੱਗੋ, ਚਰਨੀ ਅਰੋੜਾ,ਮਾਸਟਰ ਕੇਵਲ ਕ੍ਰਿਸ਼ਨ, ਸੋਨੂ ਛਾਬੜਾ, ਰਮੇਸ਼ ਪੱਖੋ, ਦੁਰਗਾ ਦਾਸ਼, ਰਮਨੀਕ ਸ਼ਰਮਾ,ਰਵਿੰਦਰ ਨਿਓਲਾ, ਸੰਜੀਵ ਕੁਮਾਰ ਟਾਂਡਾ, ਅਸ਼ਵਨੀ ਕੁਮਾਰ,ਟੇਕ ਚੰਦ, ਭਿੰਦੀ ਸੁਨਾਮੀਆਂ ਆਦਿ ਸ਼ਰਧਾਲੂ ਮੌਜੂਦ ਸਨ।