25 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਇਕ ਕਾਬੂ
25 ਪਾਬੰਦੀਸੁਦਾ ਗੋਲੀਆਂ ਸਮੇਤ ਇਕ ਕਾਬੂ
Publish Date: Thu, 02 Apr 2026 05:32 PM (IST)
Updated Date: Fri, 03 Apr 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ 25 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸਤ ਪੁਲਿਸ ਪਾਰਟੀ ਦਾਣਾ ਮੰਡੀ ਹੰਡਿਆਇਆ ਦੇ ਸਾਹਮਣੇ ਬਣੇ ਸ਼ਮਸ਼ਾਨ ਘਾਟ ’ਚ ਪੁੱਜੀ ਤਾਂ ਸ਼ਮਸ਼ਾਨਘਾਟ ’ਚ ਬੋਹੜ ਦੇ ਦਰੱਖਤ ਕੋਲ ਬਣੇ ਸ਼ੈੱਡ ’ਚ ਥੜੇ ਪਰ ’ਚ ਇਕ ਮੋਨਾ ਨੌਜਵਾਨ ਵਿਅਕਤੀ ਬੈਠਾ ਸੀ ਜੋ ਆਪਣੀ ਪਹਿਣੀ ਹੋਈ ਲੋਅਰ ਦੀ ਜੇਬ ਦੀ ਫਰੋਲਾ ਫਰੋਲੀ ਕਰਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਇੱਕਦਮ ਘਬਰਾ ਗਿਆ। ਜਿਸਨੂੰ ਸ਼ੱਕ ਦੀ ਬਿਨ੍ਹਾ ਪਰ ਕਾਬੂ ਕੀਤਾ, ਜਿਸ ਨੇ ਆਪਣਾ ਨਾਮ ਚਮਕੌਰ ਸਿੰਘ ਉਰਫ ਬੌਬੀ ਪੁੱਤਰ ਜਸਵੀਰ ਸਿੰਘ ਵਾਸੀ ਸਲਾਣੀ ਪੱਤੀ ਹੰਡਿਆਇਆ ਦੱਸਿਆ। ਚਮਕੌਰ ਸਿੰਘ ਦੇ ਪਹਿਣੀ ਹੋਈ ਲੋਅਰ ਦੀ ਸੱਜੀ ਜੇਬ ਵਿਚਲੀ ਲਿਫਾਫੀ ਮੋਮੀ ਕਾਗ਼ਜ਼ ਪਾਰਦਰਸੀ ’ਚ 25 ਪਾਬੰਦੀਸ਼ੁਦਾ ਗੋਲ਼ੀਆਂ ਖੁੱਲੀਆਂ ਬਰਾਮਦ ਹੋਈਆਂ।