ਪਿੰਡ ਸੇਖਾ ’ਚ ਰੁਕੇ ਵਿਕਾਸ ਕਾਰਜਾਂ ਦਾ ਮਸਲਾ ਉਲਝਿਆ ਪਿੰਡ ਸੇਖਾ ’ਚ ਰੁਕੇ ਵਿਕਾਸ ਕਾਰਜਾਂ ਦਾ ਮਸਲਾ ਉਲਝਿਆ
Publish Date: Fri, 07 Aug 2026 05:33 PM (IST)
Updated Date: Sat, 08 Aug 2026 04:02 AM (IST)
: ਪਿੰਡ ਦੇ ਲੋਕਾਂ ਨੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਕੀਤੀ ਮੰਗ ਕੈਪਸ਼ਨ: ਪਿੰਡ ਸੇਖਾ ਵਿਖੇ ਸੜਕਾਂ ’ਤੇ ਖੜ੍ਹਾ ਮੀਂਹ ਦਾ ਪਾਣੀ ਤੇ ਪਏ ਡੂੰਘੇ ਟੋਏ। 2. 3. ਜਾਣਕਾਰੀ ਦੇਣ ਸਮੇਂ ਗੁਰਦੀਪ ਸਿੰਘ ਬਾਠ। 4. ਗੁਰਦੀਪ ਸਿੰਘ ਬਾਠ ਮੀਤ ਹੇਅਰ ਵੱਲੋਂ ਰੱਖਿਆ ਨੀਂਹ ਪੱਥਰ ਦਿਖਾੳਂਦੇ ਹੋਏ। 5.ਪਿੰਡ ਦੇ ਮੋਹਤਬਰ ਬੰਦੇ ਜਾਣਕਾਰੀ ਦਿੰਦੇ ਹੋਏ। 6. ਜਾਣਕਾਰੀ ਦੇਣ ਸਮੇਂ ਚੇਅਰਮੈਨ ਜਗਦੇਵ ਮਾਨ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜਿਲ੍ਹੇ ਦੇ ਪਿੰਡ ਸੇਖਾ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਰੁਕੇ ਵਿਕਾਸ ਕਾਰਜਾਂ ਦੇ ਕੰਮਾਂ ਦਾ ਮਸਲਾ ਉਲਝਦਾ ਨਜ਼ਰ ਆ ਰਿਹਾ ਹੈ, ਪਿੰਡ ’ਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਜਾ ਰਹੀ ਪਾਇਪ ਲਾਇਨ ਕਾਰਨ ਪਿੰਡ ਦੀਆਂ ਸੜਕਾਂ ਪੁੱਟੀਆਂ ਜਾ ਚੁੱਕੀਆਂ ਹਨ, ਪਰ ਪਾਇਪ ਲਾਇਨ ਦਾ ਕੰਮ ਅੱਧ ਵਿਚਕਾਰ ਹੀ ਰੁਕ ਚੁੱਕਿਆ ਹੈ, ਜਿਸ ਕਾਰਨ ਪੁੱਟੀਆਂ ਸੜਕਾਂ ’ਤੇ ਮੀਂਹ ਪਾਣੀ ਖੜ੍ਹਨ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਦੇਖਦਿਆਂ ਕਈ ਰਾਜਨੀਤਿਕ ਆਗੂਆਂ ਵਲੋਂ ਸਰਕਾਰ ਨੂੰ ਘੇਰਿਆ ਜਾ ਜਾ ਰਿਹਾ ਹੈ, ਪਰ ਦੂਸੇ ਪਾਸੇ ਪਿੰਡ ਦੀ ਪੰਚਾਇਤ ਤੇ ਆਪ ਚੇਅਰਮੈਨ ਵਲੋਂ ਇਸ ਨੂੰ ਝੁਠੀ ਰਾਜਨੀਤੀ ਕਰਾਰ ਦਿੱਤਾ ਹੈ ਤੇ ਪਿੰਡ ਦੇ ਰੁਕੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਪਿੰਡ ਦੇ ਵਸਨੀਕਾਂ ਨੇ ਪਿੰਡ ’ਚ ਚੱਲ ਰਹੇ ਤੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਿਕਾਸ ਕਾਰਜ ਲੰਬੇ ਸਮੇਂ ਤੋਂ ਅਧੂਰੇ ਪਏ ਹਨ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀਆਂ, ਨਾਲੀਆਂ, ਸੜਕਾਂ ਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕੰਮ ਅਜੇ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ’ਚ ਅਧੂਰੇ ਵਿਕਾਸ ਕਾਰਜਾਂ ਕਾਰਨ ਲੋਕਾਂ ਨੂੰ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਉਮੀਦ ਜਤਾਈ ਕਿ ਪ੍ਰਸ਼ਾਸਨ ਉਨ੍ਹਾਂ ਦੀ ਮੰਗ ਤੇ ਜਲਦ ਧਿਆਨ ਦੇਵੇਗਾ। :ਬਾਕਸ ਨਿਊਜ: : ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ’ਚ ਬਿਮਾਰੀਆਂ ਫੈਲਣ ਦਾ ਡਰ ਬਣਿਆ : ਪਿੰਡ ਵਾਸੀ ਪਿੰਡ ਵਾਸੀ ਗਗਨ ਮਾਨ, ਕੁਲਵਿੰਦਰ ਸੇਖਾ, ਬੀਰੂ ਸੇਖਾ, ਫੌਜੀ ਸੇਖਾ ਆਦਿ ਨੇ ਦੱਸਿਆ ਕਿ ਪਿੰਡ ’ਚ ਅਧੂਰੇ ਵਿਕਾਸ ਕਾਰਜਾਂ ਕਾਰਨ ਬਰਸਾਤੀ ਤੇ ਗੰਦੇ ਪਾਣੀ ਦੀ ਢੁੱਕਵੀਂ ਨਿਕਾਸੀ ਨਾ ਹੋਣ ਕਾਰਨ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋਇਆ ਪਿਆ ਹੈ, ਜਿਸ ਨਾਲ ਪਿੰਡ ਵਾਸੀਆਂ ’ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ, ਪਰ ਅਜੇ ਤੱਕ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਖੜ੍ਹੇ ਪਾਣੀ ਕਾਰਨ ਮੱਛਰਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਫੈਲਣ ਦੀ ਸੰਭਾਵਨਾ ਵਧ ਗਈ ਹੈ। ਇਸ ਤੋਂ ਇਲਾਵਾ ਗਲੀਆਂ ’ਚ ਪਾਣੀ ਖੜ੍ਹਾ ਰਹਿਣ ਕਾਰਨ ਲੋਕਾਂ, ਖ਼ਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਆਉਣ-ਜਾਣ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਲਈ ਜਲਦ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ ਤੇ ਨਾਲੀਆਂ ਦੀ ਸਫ਼ਾਈ ਕਰਵਾਕੇ ਖੜ੍ਹੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ’ਚ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। :ਬਾਕਸ ਨਿਊਜ: : ਆਪ ਦੇ ਆਗੂਆਂ ਦਾ ਨਹੀਂ ਕੋਈ ਮਿਸ਼ਨ, ਸਿਰਫ਼ ਕਮਿਸ਼ਨ ਹੀ ਕਮਿਸ਼ਨ : ਗੁਰਦੀਪ ਬਾਠ ਪਿੰਡ ਸੇਖਾ ਵਿਖੇ ਪਹੁੰਚ ਕੇ ਸੋਸਲ ਮੀਡੀਆ ’ਤੇ ਲਾਇਵ ਹੋਏ ਰਾਜਨੀਤਿਕ ਆਗੂ ਗੁਰਦੀਪ ਸਿੰਘ ਪਾਠ ਨੇ ਕਿਹਾ ਕਿ ਪਿੰਡ ਸੇਖਾ ਜਿਲ੍ਹੇ ਦੇ ੇਵੱਡੇ ਪਿੰਡਾਂ ’ਚ ਆਉਂਦਾ ਹੈ। ਇੱਥੋ ਦੇ ਲੋਕਾਂ ਨੇ ਸਭ ਤੋਂ ਜਿਆਦ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਪਰ ਪਿੰਡ ’ਚ ਵਿਕਾਸ ਕਾਜ ਜ਼ੀਰੋ ਨਜ਼ਰ ਆ ਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਸੇਖਾ ਵਿਖੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦਾ ਨੀਂਹ ਪੱਥਰ 28 ਨਵੰਬਰ 2025 ਨੂੰ ਰੱਖਿਆ ਗਿਆ ਸੀ, ਪਰ ਇਸ ਸਮੇਂ ਪਿੰਡ ਦੇ ਲੋਕ ਨਰਕ ’ਚ ਆਪਣੀ ਜਿੰਦਗੀ ਜਿਉਣ ਲਈ ਮਜਬੂਰ ਹੋ ਚੁੱਕੇ ਹਨ। ਆਪ ਦੇ ਆਗੂਆਂ ਦਾ ਕੋਈ ਮਿਸ਼ਨ ਨਹੀਂ ਹੈ, ਇਹ ਸਿਰਫ਼ ਕਮਿਸ਼ਨ ਇਕੱਠਾ ਕਰਨ ’ਚ ਲੱਗੇ ਹਨ। ਪਿੰਡ ਦੇ ਲੋਕਾਂ ਨੇ 6 ਵਾਰ ਵੋਟਾਂ ਪਾਈਆਂ ਪਰ 6 ਗਲੀਆਂ ਤੱਕ ਨਹੀਂ ਬਣਾਈਆਂ ਗਈਆਂ। ਪਿੰਡ ’ਚ ਸੜਕਾਂ ਦਾ ਬੁਰਾ ਹਾਲ ਹੈ। ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿੱਕਲਣਾ ਮੁਸਿਕਲ ਹੋਇਆ ਪਿਆ ਹੈ। ਪਿੰਡ ’ਚ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਹੈ। ਮੀਂਹ ਦਾ ਪਾਣੀ ਪਿੰਡ ਦੇ ਸਰਕਾਰੀ ਸਕੂਲ, ਮੰਦਿਰ ਨੂੰ ਜਾਣ ਵਾਲੇ ਰਸਤੇ ’ਚ ਖੜ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਥੋ ਦੇ ਲੀਡਰ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੇ ਹਨ ਉਨ੍ਹਾਂ ਡੀਸੀ ਬਰਨਾਲਾ ਪਾਸੋ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਸੇਖਾ ਵਿਖੇ ਗੁਰਦੀਪ ਸਿੰਘ ਬਾਠ ’ਤੇ ਰੋਕੇ ਗਏ ਵਿਕਾਸ ਕਾਰਜਾਂ ਸਬੰਧੀ ਲਗਾਏ ਗਏ ਦੋਸ਼ਾਂ ਸਬੰਧੀ ਉਨ੍ਹਾਂ ਦੇ ਸਮਥਰਕਾਂ ਵਲੋਂ ਵੀ ਇਕੱਠ ਕਰਕੇ ਉਨ੍ਹਾਂ ’ਤੇ ਲਗਾਏ ਗਏ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ ਹੈ। ਇਹ ਮੁੱਦਾ ਪਿੰਡ ਦੇ ਲੋਕਾਂ ਦੀ ਸਮੱਸਿਆ ਦਾ ਮੁੱਦਾ ਸੀ। ਉਹ ਸੁਮੱਚੀ ਪੰਚਾਇਤ ਦੇ ਨਾਲ ਹਨ। :ਬਾਕਸ ਨਿਊਜ: : ਗੁਰਦੀਪ ਬਾਠ ਝੂਠੀ ਰਾਜਨੀਤੀ ਕਰ ਰਿਹਾ ਹੈ, ਜਲਦ ਹੀ ਵਿਕਾਸ ਕਾਰਜ ਹੋਣਗੇ ਸ਼ੁਰੂ: ਚੇਅਰਮੈਨ ਜਗਦੇਵ ਮਾਨ ਇਸ ਸਬੰਧੀ ਜਲਦ ਪਿੰਡ ਸੇਖਾ ਦੀ ਪੰਚਾਇਤ ਤੇ ਬਲਾਕ ਸੰੰਮਤੀ ਚੇਅਰਮੈਨ ਜਗਦੇਵ ਸਿੰਘ ਮਾਨ, ਮੈਂਬਰ ਸੋਨੀ ਸਿੰਘ ਤੇ ਮੈਂਬਰ ਰਣਧੀਰ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਬਾਠ ਪਿੰਡ ਸੇਖਾ ’ਚ ਪਹੁੰਚ ਕੇ ਝੂਠੀ ਰਾਜਨੀਤੀ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਪਿੰਡ ’ਚ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕਰੋੜਾਂ ਰੁਪਏ ਦੇ ਹੋਣ ਵਾਲੇ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਦਾ ਕੰਮ ਬਹੁਤ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ’ਚ ਪਾਣੀ ਦੀ ਨਿਕਾਸੀ ਲਈ ਸੀਵਰੇਜ ਲਾਇਨ ਪਾਈਜਾ ਰਹੀ ਹੈ, ਜਿਸ ਕਾਰਨ ਸੜਕਾਂ ਪੁੱਟੀਆਂ ਗਈਆਂ ਹਨ, ਪਰ ਬਹਤ ਜਲਦੀ ਹੀ ਸੀਵਰੇਜ ਪਾਇਪ ਲਾਇਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਜਲਦ ਹੀ ਪਿੰਡ ਅੰਦਰ ਸੜਕਾਂ ਦਾ ਨਿਰਮਾਣ ਕੁੱਝ ਹੀ ਦਿਨਾਂ ਦੇ ਅੰਦਰ ਸ਼ੁਰੂ ਕਰਵਾਇਆ ਜਾਵੇਗਾ। ਪਰ ਗੁਰਦੀਪ ਬਾਠ ਪਿੰਡ ’ਚ ਪਹੁੰਚ ਕੇ ਰਾਜਨੀਤੀ ਕਰ ਰਿਹਾ ਹੈ, ਇਨ੍ਹਾਂ ਦੇ ਪੱਲੇ ਕੁੱਝ ਨਹੀਂ ਹੈ। ਉਨ੍ਹਾਂ ਨਾਲ ਸਮੁੱਚੀ ਪੰਚਾਇਤ ਖੜ੍ਹੀ ਹੈ, ਐਮਪੀ ਸਾਹਿਬ ਵਲੋਂ ਪਿੰਡ ਦੇ ਵਿਕਾਸ ਲਈ ਕਰੋੜਾਂ ਰੁਪਏ ਆਏ ਹਨ, ਪਿੰਡ ’ਚ ਪੰਚਾਇਤ ਘਰ ਤੇ ਹੋਰ ਕਈ ਵਕਾਸ ਕਾਰਜ ਹੋਏ ਹਨ ਪਰ ਇਨ੍ਹਾਂ ਲੋਕਾਂ ਵਲੋਂ ਉਹ ਕੁੱਝ ਨਹੀਂ ਦੱਸਿਆ ਜਾ ਰਿਹਾ ਹੈ। ਪਿੰਡ ’ਚ ਜਲਦ ਹੀ ਸੜਕਾਂ ਦਾ ਨਿਰਮਾਣ ਕਾਜ ਸ਼ੁਰੂ ਹੋਵੇਗਾ। ਉਨ੍ਹਾਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਜਿਨ੍ਹਾਂ ਸਮਾਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਪੂਰਾ ਨਹੀਂ ਹੁੰਦਾ ਉਨ੍ਹਾਂ ਸਮਾਂ ਉਹ ਘਰਾਂ ’ਚ ਵੋਟ ਮੰਗਣ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਗੁਰਦੀਪ ਬਾਠ ਪਿੰਡ ਸੇਖਾ ’ਚ ਆ ਕੇ ਆਪਣੀ ਰਾਜਨੀਤੀ ਨਾ ਕਰੇ। ਮੈਂਬਰ ਰਣਧੀਰ ਸਿੰਘ ਨੇ ਕਿਹਾ ਕਿ ਪਾਇਪ ਲਾਇਨ ਦੇ ਰੁਕਣ ਦਾ ਕੰਮ ਵੀ ਗੁਰਦੀਪ ਸਿੰਘ ਬਾਠ ਹੀ ਹੈ, ਇਹ ਪਾਇਪ ਲਾਇਨ ਡਰੇਨ ਭੱਠਲਾਂ ਤੱਕ ਜਾ ਰਹੀ ਹੈ। ਪਰ ਹੁਣ ਇਹ ਪਾਇਪ ਲਾਇਨ ਦਾ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਹੈ, ਜਲਦ ਹੀ ਪਿੰਡ ’ਚ ਵਿਕਾਸ ਕਾਰਜ ਸੁਰੂ ਕਰਵਾਏ ਜਾਣਗੇ।