ਸ਼੍ਰੀਰਾਮ ਨੌਮੀ ਮੌਕੇ ਪਾਏ ਜਾਣਗੇ ਸ੍ਰੀ ਰਮਾਇਣ ਦੇ ਭੋਗ
ਸ੍ਰੀ ਰਾਮ ਨੌਮੀ ਮੌਕੇ ਪਾਏ ਜਾਣਗੇ ਸ੍ਰੀ ਰਮਾਇਣ ਦੇ ਭੋਗ
Publish Date: Tue, 24 Mar 2026 05:33 PM (IST)
Updated Date: Wed, 25 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਆਦਿ ਸ਼ਕਤੀ ਰਾਮ ਜੀ ਦਾ ਕਲੱਬ ਧਨੌਲਾ ਵੱਲੋਂ ਸ਼੍ਰੀਰਾਮ ਨੌਮੀ ਦਾ ਤਿਉਹਾਰ ਬੜੇ ਸ਼ਰਧਾ ਦੇ ਨਾਲ ਰਾਮ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੋਲਾ ਦੇ ਪ੍ਰਧਾਨ ਰਜਿੰਦਰ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ ਵੀਰਵਾਰ ਨੂੰ ਰਾਮ ਨੌਮੀ ਦਾ ਤਿਉਹਾਰ ਮਨਾਉਂਦਿਆਂ ਸ਼੍ਰੀ ਰਮਾਇਣ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਸ੍ਰੀ ਰਾਮ ਜੀ ਦੀ ਆਰਤੀ ਹੋਣ ਉਪਰੰਤ ਸੰਗਤਾਂ ਲਈ ਛੋਲੇ ਪੂਰੀਆਂ ਦਾ ਲੰਗਰ ਤਿਆਰ ਕੀਤਾ ਗਿਆ ਹੈ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੂੰ ਪਹੁੰਚਣ ਲਈ ਪ੍ਰਧਾਨ ਦੇ ਨਾਲ ਸਮੂਹ ਮੈਬਰਾਂ ਵੱਲੋਂ ਅਪੀਲ ਕੀਤੀ।