ਵੱਧ ਰਹੀ ਗਰਮੀ ’ਚ ਆਪਣੀ ਸਿਹਤ ਪ੍ਰਤੀ ਰਹੋ ਸੁਚੇਤ ਲਗਾਤਾਰ ਵੱਧ ਰਹੀ ਗਰਮੀ ’ਚ ਆਪਣੀ ਸਿਹਤ ਪ੍ਰਤੀ ਰਹੋ ਸੁਚੇਤ
Publish Date: Tue, 30 Jun 2026 07:10 PM (IST)
Updated Date: Wed, 01 Jul 2026 04:08 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਗਰਮੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਅਜਿਹੇ ’ਚ ਸਾਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ। ਗਰਮੀ ’ਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਗਰਮੀ ’ਚ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਬਾਹਰ ਨਿਕਲਣ ਸਮੇਂ ਪੂਰੇ ਕੱਪੜਿਆ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਜੇਕਰ ਸਿਹਤ ਪ੍ਰਤੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਪੇਸ਼ ਹਨ ਕੁੱਝ ਮਾਹਰ ਡਾਕਟਰਾਂ ਦੇ ਵਿਚਾਰ: ਬਾਕਸ-- ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਪ੍ਰਯੋਗ : ਡਾ. ਕਰਨ ਸ਼ਰਮਾ ਡਾ. ਕਰਨ ਸ਼ਰਮਾ ਐਮਐਸ ਪਰਦੀਪ ਮਲਟੀ ਸਪੈਸ਼ਲਿਟੀ ਹਸਪਤਾਲ ਬਰਨਾਲਾ ਨੇ ਕਿਹਾ ਕਿ ਗਰਮੀ ਲਗਾਤਾਰ ਵੱਧ ਰਹੀ ਹੈ, ਅਜਿਹੇ ’ਚ ਸਾਨੂੰ ਆਪਣੇ ਛੋਟੇ ਬੱਚਿਆਂ ਦੇ ਬਜੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤੇ ਬਾਹਰਲੇ ਖਾਣੇ ਤੋਂ ਪਹੇਜ ਕਰਨਾ ਚਾਹੀਦਾ ਹੈ ਤਾਂ ਜੋ ਗਰਮੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਬਾਕਸ- ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ : ਡਾ. ਰੋਹਿਤ ਗਾਰਗੀ ਡਾ. ਰੋਹਿਤ ਗਾਰਗੀ ਚਮੜੀ ਰੋਗਾਂ ਦੇ ਮਾਹਰ ਨੇ ਕਿਹਾ ਕਿ ਤੇਜ ਧੁੱਪ ’ਚ ਬਾਹਰ ਨਿਕਲਣ ਸਮੇਂ ਸਾਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਮੂੰਹ ਨੂੰ ਕਵਰ ਕਰਨਾ ਚਾਹੀਦਾ ਹੈ। ਮੂੰਹ ਤੇ ਹੱਥਾਂ ’ਤੇ ਸਨਸਕ੍ਰੀਨ ਲੋਸ਼ਨ ਕਰੀਮ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਤੇਜ ਧੁੱਪ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਹੋ ਸਕੇ ਤਾਂ ਲੋੜ ਪੈਣ ’ਤੇ ਤੇਜ ਧੁੱਪ ’ਚ ਨਿਕਲਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਬਾਕਸ-- ਤਲੇ ਹੋਏ ਭੋਜਨ ਤੋਂ ਕਰੋ ਪਰਹੇਜ਼ : ਡਾ. ਅੰਸ਼ੁਲ ਗਰਗ ਭੀਮ ਹਸਪਤਾਲ ਬਰਨਾਲਾ ਦੇ ਡਾ. ਅੰਸੁਲ ਗਰਗ ਨੇ ਕਿਹਾ ਕਿ ਗਰਮੀ ’ਚ ਸਾਨੂੰ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਬਾਹਰਲੀਆਂ ਚੀਜਾਂ ਤਲੇ ਹੋਏ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ ਤੇ ਸੁੱਧ ਤੇ ਹਰੀਆਂ ਸਬਜੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਹੋ ਸਕੇ ਤਾਂ ਘਰ ਦਾ ਬਣਿਆ ਖਾਣਾ ਹੀ ਖਾਦਾ ਜਾਵੇ, ਕਿਉਂਕਿ ਤਲਿਆ ਹੋਇਆ ਭੋਜਨ ਖਾਣ ਦੇ ਨਾਲ ਗਰਮੀ ’ਚ ਬਿਮਾਰੀਆਂ ਵਧ ਦਾ ਖਤਰਾ ਹੁੰਦਾ ਹੈ। ਬਾਕਸ- ਅੱਖਾਂ ਦੀਆਂ ਬਿਮਾਰੀਆਂ ਤੋਂ ਕਰੋ ਬਚਾਅ : ਡਾ. ਰੂਪੇਸ਼ ਸਿੰਗਲਾ ਪ੍ਰੇਮ ਅੱਖਾਂ ਦੇ ਹਸਪਤਾਲ ਬਰਨਾਲਾ ਦੇ ਐੱਮਡੀ ਡਾ. ਰੂਪੇਸ਼ ਸਿੰਗਲਾ ਨੇ ਕਿਹਾ ਕਿ ਹੁਣ ਗਰਮੀ ਦਾ ਪ੍ਰਕੋਪ ਜ਼ੋਰਾਂ ’ਤੇ ਚੱਲ ਰਿਹਾ ਹੈ, ਤੇਜ਼ ਧੁੱਪ ’ਚ ਬਾਹਰ ਨਿਕਲਦੇ ਸਮੇਂ ਸਾਨੂੰ ਕਾਲੀਆਂ ਐਨਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਤੇ ਵਾਹਨ ਚਲਾਉਣ ਸਮੇਂ ਵੀ ਸਾਨੂੰ ਐਨਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸਮੇਂ ਸਮੇਂ ਸਿਰ ’ਚ ਅੱਖਾਂ ’ਤੇ ਠੰਡੇ ਪਾਣੀ ਨਾਲ ਛਿੱਟੇ ਮਾਰਨੇ ਚਾਹੀਦਾ ਹੈ ਤਾਂ ਜੋ ਗਰਮੀ ’ਚ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।