ਭਗਵਾਨ ਸ੍ਰੀ ਰਾਮ ਚੰਦਰ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਆਦਰਸ਼ਾਂ ਨੂੰ ਅਪਣਾਉਣਾ ਚਾਹੀਦਾ : ਐੱਸਡੀਐੱਮ ਆਯੂਸ਼ ਗੋਇਲ ਭਗਵਾਨ ਸ੍ਰੀ ਰਾਮ ਚੰਦਰ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਆਦਰਸ਼ਾਂ ਨੂੰ ਅਪਣਾਉਣਾ ਚਾਹੀਦਾ: ਐਸਡੀਐਮ ਆਯੂਸ਼ ਗੋਇਲ
Publish Date: Wed, 21 Oct 2026 03:52 PM (IST)
Updated Date: Thu, 22 Oct 2026 04:00 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੇ ਆਦਰਸ਼ਾਂ ਨੂੰ ਆਪਣੇ ਜੀਵਨ ’ਚ ਅਪਣਾਉਣਾ ਚਾਹੀਦਾ ਹੈ। ਜੇਕਰ ਹਰ ਵਿਅਕਤੀ ਆਪਣੇ ਅੰਦਰੋਂ ਹੰਕਾਰ, ਝੂਠ, ਈਰਖਾ ਤੇ ਨਫ਼ਰਤ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰ ਲਵੇ, ਤਾਂ ਸਾਡਾ ਸਮਾਜ ਹੋਰ ਵੀ ਸੁੰਦਰ, ਸੁਰੱਖਿਅਤ ਤੇ ਸੰਸਕਾਰਵਾਨ ਬਣ ਸਕਦਾ ਹੈ। ਇਹ ਵਿਚਾਰ ਐਸ.ਡੀ.ਐਮ ਤਪਾ ਆਯੂਸ਼ ਗੋਇਲ ਨੇ ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵੱਲੋਂ ਰਾਮ ਲੀਲ੍ਹਾ ਦੇ ਕੀਤੇ ਜਾ ਰਹੇ ਮੰਚਨ ਦੀ ਨੌਂਵੀਂ ਨਾਈਟ ਲਛਮਣ ਮੁਰਛਾ ਮੌਕੇ ਦੀਪ ਜਲਾ ਕੇ ਉਦਘਾਟਨ ਕਰਨ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਹੇ।ਉਨ੍ਹਾਂ ਨੌਜਵਾਨਾਂ ਤੇ ਬੱਚਿਆਂ ਨੂੰ ਸੰਦੇਸ਼ ਆਪਣੇ ਮਾਤਾ-ਪਿਤਾ ਦਾ ਸਤਿਕਾਰ, ਅਧਿਆਪਕਾਂ ਦਾ ਆਦਰ,ਲੋੜਵੰਦਾਂ ਦੀ ਮੱਦਦ ਕਰਨ ਤੇ ਹਮੇਸ਼ਾ ਸੱਚਾਈ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਐੱਸਡੀਐੱਮ ਗੋਇਲ ਨੇ ਕਿਹਾ ਕਿ ਦੁਸਹਿਰੇ ਦਾ ਮੁੱਖ ਸੰਦੇਸ਼ ਇਹ ਹੈ ਕਿ ਭਾਵੇਂ ਬੁਰਾਈ ਕੁਝ ਸਮੇਂ ਲਈ ਤਾਕਤਵਰ ਦਿਖਾਈ ਦੇਵੇ, ਪਰ ਅੰਤ ’ਚ ਜਿੱਤ ਸੱਚਾਈ, ਨੇਕੀ ਤੇ ਧਰਮ ਦੀ ਹੀ ਹੁੰਦੀ ਹੈ। ਇਸ ਮੌਕੇ ਐਸ.ਡੀ.ਐਮ ਗੋਇਲ ਦੇ ਨਾਲ ਉਨ੍ਹਾਂ ਦੇ ਪਿਤਾ ਸੁਭਾਸ਼ ਗੋਇਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ,ਜਿਨਾਂ ਦਾ ਕਮੇਟੀ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਕਲਾਕਾਰਾਂ ਨੇ ਰਾਮ-ਲੀਲ੍ਹਾ ਦੀ ਨੌਵੀਂ ਨਾਈਟ ਲਛਮਣ ਮੁਰਛਾ ਦਾ ਬਖ਼ੂਬੀ ਢੰਗ ਨਾਲ ਮੰਚਨ ਕੀਤਾ। ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਨੇ ਸਮੂਹ ਮੈਂਬਰਾਂ ਸਮੇਤ ਆਏ ਮੁੱਖ ਮਹਿਮਾਨਾਂ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਸੁਰੇਸ਼ ਚੰਦੇਲ, ਚੇਅਰਮੈਨ ਜੀਵਨ ਭੂਤ, ਵਾਇਸ ਚੇਅਰਮੈਨ ਯਾਦਵਿੰਦਰ ਰਾਣਾ, ਮੀਤ ਪ੍ਰਧਾਨ ਰਾਜੀਵ ਗੋਲਾ, ਡਾਇਰੈਕਟਰ ਰਮੇਸ਼ ਗੋਇਲ ਘੋਪਾ ਅਤੇ ਵਿਜੇ ਸ਼ਰਮਾ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ, ਪ੍ਰੈੱਸ ਸਕੱਤਰ ਪ੍ਰਵੀਨ ਘੁੰਨਸ, ਸੈਕਟਰੀ ਮਾਸਟਰ ਜਸਵੰਤ ਰਾਏ, ਸੁਸ਼ੀਲ ਭੂਤ, ਪ੍ਰਦੀਪ ਪੱਖੋਂ, ਮੇਸ਼ੀ ਪੱਖੋ, ਵਿਜੇ ਚੰਦੇਲ,ਕੌਂਸਲਰ ਧਰਮਪਾਲ ਸ਼ਰਮਾ,ਚੰਚਲ ਕੁਮਾਰ ਰਾਜੂ, ਮਿੰਟੂ ਭੁੱਚੋ, ਪਿੰਕਾ ਅਗਰਵਾਲ, ਚੁੰਨੀ ਲਾਲ ਢੀਂਗਰਾ, ਪੱਪੂ, ਸ਼ਰਮਾ, ਗਿਰੀਰਾਜ ਸ਼ਰਮਾ, ਪਰਮਿੰਦਰ ਚੱਠਾ, ਜਗਜੀਤ ਸਿੰਘ, ਟੋਨਾ,ਹਰਵਿੰਦਰ ਪਾਲ ਮਿੱਤਲ, ਵਿਜੇ ਭਾਈ ਰੂਪਾ, ਬਿੱਟੂ ਬਰਾੜ, ਮੰਨਾ,ਸੰਜੀਵ ਮੌੜ, ਅਸ਼ੋਕ ਢਿਲਵਾਂ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ,ਆਦਿ ਸਮੂਹ ਮੈਂਬਰ ਮੌਜੂਦ ਸਨ।