ਇਕ ਰਿਵਾਲਵਰ ਦੇਸੀ .32 ਬੋਰ ਬਰਾਮਦ
ਇੱਕ ਰਿਵਾਲਵਰ ਦੇਸੀ 32 ਬੋਰ ਬਰਾਮਦ
Publish Date: Fri, 27 Mar 2026 04:41 PM (IST)
Updated Date: Sat, 28 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਇਕ ਰਿਵਾਲਵਰ ਦੇਸੀ .32 ਬੋਰ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਪਿੰਡ ਠੀਕਰੀਵਾਲਾ ਤੋਂ ਲਿੰਕ ਰਾਹੀ ਪਿੰਡ ਭੱਦਲਵੱਡ ਨੂੰ ਜਾ ਰਹੀ ਸੀ, ਪੁਲਿਸ ਪਾਰਟੀ ਪੁੱਲ ਡਰੇਨ ਪੁੱਜੀ ਤਾਂ ਪੁਲਿਸ ਪਾਰਟੀ ਦੇ ਖੱਬੇ ਹੱਥ ਇਕ ਆਦਮੀ ਡਰੇਨ ਦੀ ਪਟੜੀ ’ਤੇ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖਕੇ ਇਕ ਦਮ ਘਬਰਾਕੇ ਆਪਣੇ ਪਿੱਛੇ ਵੱਲ ਨੂੰ ਖਿਸਕਣ ਲੱਗਾ, ਜਿਸਨੂੰ ਸ਼ੱਕ ਦੀ ਬਿਨ੍ਹਾ ’ਤੇ ਚੈੱਕ ਕਰਨ ਲਈ ਕਾਬੂ ਕੀਤਾ। ਜਿਸਨੇ ਆਪਣਾ ਨਾਮ ਬੂਟਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਮਾਨ ਪੱਤੀ ਠੀਕਰੀਵਾਲਾ ਦੱਸਿਆ। ਫਿਰ ਬੂਟਾ ਸਿੰਘ ਉਕਤ ਦੀ ਤਲਾਸ਼ੀ ਕਰਨ ’ਤੇ ਉਸਦੀ ਸੱਜੀ ਡੱਬ ’ਚੋਂ ਇੱਕ ਰਿਵਾਲਵਰ ਦੇਸੀ .32 ਬੋਰ ਬਰਾਮਦ ਹੋਇਆ। ਬਰਾਮਦ ਰਿਵਾਲਵਰ ਦੇਸੀ ਨੂੰ ਚੈੱਕ ਕਰਨ ’ਤੇ ਗਰਾਰੀ ’ਚੋਂ 5 ਕਾਰਤੂਸ .32 ਬੋਰ ਜਿੰਦਾ ਮਿਲੇ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।