ਕੌਮੀ ਸਫਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਦਾ ਬਰਨਾਲਾ ਦੌਰਾ ਕੌਮੀ ਸਫਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਦਾ ਬਰਨਾਲਾ ਦੌਰਾ
Publish Date: Tue, 28 Jul 2026 05:30 PM (IST)
Updated Date: Wed, 29 Jul 2026 04:05 AM (IST)
: ਰੈਸਟ ਹਾਊਸ ਚ ਕਮਰਾ ਨਾ ਮਿਲਣ ’ਤੇ ਬਾਹਰ ਖੜ੍ਹਕੇ ਮੀਡੀਆ ਨਾਲ ਕੀਤਾ ਰਾਬਤਾ-- ਰੈਸਟ ਹਾਊਸ ਦੇ ਤਿੰਨ ਕਮਰਿਆਂ ’ਚ ਆਮ ਆਦਮੀ ਪਾਰਟੀ ਦਿੱਲੀ ਦੀ ਮਨੀਸ਼ ਸਿਸੋਦੀਆ ਟੀਮ ਦਾ ਦੋ ਮਹੀਨਿਆਂ ਤੋਂ ਕਬਜਾ : ਮੁਲਾਜ਼ਮ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਮੰਗਲਵਾਰ ਨੂੰ ਬਰਨਾਲਾ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜੇ। ਉਹ ਇੱਥੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਦੇ ਧਰਨੇ ’ਚ ਸ਼ਾਮਲ ਹੋਣ ਤੇ ਹਸਪਤਾਲ ’ਚ ਦਾਖਲ ਕਰਮਚਾਰੀਆਂ ਦਾ ਹਾਲ-ਚਾਲ ਜਾਣਨ ਲਈ ਆਏ ਸਨ। ਪਰ ਇਸ ਦੌਰਾਨ ਪ੍ਰਸ਼ਾਸਨਿਕ ਅਣਗਹਿਲੀ ਦੀ ਇਕ ਵੱਡੀ ਤਸਵੀਰ ਸਾਹਮਣੇ ਆਈ। ਜਦੋਂ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਬਰਨਾਲਾ ਦੇ ਸਰਕਾਰੀ ਰੈਸਟ ਹਾਊਸ ਵਿਖੇ ਪੁੱਜੇ, ਤਾਂ ਉੱਥੇ ਉਨ੍ਹਾਂ ਦੇ ਬੈਠਣ ਲਈ ਕੋਈ ਵੀ ਕਮਰਾ ਉਪਲਬਧ ਨਹੀਂ ਸੀ। ਪ੍ਰਸ਼ਾਸਨ ਵੱਲੋਂ ਬੁਨਿਆਦੀ ਪ੍ਰਬੰਧ ਨਾ ਕੀਤੇ ਜਾਣ ਕਰਕੇ ਉਨ੍ਹਾਂ ਨੂੰ ਰੈਸਟ ਹਾਊਸ ਦੇ ਬਾਹਰ ਉੱਗੇ ਗੋਡੇ-ਗੋਡੇ ਘਾਹ ਨੇੜੇ ਖੜ੍ਹ ਕੇ ਹੀ ਮੀਡੀਆ ਦੇ ਰੂਬਰੂ ਹੋਣਾ ਪਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਮਸਲਿਆਂ ’ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸਫ਼ਾਈ ਕਰਮਚਾਰੀਆਂ ਦੇ ਧਰਨੇ ’ਚ ਸ਼ਿਰਕਤ ਕਰਨਗੇ ਤੇ ਹਸਪਤਾਲ ’ਚ ਜ਼ੇਰ-ਏ ਇਲਾਜ ਕਰਮਚਾਰੀਆਂ ਦੀ ਮਿਜ਼ਾਜਪੁਰਸੀ ਕਰਨਗੇ। ਦੂਜੇ ਪਾਸੇ, ਇੱਕ ਉੱਚ-ਅਹੁਦੇਦਾਰ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਕਈ ਚਰਚਾਵਾਂ ਛਿੜ ਗਈਆਂ ਹਨ। :ਬਾਕਸ ਨਿਊਜ: --ਮੈਂ ਅੱਜ ਹੀ ਪਤਾ ਕਰਦਾ : ਐਕਸੀਅਨ ਜਦੋਂ ਇਸ ਘਟਨਾ ਸਬੰਧੀ ਪੀਡਬਲਿਉਡੀ ਦੇ ਐਕਸੀਅਨ ਹਰਸ਼ ਗੋਇਲ ਨਾਲ ਗੱਲ ਕੀਤੀ ਕਿ ਰੈਸਟ ਹਾਊਸ ’ਚ ਤਿੰਨ ਕਮਰਿਆਂ ਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦਿੱਲੀ ਮਨੀਸ਼ ਸਿਸੋਦੀਆ ਦੀ ਟੀਮ ਰਹਿ ਰਹੀ ਹੈ। ਜਿਸ ਦਾ ਖੁਲਾਸਾ ਵੀ ਰੈਸਟ ਹਾਊਸ ਦੇ ਮੁਲਾਜ਼ਮ ਨੇ ਕੀਤਾ ਹੈ। ਕੀ ਉਹ ਵਿਭਾਗ ਵੱਲੋਂ ਤੈਅ ਕੀਤੀ ਰਾਸ਼ੀ ਜਮਾਂ ਕਰਾ ਰਹੀ ਹੈ। ਪੰਜਾਬ ਚ ਸਰਕਾਰ ਦੀ ਸ਼ੈਅ ਤੇ ਸੱਤਾਧਿਰ ਪਾਰਟੀ ਤੇ ਕੌਮੀ ਆਗੂ ਦੀ ਟੀਮ ਵਜੋਂ ਰੈਸਟ ਹਾਊਸ ਦੇ ਤਿੰਨ ਕਮਰਿਆਂ ਚ ਰਹਿ ਰਹੀ ਹੈ। ਐਕਸੀਅਨ ਹਰਸ ਗੋਇਲ ਦਾ ਹੈਰਾਨੀ ਭਰਿਆ ਜੁਆਬ ਸੀ ਕਿ ਉਨ੍ਹਾਂ ਦੇ ਇਹ ਮਾਮਲਾ ਧਿਆਨ ਚ ਆ ਗਿਆ ਹੈ। ਉਹ ਇਸ ਦੀ ਅੱਜ ਹੀ ਪੜਤਾਲ ਕਰਨਗੇ।