ਦਿੜ੍ਹਬਾ ਨੇ ਰਚਿਆ ਇਤਿਹਾਸ: ਪੰਜਾਬ 'ਚ ਪਹਿਲੀ ਵਾਰ ਸਬ-ਡਵੀਜ਼ਨ ਪੱਧਰ 'ਤੇ ਲਹਿਰਾਇਆ 100 ਫੁੱਟ ਉੱਚਾ ਤਿਰੰਗਾ
ਸਬ ਡਿਵੀਜ਼ਨਲ ਦਿੜ੍ਹਬਾ ਅੰਦਰ 100 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਉਣ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਕਰ ਕਮਲਾ ਨਾਲ ਕੀਤਾ। ਝੰਡੇ ਦਾ ਉਦਘਾਟਨ ਕਰਨ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 100 ਫੁੱਟ ਉੱਚਾ ਝੰਡਾ ਕਿਸੇ ਵੀ ਸਬ ਡਿਵੀਜ਼ਨ ਦੀ ਇਮਾਰਤ ਦੇ ਅੱਗੇ ਪੰਜਾਬ ਅੰਦਰ ਪਹਿਲੀ ਵਾਰ ਦਿੜ੍ਹਬਾ ਸ਼ਹਿਰ ਅੰਦਰ ਲਗਾਇਆ ਗਿਆ ਹੈ। ਇਹ ਝੰਡਾ ਲਗਾਉਣ ਨਾਲ ਦਿੜ੍ਹਬਾ ਸ਼ਹਿਰ ਨੂੰ ਇੱਕ ਵੱਖਰੀ ਪਛਾਣ ਮਿਲ ਗਈ ਹੈ ਅਤੇ ਇਹ ਆਉਣ ਜਾਣ ਵਾਲੇ ਰਾਹਗੀਰਾਂ ਲਈ ਦੂਰ ਤੋਂ ਹੀ ਲੱਗਿਆ ਹੋਇਆ ਝੰਡਾ ਨਜ਼ਰ ਆਵੇਗਾ ਜਿਸ ਨਾਲ ਸਬ ਡਿਵੀਜ਼ਨਲ ਪ੍ਰਬੰਧਕੀ ਕੰਪਲੈਕਸ ਦੀ ਸ਼ਾਨ
Publish Date: Tue, 27 Jan 2026 03:32 PM (IST)
Updated Date: Tue, 27 Jan 2026 03:34 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਸਬ ਡਿਵੀਜ਼ਨਲ ਦਿੜ੍ਹਬਾ ਅੰਦਰ 100 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਉਣ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਕਰ ਕਮਲਾ ਨਾਲ ਕੀਤਾ। ਝੰਡੇ ਦਾ ਉਦਘਾਟਨ ਕਰਨ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 100 ਫੁੱਟ ਉੱਚਾ ਝੰਡਾ ਕਿਸੇ ਵੀ ਸਬ ਡਿਵੀਜ਼ਨ ਦੀ ਇਮਾਰਤ ਦੇ ਅੱਗੇ ਪੰਜਾਬ ਅੰਦਰ ਪਹਿਲੀ ਵਾਰ ਦਿੜ੍ਹਬਾ ਸ਼ਹਿਰ ਅੰਦਰ ਲਗਾਇਆ ਗਿਆ ਹੈ। ਇਹ ਝੰਡਾ ਲਗਾਉਣ ਨਾਲ ਦਿੜ੍ਹਬਾ ਸ਼ਹਿਰ ਨੂੰ ਇੱਕ ਵੱਖਰੀ ਪਛਾਣ ਮਿਲ ਗਈ ਹੈ ਅਤੇ ਇਹ ਆਉਣ ਜਾਣ ਵਾਲੇ ਰਾਹਗੀਰਾਂ ਲਈ ਦੂਰ ਤੋਂ ਹੀ ਲੱਗਿਆ ਹੋਇਆ ਝੰਡਾ ਨਜ਼ਰ ਆਵੇਗਾ ਜਿਸ ਨਾਲ ਸਬ ਡਿਵੀਜ਼ਨਲ ਪ੍ਰਬੰਧਕੀ ਕੰਪਲੈਕਸ ਦੀ ਸ਼ਾਨ ਬਣੇਗੀ। ਉਨ੍ਹਾਂ ਕਿਹਾ ਕਿ ਇਹ ਝੰਡਾ 25 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ ਜਿਹੜਾ ਕਿ ਇੱਕ ਨਿਵੇਕਲਾ ਕਦਮ ਹੈ। ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਦਿੜ੍ਹਬਾ ਸ਼ਹਿਰ ਅੰਦਰ ਇੱਕ ਇਹੋ ਜਿਹਾ ਕੰਮ ਕੀਤਾ ਜਾਵੇ ਜੋ ਕਿ ਆਉਣ ਵਾਲੇ ਸਮੇਂ ਲਈ ਇਤਿਹਾਸ ਬਣ ਜਾਵੇ ਸੋ ਇਹ ਤਿਰੰਗਾ ਝੰਡਾ ਲਹਿਰਾਉਣਾ ਆਉਣ ਵਾਲੇ ਸਮੇਂ ਲਈ ਇਤਿਹਾਸ ਦਾ ਹੀ ਪ੍ਰਤੀਕ ਹੈ।
