ਪਰਿਵਾਰ ਮਿਲਣ ਸਮਾਰੋਹ ਧੂਮ-ਧਾਮ ਨਾਲ ਮਨਾਇਆ ਜਾਵੇਗਾ : ਸ੍ਰੀ ਅਰੋੜਵੰਸ਼ ਸਭਾ ਪਰਿਵਾਰ ਮਿਲਣ ਸਮਾਰੋਹ ਧੂਮ-ਧਾਮ ਨਾਲ ਮਨਾਇਆ ਜਾਵੇਗਾ - ਸ੍ਰੀ ਅਰੋੜਵੰਸ਼ ਸਭਾ ਬਰਨਾਲਾ
Publish Date: Wed, 18 Nov 2026 05:14 PM (IST)
Updated Date: Wed, 18 Nov 2026 05:15 PM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸ੍ਰੀ ਅਰੋੜਵੰਸ਼ ਸਭਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਚੇਅਰਮੈਨ ਵਿਵੇਕ ਸਿੰਧਵਾਨੀ ਦੀ ਅਗਵਾਈ ਹੇਠ ਹੋਈ। ਜਿਸ ’ਚ ਬਰਨਾਲਾ ਦੇ ