- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀ ਸਿੱਖਿਆ ਨੀਤੀ ਦੇ ਸੰਦਰਭ ’ਚ ਵਿਚਾਰ ਚਰਚਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ
ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਪੰਜਾਬੀ ਸਹਿਤ ਸਭਾ ਸੰਗਰੂਰ ਵੱਲੋ ਸਮਾਜਿਕ, ਸਾਹਿਤਕ, ਸੱਭਿਆਚਾਰਕ, ਭਾਸ਼ਾਈ ਅਤੇ ਨਵੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਵਿਚਾਰ ਚਰਚਾ ਦਾ ਆਯੋਜਨ ਸਾਬਕਾ ਏਡੀਸੀ ਪ੍ਰੀਤਮ ਸਿੰਘ ਜੋਹਲ ਦੀ ਪ੍ਰਧਾਨਗੀ ਹੇਠ ਹੋਇਆ । ਇਸ ਚਰਚਾ ਵਿੱਚ ਗੁਰਨਾਮ ਸਿੰਘ ਨੇ ਅਜੋਕੀਆਂ ਸਮਾਜਿਕ ਵਿਸੰਗਤੀਆਂ ਬਾਰੇ ਰੋਸ਼ਨੀ ਪਾਈ । ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਪੰਜਾਬ ਰਾਜ ਭਾਸਾ ਐਕਟ, 2008 ਨੂੰ ਅਦਾਲਤਾ ਵਿੱਚ ਲਾਗੂ ਕਰਨ ਦੀ ਮੰਗ ਕੀਤੀ । ਦੇਵੀ ਲਾਲ ਐਡਵੋਕੇਟ ਨੇ ਕਾਨੂੰਨੀ ਸਬਦਾਵਲੀਆਂ ਬਾਰੇ ਸਾਰਥਿਕ ਸੁਝਾਅ ਦਿੱਤੇ ।
ਡਾ. ਭਗਵੰਤ ਸਿੰਘ ਨੇ ਅਕਾਦਮਿਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਦੱਸਿਆ । ਉਹਨਾਂ ਨੇ ਨਵੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਪੰਜਾਬੀ ਰਾਜ ਭਾਸ਼ਾ ਐਕਟ 2008 ਦੀ ਸਹੀ ਢੰਗ ਨਾਲ ਪਾਲਣਾ ਕਰਨ ’ਤੇ ਜ਼ੋਰ ਦਿੱਤਾ । ਡਾ. ਅਮਨਦੀਪ ਕੌਰ ਪ੍ਰਿੰਸੀਪਲ/ ਡਾਇਰੈਕਟਰ ਕੈਂਪਸ਼ ਸਿੱਧਵਾਂ ਖੁਰਦ ਨੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਵਿਸ਼ੇਸ਼ ਯੋਜਨਾਵਾਂ ਉਲੀਕਣ ਤੇ ਜ਼ੋਰ ਦਿੱਤਾ । ਡਾ, ਸ਼ਵੇਤਾ ਪ੍ਰਿੰਸੀਪਲ, ਲਾਅ ਕਾਲਜ ਸਿੱਧਵਾਂ ਖੁਰਦ ਨੇ ਕਾਨੂੰਨ ਦੀ ਪੜ੍ਹਾਈ ਤੇ ਅਦਾਲਤੀ ਕਾਰਵਾਈ ਪੰਜਾਬੀ ਵਿੱਚ ਕਰਵਾਉਣ ਤੇ ਜ਼ੋਰ ਦਿੱਤਾ।
ਪ੍ਰੀਤਮ ਸਿੰਘ ਜੌਹਲ ਨੇ ਬਦਲਦੀਆਂ ਪ੍ਰਸਤਸਥਿਤੀਆਂ ਦੇ ਸੰਦਰਭ ’ਚ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਭਾਸ਼ਾਈ ਪ੍ਰਗਤੀ ਲਈ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯੋਜਨਾਵਾਂ ਤਿਆਰ ਕਰਨ ਲਈ ਮਾਲਵਾ ਰਿਸਰਚ ਸੈਂਟਰ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਚਰਚਾ ਵਿੱਚ ਡਾ ਰਾਜੀਵ ਪੁਰੀ, ਕਾਮਰੇਡ ਬਸ਼ੇਸ਼ਰ ਰਾਮ, ਦੀਪਕ ਸ਼ਰਮਾ ਐਡਵੋਕੇਟ, ਹਰਵਿੰਦਰ ਸਿੰਘ, ਕਲਵੰਤ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਡਾ. ਦਵਿੰਦਰ ਕੌਰ ਐਡਵੋਕੇਟ, ਏਪੀ ਸਿੰਘ ਹਾਜ਼ਰ ਸਨ।