- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਕੀਲਾਂ ਨੇ ਕੀਤਾ ਜ਼ਿਲ੍ਹਾ ਕਚਹਿਰੀਆਂ 'ਚ ਕੀਤਾ ਰੋਸ ਪ੍ਰਦਰਸ਼ਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਚੇਅਰਮੈਨ ਹਰਿੰਦਰ ਪਾਲ ਸਿੰਘ ਰਾਣੂੰ ਦੀ ਅਗਵਾਈ ਹੇਠ ਜਿਲ੍ਹਾ ਕਚਹਿਰੀਆਂ ਵਿੱਚ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ ਤੇ ਵਕੀਲਾਂ ਵੱਲੋਂ ਐੱਲ.ਏ.ਡੀ.ਸੀ ਸਿਸਟਮ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ, ਐਡਵੋਕੇਟ ਬਲਵੰਤ ਸਿੰਘ, ਮੀਤ ਪ੍ਰਧਾਨ ਐਡਵੋਕੇਟ ਤਲਵਿੰਦਰ ਸਿੰਘ ਮਸੌਣ, ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਚੰਦਰ ਬਾਂਸਲ ਧਨੌਲਾ, ਐਡਵੋਕੇਟ ਨਰੇਸ ਬਾਵਾ, ਐਡਵੋਕੇਟ ਰਣਜੀਤ ਸਿੰਘ ਆਦਿ ਨੇ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਬਰਨਾਲਾ ਦੇ ਸਮੂਹ ਵਕੀਲਾਂ ਵੱਲੋਂ ਐੱਲ.ਏ.ਡੀ.ਸੀ ਸਿਸਟਮ ਖਤਮ ਕਰਵਾਉਣ ਦੀ ਮੰਗ ਨੂੰ ਲੈ ਕੇ ਆਪਣਾ ਕੰਮ ਕਾਜ ਬਿਲਕੁਲ ਠੱਪ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ, ਇਸ ਐੱਲ.ਏ.ਡੀ.ਸੀ ਪ੍ਰਣਾਲੀ ਲਾਗੂ ਹੋਣ ਨਾਲ ਵਕੀਲਾਂ ਦਾ ਕਾਫੀ ਕੰਮ ਪ੍ਰਭਾਵਿਤ ਹੋਇਆ ਹੈ ਤੇ ਦੂਸਰੇ ਪਾਸੇ ਪੁਲਿਸ ਵੱਲੋਂ ਸਮਾਜ ਅੰਦਰ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਮਹਿੰਮਾਂ ਵਿੱਢ ਕੇ ਉਨ੍ਹਾਂ ਨੂੰ ਗਿਰਫਤਾਰ ਕਰਕੇ ਸਜ਼ਾ ਦਵਾਉਣ ਤੱਕ ਆਪਣਾ ਪੱਖ ਰੱਖਦੀ ਹੈ ਪਰ ਸਰਕਾਰਾਂ ਵੱਲੋਂ ਐੱਲ.ਏ.ਡੀ.ਸੀ ਕਾਨੂੰਨ ਤਹਿਤ ਜਿਹੇ ਮੁਲਜਮਾਂ ਨੂੰ ਬਿਨਾਂ ਕਿਸੇ ਫੀਸ ਤੋਂ ਕੇਸ ਲੜਨ ਲਈ ਵਕੀਲ ਦਿੱਤੇ ਜਾ ਰਹੇ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ | ਉਹਨਾਂ ਕੇਂਦਰ ਸਰਕਾਰ ਅਤੇ ਨਿਆ ਵਿਭਾਗ ਤੋਂ ਮੰਗ ਕੀਤੀ ਕਿ ਐੱਲ.ਏ.ਡੀ.ਸੀ ਸਿਸਟਮ ਬਿਲਕੁਲ ਬੰਦ ਕੀਤਾ ਜਾਵੇ, ਜੇਕਰ ਇਹ ਸਿਸਟਮ ਖਤਮ ਨਾ ਕੀਤਾ ਗਿਆ ਤਾਂ ਵਕੀਲਾਂ ਵੱਲੋਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ | ਇਸ ਮੌਕੇ ਐਡਵੋਕੇਟ ਹਰਮਨਦੀਪ ਸਿੰਘ, ਐਡਵੋਕੇਟ ਦਰਸ਼ਨ ਸਿੰਘ ਸਿੰਮਕ, ਐਡਵੋਕੇਟ ਰਘਵਿੰਦਰ ਸਿੰਘ ਸਿੱਧੂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਚਮਕੌਰ ਸਿੰਘ ਭੱਠਲ, ਐਡਵੋਕੇਟ ਰਜਨੀਸ਼ ਕੁਮਾਰ, ਨਿਤਿਨ ਬਾਂਸਲ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਆਮਰਇੰਦਰ ਸਿੰਘ ਅਮਲਾ ਸਿੰਘ ਵਾਲਾ, ਐਡਵੋਕੇਟ ਮਨਦੀਪ ਸਿੰਘ ਸਹਿਜੜਾ, ਐਡਵੋਕੇਟ ਅਕਾਸ਼ਦੀਪ ਸਿੰਘ, ਐਡਵੋਕੇਟ ਬਰਿੰਦਰ ਸਿੰਘ ਚੱਠਾ, ਐਡਵੋਕੇਟ ਪ੍ਰਿਥੀਪਾਲ ਸਿੰਘ ਕੌਲਧਰ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਸਿਮਰਨਜੀਤ ਕੌਰ ਪੁਰਬਾ, ਐਡਵੋਕੇਟ ਸਵਰਨਜੀਤ ਕੌਰ ਐਡਵੋਕੇਟ, ਅਨੂੰ ਸ਼ਰਮਾ, ਐਡਵੋਕੇਟ ਅਕਰੋਸ਼ ਬਾਵਾ, ਐਡਵੋਕੇਟ ਦਿੱਬਿਆ ਗੁਲਾਟੀ, ਐਡਵੋਕੇਟ ਆਮਨਦੀਪ ਕੌਰ ਖੰਗੂੜਾ ਐਡਵੋਕੇਟ ਅਮਨਦੀਪ ਸ਼ਰਮਾ, ਐਡਵੋਕੇਟ ਸਰਬਜੀਤ ਕੌਰ ਚੁੰਬਰ, ਐਡਵੋਕੇਟ ਸੁਖਵਿੰਦਰ ਕੌਰ ਜਲੂਰ, ਐਡਵੋਕੇਟ ਅਨੂ ਸ਼ਰਮਾ, ਐਡਵੋਕੇਟ ਮੁਸਕਾਨ ਸ਼ਰਮਾ ਆਦਿ ਹਾਜਰ ਸਨ