- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਕਿਯੂ ਏਕਤਾ ਉਗਰਾਹਾਂ ਦਾ ਜ਼ਿਲ੍ਹਾ ਇਜਲਾਸ ਹੋਇਆ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਪੱਧਰੀ ਚੋਣ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਹੇਠ ਬਹੁਤ ਹੀ ਸ਼ਾਂਤਮਈ, ਅਨੁਸ਼ਾਸ਼ਨ ਵਿੱਚ ਰਹਿ ਕੇ ਜਥੇਬੰਦੀ ਦੇ ਵਿਧਾਨ ਮੁਤਾਬਿਕ ਤੇ ਸਰਬਸੰਮਤੀ ਨਾਲ ਸੰਪੂਰਨ ਹੋਈ। ਜਿਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਜਿਸ ਮੌਕੇ ਸਭ ਤੋਂ ਪਹਿਲਾਂ ਕਾਰਜਕਾਰੀ ਰਿਪੋਰਟ ਤੇ ਵਿੱਤੀ ਰਿਪੋਰਟ ਦਾ ਲੇਖਾ ਜੋਖਾ ਸਟੇਜ ਤੋਂ ਦਿੱਤਾ ਗਿਆ ਅਤੇ ਸੂਬਾ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਜਥੇਬੰਦੀ ਨੂੰ ਹਰ ਰੋਜ਼ ਸੰਘਰਸ਼ ਕਰਨੇ ਪਏ ਰਹੇ ਹਨ। ਚੱਲ ਰਹੇ ਘੋਲਾਂ ਦੇ ਨਾਲ-ਨਾਲ ਬਲਾਕਾਂ ਜ਼ਿਲ੍ਹਾ ਤੇ ਸੂਬਾਈ ਪੱਧਰੇ ਇਜਲਾਸ ਕਰਵਾਉਣੇ ਜ਼ਰੂਰੀ ਹਨ ਤਾਂ ਜੋ ਜਥੇਬੰਦੀਆਂ ਵਿੱਚ ਨਵੀਂ ਅਗਵਾਈ ਤਿਆਰ ਕਰਕੇ ਆਉਣ ਵਾਲੇ ਸੰਘਰਸ਼ਾਂ ਦੀ ਤਿਆਰੀ ਵਿੱਢੀ ਜਾ ਸਕੇ।
ਸੂਬਾ ਪ੍ਰਧਾਨ ਉਗਰਾਹਾਂ ਨੇ ਕਿਹਾ ਕਿ ਜਥੇਬੰਦਕ ਤਾਕਤ ਨਾਲ ਹੀ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਆਮ ਲੋਕਾਂ ਦੇ ਮਸਲੇ ਹੱਲ ਕਰਵਾਏ ਜਾ ਸਕਦੇ ਹਨ ਉਨ੍ਹਾਂ ਕਿਹਾ ਕੇ ਆਉਣ ਵਾਲੇ ਦਿਨਾਂ ਵਿੱਚ ਵੋਟਾਂ ਬਟੋਰਨ ਵਾਲੇ ਸਿਆਸੀ ਪਾਰਟੀਆਂ ਦੇ ਆਗੂ ਵੀ ਪਿੰਡਾਂ ਵਿੱਚ ਆਉਣਗੇ ਉਹ ਵੋਟਾਂ ਲੈ ਕੇ ਵਿਧਾਨ ਸਭਾ ਵਿੱਚ ਜਾ ਬੈਠਦੇ ਹਨ ਪਰ ਕਿਸਾਨਾਂ ਮਜ਼ਦੂਰਾਂ ਦੀ ਸੁਣਵਾਈ ਸਿਰਫ ਗਰਮੀਆਂ ਵਿੱਚ ਤੱਤੀਆਂ ਤੇ ਸਰਦੀਆਂ ਵਿੱਚ ਠੰਢੀਆਂ ਸੜਕਾਂ ’ਤੇ ਬੈਠ ਕੇ ਹੀ ਹੁੰਦੀ ਹੈ ਉਨ੍ਹਾਂ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਕਿਸਾਨ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਦੁੱਗਣੀ ਤਾਕਤ ਨਾਲ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ ਤਾਂ ਵੱਡੀ ਲਹਿਰ ਉਸਾਰੀ ਕਰਦਿਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀ ਆਪਣੀ ਪੁੱਗਤ ਬਣ ਸਕੇ ਮੰਗਾਂ ਮਸਲੇ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਚੋਣ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਾਰੇ ਬਲਾਕਾਂ -ਸੰਗਰੂਰ, ਸੁਨਾਮ, ਭਵਾਨੀਗੜ, ਦਿੜ੍ਹਬਾ, ਮੂਨਕ, ਲਹਿਰਾ, ਧੂਰੀ, ਆਦਿ ਤੋਂ ਆਏ ਹੋਏ ਪ੍ਰਧਾਨ, ਸਕੱਤਰ ਵਰਕਰਾਂ ਸਮੇਤ ਅਹੁਦੇਦਾਰਾਂ, ਸਾਥੀਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸੂਬਾ ਆਗੂਆਂ ਦੀ ਅਗਵਾਈ ਹੇਠ ਹੋਈ। ਇਸ ਚੋਣ ਵਿੱਚ ਸਾਰੇ ਸਾਥੀਆਂ ਨੇ ਇੱਕ ਆਵਾਜ਼ ਵਿੱਚ ਨਵੀਂ ਜ਼ਿਲ੍ਹਾ ਟੀਮ ਦੀ ਚੋਣ ਕੀਤੀ। ਸਾਰੇ ਸਾਥੀਆਂ ਨੇ ਇਹ ਪ੍ਰਣ ਕੀਤਾ ਕਿ ਅਸੀਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਾਂਗੇ, ਹਰ ਪਿੰਡ, ਹਰ ਬਲਾਕ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਾਂਗੇ ਤੇ ਕਿਸਾਨਾਂ, ਮਜ਼ਦੂਰਾਂ, ਕੁੱਲ ਕਿਰਤੀਆਂ ਤੇ ਨੌਜਵਾਨਾਂ ਦੇ ਹੱਕਾਂ ਲਈ ਡਟ ਕੇ ਲੜਾਂਗੇ। ਜ਼ਿਲ੍ਹਾ ਦੀ ਨਵੀਂ ਚੁਣੀ ਗਈ ਟੀਮ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ, ਜਨਰਲ ਸਕੱਤਰ ਹਰਜੀਤ ਸਿੰਘ ਮਹਿਲਾਂ , ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾਂ, ਮੀਤ ਪ੍ਰਧਾਨ ਦਰਬਾਰਾ ਸਿੰਘ ਛਾਜਲਾ, ਸੰਗਠਨ ਸਕੱਤਰ ਜਸਵੰਤ ਸਿੰਘ ਤੋਲਾਵਾਲ, ਪ੍ਰਚਾਰਕ ਸਕੱਤਰ ਸਿਵਰਾਜ ਸਿੰਘ ਗੁਰਨੇ, ਸਹਾਇਕ ਖਜਾਨਚੀ ਰਿੰਕੂ ਮੂਨਕ, ਸੀਨੀਅਰ ਮੀਤ ਪ੍ਰਧਾਨ ਰਣਦੀਪ ਕੌਰ ਰਟੋਲਾਂ, ਸਕੱਤਰ ਕਰਮਜੀਤ ਕੌਰ ਭਿੰਡਰਾਂ, ਮੀਤ ਪ੍ਰਧਾਨ ਜਸਵੀਰ ਕੌਰ ਉਗਰਾਹਾਂ, ਸੰਗਠਨ ਸਕੱਤਰ ਜਸਵਿੰਦਰ ਕੌਰ ਖੋਖਰ, ਮੀਡੀਆ ਇੰਚਾਰਜ ਜਸਵੀਰ ਸਿੰਘ ਗੱਗੜਪੁਰ ਅਤੇ ਜਿਲ੍ਹਾ ਕਮੇਟੀ ਮੈਂਬਰ ਦਰਸ਼ਨ ਸਿੰਘ ਚੰਗਾਲੀਵਾਲਾ, ਬਲਵਿੰਦਰ ਸਿੰਘ ਮਨਿਆਣਾ, ਬਹਾਲ ਸਿੰਘ ਢੀਡਸਾ, ਬਲਵਿੰਦਰ ਸਿੰਘ ਘਨੌੜ, ਰਣਜੀਤ ਸਿੰਘ ਲੌਂਗੋਵਾਲ, ਬਲਜੀਤ ਕੌਰ ਖਡਿਆਲ, ਮਨਪ੍ਰੀਤ ਕੌਰ ਧੂਰੀ, ਕੁਲਦੀਪ ਕੌਰ ਘਾਬਦਾ, ਜਸਵਿੰਦਰ ਕੌਰ ਮਹਿਲਾਂ ਚੂਣੇ ਗਏ।