- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਹਿਰਾ ਮੂਨਕ ’ਚ ਵੀ ਨਜਾਇਜ ਕਬਜ਼ੇ ਹਟਾਏ ਜਾਣਗੇ: ਐਸਡੀਐਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਟਰੈਫਿਕ ਦੀ ਭਾਰੀ ਸਮੱਸਿਆ ਨੂੰ ਵੇਖਦਿਆਂ ਲਹਿਰਾ ਅਤੇ ਮੂਨਕ ਵਿਖੇ ਵੀ ਜਲਦੀ ਹੀ ਨਾਜਾਇਜ਼ ਕਬਜ਼ੇ ਸੜਕਾਂ ਤੋਂ ਹਟਵਾਏ ਜਾਣਗੇ ਤਾਂ ਜੋ ਟਰੈਫਿਕ ਅਤੇ ਰਾਹਗੀਰਾਂ ਨੂੰ ਕੋਈ ਸਮੱਸਿਆ ਨਾ ਹੋਵੇ। ਇਹ ਵਿਚਾਰ ਐੱਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਨੇ ਕੀਤੇ। ਉਨ੍ਹਾਂ ਕਿਹਾ ਕਿ ਖਨੌਰੀ ਸ਼ਹਿਰ ਦੇ ਬਜ਼ਾਰਾਂ ਵਿਚੋਂ ਵੀ ਨਗਰ ਪੰਚਾਇਤ ਖਨੌਰੀ ਵੱਲੋਂ ਨਾਜਾਇਜ਼ ਕਬਜ਼ੇ ਦੂਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਅੱਗੇ ਵੀ ਜਾਰੀ ਰਹੇਗਾ। ਐੱਸਡੀਐੱਮ ਗਰਗ ਨੇ ਕਿਹਾ ਕਿ ਕੁਝ ਲੋਕ ਸਬਜ਼ੀਆਂ ਅਤੇ ਕਰਿਆਨਾ ਅੱਧ ਬਾਜ਼ਾਰ ਤੱਕ ਲਾ ਦਿੰਦੇ ਹਨ, ਜਿਸ ਕਾਰਨ ਟਰੈਫਿਕ ਵਿਵਸਥਾ ਖਰਾਬ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, ਕਿ ਉਹ ਆਪਣੇ ਆਪ ਨਾਜਾਇਜ਼ ਕਬਜ਼ੇ ਛੱਡ ਕੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ, ਨਹੀਂ ਤਾਂ ਸਾਨੂੰ ਵੀ ਸਖ਼ਤ ਕਾਰਵਾਈ ਕਰਨੀ ਪਵੇਗੀ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ, ਕਿ ਸ਼ਹਿਰ ਦੇ ਕੁਝ ਚੌਕ ਜਿਵੇਂ ਮੰਦਰ ਚੌਂਕ ਦੇ ਦੋਵੇਂ ਪਾਸੇ ਮੇਨ ਬਾਜ਼ਾਰਾਂ ਵਿੱਚ ਸਾਮਾਨ ਨਗਰ ਕੌਂਸਲ ਦੀ ਕਾਫੀ ਹਦੂਦ ਤੱਕ ਰੱਖਿਆ ਜਾਂਦਾ ਹੈ। ਜੋ ਗਲਤ ਹੈ, ਕਿਉਂਕਿ ਜਿਸ ਨੇ ਕੋਈ ਵਸਤੂ ਖਰੀਦਣੀ ਹੈ ਤਾਂ ਉਹ ਅੰਦਰ ਖੜਕੇ ਹੀ ਖਰੀਦਦਾ ਹੈ। ਇਸ ਲਈ ਸਮਾਨ ਬਾਹਰ ਸੜਕਾਂ ਤੇ ਰੱਖਣ ਦੀ ਕੋਈ ਤੁੱਕ ਨਹੀਂ। ਇਸ ਲਈ ਸ਼ਹਿਰ ਵਾਸੀ ਵੀ ਮੰਗ ਕਰਦੇ ਹਨ ਕਿ ਇਹ ਨਜਾਇਜ਼ ਕਬਜ਼ੇ ਬਿਲਕੁਲ ਸਾਫ ਕਰਵਾਏ ਜਾਣ ਤਾਂ ਜੋ ਕਿਸੇ ਵੀ ਆਉਣ ਜਾਣ ਵਾਲੇ ਨੂੰ ਪਰੇਸ਼ਾਨੀ ਨਾ ਹੋਵੇ।