77ਵੇਂ ਗਣ ਦਿਵਸ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਰੰਗਾ ਝੰਡਾ ਸਾਡੇ ਦੇਸ਼ ਭਗਤਾਂ ਵੱਲੋਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਰੱਚ ਕੇ ਸਾਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਹਨ। ਇਹ ਤਿਰੰਗਾ ਝੰਡਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ ਹੈ ਜੋ ਕਿ ਸਾਨੂੰ ਹਮੇਸ਼ਾ ਹੀ ਕੁਰਬਾਨੀ ਅਤੇ ਦੇਸ਼ ਪਿਆਰ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।
ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਅਗਰ ਪੰਚਾਇਤ ਡੱਬਾ ਦੇ ਪ੍ਰਧਾਨ ਅਮਰਿੰਦਰ ਸਿੰਘ ਘੁਮਾਣ ਅਤੇ ਸਮੂਹ ਪੰਚਾਇਤਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਬ ਡਿਵੀਜ਼ਨਲ ਦਿੜ੍ਹਬਾ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ ਅਤੇ ਉਨ੍ਹਾਂ ਦੀ ਹੀ ਮੰਗ ਉੱਤੇ 100 ਫੁੱਟ ਉੱਚਾ ਤਿਰੰਗਾ ਝੰਡਾ ਲਾ ਕੇ ਇੱਕ ਵਿਲੱਖਣ ਕੰਮ ਕੀਤਾ ਹੈ ਹੈ। ਉਹ ਹਮੇਸ਼ਾ ਹੀ ਵਿੱਤ ਮੰਤਰੀ ਪਾਲ ਸਿੰਘ ਚੀਮਾ ਦੇ ਉਭਾਰੀ ਰਹਿਣਗੇ ਕਿਉਂਕਿ ਇਸ ਝੰਡੇ ਨੂੰ ਵੇਖ ਕੇ ਆਮ ਨਾਗਰਿਕਾਂ ਦੇ ਅੰਦਰ ਦੇਸ਼ ਦਾ ਪਿਆਰ ਅਤੇ ਜਜ਼ਬਾ ਪੈਦਾ ਹੁੰਦਾ ਰਹੇਗਾ ਅਤੇ ਇਸ ਨਾਲ ਦਿੜ੍ਹਬਾ ਸ਼ਹਿਰ ਨੂੰ ਇੱਕ ਵੱਖਰੀ ਇਤਿਹਾਸਿਕ ਪਛਾਣ ਮਿਲੀ ਹੈ।
ਇਸ ਮੌਕੇ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਐਸਡੀਓ ਪੀ ਡਬਲਯੂ ਡੀ ਦਿਲਜੀਤ ਸਿੰਘ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ, ਅਤੇ ਸਾਰੇ ਐਮਸੀ ਅਤੇ ਵੱਡੀ ਗਿਣਤੀ ਵਿੱਚ ਸਰਪੰਚ ਹਾਜ਼ਰ ਸਨ। ਫੋਟੋ ਕੈਪਸ਼ਨ ਦਿੜ੍ਹਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਰੀਬਨ ਕੱਟ ਕੇ ਝੰਡੇ ਦਾ ਉਦਘਾਟਨ ਕਰਦੇ ਹੋਏ।