ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਨੇ ਕੀਤੀ ਮੀਟਿੰਗ
ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਨੇ ਕੀਤੀ ਮੀਟਿੰਗ
Publish Date: Tue, 24 Mar 2026 05:34 PM (IST)
Updated Date: Wed, 25 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਜੋਆਇੰਟ ਫੋਰਮ ਪੰਜਾਬ, ਗ੍ਰਿਡ ਸਬਸਟੇਸ਼ਨ ਯੂਨੀਅਨ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੈਨਸ਼ਨ ਯੂਨੀਅਨ ਏਟਕ ਦੇ ਸੱਦੇ ਅਨੁਸਾਰ ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਵੱਲੋਂ ਕਨਵੀਨਰ ਗੁਰਲਾਭ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ 04 ਅਪ੍ਰੈਲ ਦਿਨ ਸ਼ਨੀਵਾਰ ਨੂੰ ਗਰਿਡ ਬਰਨਾਲਾ ਵਿਖੇ ਸਮਾਂ 11 ਤੋ 2 ਵਜੇ ਤੱਕ ਚੇਤਨਾ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ । ਕਨਵੈਨਸ਼ਨ ’ਚ ਵਿਸ਼ੇਸ਼ ਤੌਰ ਤੇ ਸਾਰੀਆਂ ਹੀ ਜਥੇਬੰਦੀਆਂ ਦੇ ਸਟੇਟ ਆਗੂ ਪਹੁੰਚਣਗੇ। ਜਿਸ ’ਚ 10 ਅਪ੍ਰੈਲ 2026 ਨੂੰ ਹੈਡ ਆਫਿਸ ਪਟਿਆਲਾ ਵਿਖੇ ਮੁਲਾਜ਼ਮਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਧਰਨਾ ਦੇਣ ਬਾਰੇ ਸਾਥੀਆਂ ਨੂੰ ਜਾਗਰੂਕ ਕਰਨਗੇ।