ਅਧਿਆਪਕ ਜਥੇਬੰਦੀਆਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ’ਚ ਜਬਰੀ ਡਰੱਗ ਡਿਊਟੀ ਨਾ ਲਗਾਉਣ ਦਾ ਹੋਇਆ ਫੈਸਲਾ
ਅਧਿਆਪਕ ਜਥੇਬੰਦੀਆਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ’ਚ ਜਬਰੀ ਡਰੱਗ ਡਿਊਟੀ ਨਾ ਲਗਾਉਣ ਦਾ ਹੋਇਆ ਫੈਸਲਾ
Publish Date: Fri, 12 Jun 2026 05:35 PM (IST)
Updated Date: Sat, 13 Jun 2026 04:03 AM (IST)

ਕਿਸੇ ਵੀ ਅਧਿਆਪਕ ਤੋਂ ਜਬਰੀ ਡਰੱਗ ਸਰਵੇ ਨਹੀਂ ਕਰਵਾਇਆ ਜਾਵੇਗਾ : ਡੀਸੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਮੂਹ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ ਦਾ ਇਕ ਮਾਸ ਡੈਪੂਟੇਸ਼ਨ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਨਰਿੰਦਰ ਸਹਿਣਾ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਖਾਲਸਾ, ਸੁਖਬੀਰ ਸਿੰਘ ਛਾਪਾ ਤੇ ਪਰਦੀਪ ਕੁਮਾਰ ਦੀ ਅਗਵਾਈ ’ਚ ਜਬਰੀ ਥੋਪੀਆਂ ਜਾ ਰਹੀਆਂ ਡਰੱਗ ਡਿਊਟੀਆਂ ਦੇ ਸਬੰਧ ’ਚ ਡੀਸੀ ਬਰਨਾਲਾ ਨੂੰ ਮਿਲਿਆ। ਇਸ ਮੌਕੇ ਸੈਂਕੜਿਆਂ ਦੀ ਵੱਡੀ ਗਿਣਤੀ ’ਚ ਅਧਿਆਪਕ ਮੌਜੂਦ ਸਨ। ਇਸ ਮਾਸ ਡੈਪੂਟੇਸ਼ਨ ਦੀ ਮੀਟਿੰਗ ’ਚ ਡੀਸੀ ਬਰਨਾਲਾ ਕੋਲ ਹਰ ਤਰ੍ਹਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਦਾ ਤਰਕ ਸੰਗਤ ਢੰਗ ਨਾਲ ਵਿਰੋਧ ਦਰਜ ਕਰਵਾਇਆ ਗਿਆ। ਆਗੂਆਂ ਨੇ ਕਿਹਾ ਕਿ ਡਰੱਗ ਡਿਊਟੀ ਇੱਕ ਸਵੈ-ਇੱਛੁਕ ਡਿਊਟੀ ਹੈ ਪ੍ਰੰਤੂ ਵੱਖ-ਵੱਖ ਤਹਿਸੀਲਾਂ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਡਰਾ ਧਮਕਾ ਕੇ ਜ਼ਬਰੀ ਸਹਿਮਤੀ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸਦਾ ਜਥੇਬੰਦੀਆਂ ਨੇ ਤਿੱਖਾ ਰੋਸ ਪ੍ਰਗਟਾਇਆ। ਆਗੂਆਂ ਨੇ ਪੂਰੇ ਤਰਕ ਨਾਲ ਇਹ ਵੀ ਕਿਹਾ ਕਿ ਇਹ ਡਰੱਗ ਸੈਂਸਜ ਦੀ ਆੜ ਹੇਠ ਇਕ ਰਾਜਨੀਤੀ ਤੋਂ ਪ੍ਰੇਰਿਤ ਨਿੱਜੀ ਪਾਰਟੀ ਦਾ ਚੋਣ ਮਨੋਰਥਾਂ ਨੂੰ ਮੁੱਖ ਰੱਖ ਕੇ ਕਰਵਾਇਆ ਜਾ ਰਿਹਾ ਸਰਵੇ ਹੈ ਜੋ ਕਿ ਬਿਲਕੁਲ ਗਲਤ ਹੈ। ਜਿੱਥੇ ਇਹ ਸਿੱਧੇ ਰੂਪ ’ਚ ਸਰਕਾਰੀ ਖ਼ਜ਼ਾਨੇ ਦੀ ਬੇਕਿਰਕ ਲੁੱਟ ਹੈ, ਉੱਥੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਸਾਰੇ ਮਸਲਿਆਂ ਨੂੰ ਬਹੁਤ ਹੀ ਤਰਕਪੂਰਨ ਤੇ ਵਿਗਿਆਨਕ ਢੰਗ ਨਾਲ ਆਪਣੀ ਗੱਲ ਨੂੰ ਰੱਖਿਆ। ਡੀਸੀ ਬਰਨਾਲਾ ਨੇ ਜਥੇਬੰਦੀਆਂ ਦੀਆਂ ਦਲੀਲਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ। ਉਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਅਧਿਆਪਕ/ ਮੁਲਾਜ਼ਮ ਤੋਂ ਜਬਰੀ ਡਰੱਗ ਸਰਵੇ ਨਹੀਂ ਕਰਵਾਇਆ ਜਾਵੇਗਾ ਤੇ ਇਸ ਸਬੰਧੀ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਜ਼ਰੂਰੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ। ਕਿਸੇ ਵੀ ਨੋਟਿਸ ਤੋਂ ਡਰਨ ਦੀ ਲੋੜ ਨਹੀਂ : ਅਧਿਆਪਕ ਆਗੂ ਉਕਤ ਫੈਸਲੇ ਦੀ ਰੋਸ਼ਨੀ ’ਚ ਅਧਿਆਪਕ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਬਿਨ੍ਹਾ ਸਹਿਮਤੀ ਤੋਂ ਕੋਈ ਵੀ ਅਧਿਆਪਕ ਦੀ ਡਿਊਟੀ ਨਹੀਂ ਲਗਾਈ ਜਾ ਸਕਦੀ। ਇਸ ਲਈ ਕਿਸੇ ਵੀ ਨੋਟਿਸ ਤੋਂ ਡਰਨ ਦੀ ਲੋੜ ਨਹੀਂ। ਅਧਿਆਪਕ ਜਥੇਬੰਦੀਆਂ ਇਸ ਸਬੰਧੀ ਪੂਰਨ ਤੌਰ ’ਤੇ ਪਹਿਰਾ ਦੇ ਰਹੀਆਂ ਹਨ ਤੇ ਨਾਲ ਹੀ ਉਨ੍ਹਾਂ ਕਾਡਰ ਨੂੰ ਵੀ ਹਰ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਚੁਹਾਣਕੇ, ਨਿਰਮਲ ਸਿੰਘ ਪੱਖੋ ਕਲਾਂ, ਤੇਜਿੰਦਰ ਸਿੰਘ ਤੇਜੀ, ਜਸਵੀਰ ਸਿੰਘ ਸਹਿਣਾ , ਰਾਜਿੰਦਰ ਗੁਰੂ, ਕੇਵਲ ਸਿੰਘ, ਅਮਰੀਕ ਸਿੰਘ ਭੱਦਲਵੱਡ, ਲਖਵੀਰ ਸਿੰਘ ਠੁੱਲੀਵਾਲ, ਹਰਜੀਤ ਸਿੰਘ ਖੁੱਡੀ, ਰਾਕੇਸ ਕੁਮਾਰ , ਪਰਮਜੀਤ ਸਿੰਘ ਭਦੌੜ ,ਸਤਪਾਲ ਤਪਾ, ਚਮਕੌਰ ਸਿੰਘ ਭੋਤਨਾ , ਅੰਮ੍ਰਿਤ ਪਾਲ ਕੋਦਟੁੱਨਾ , ਵਿਸ਼ਾਲ ਉੱਪਲ ,ਰਘਵੀਰ ਸਿੰਘ ਵਜੀਦਕੇ ਖੁਰਦ , ਸੁਖਮਿੰਦਰ ਸਿੰਘ ਭੱਦਲਵੱਡ, ਜਸਵੀਰ ਸਿੰਘ ਗੁਰਮ , ਆਤਮਾ ਨੰਦ, ਭਾਰਤ ਭੂਸਨ , ਚਰਨਜੀਤ ਸਿੰਘ ਉਪਲੀ, ਹੈਡਮਾਸਟਰ ਸਾਧੂ ਸਿੰਘ, ਪਾਇਲ ਗਰਗ , ਕਵਿਤਾ ਰਾਣੀ ਆਦਿ ਹਾਜਰ ਸਨ।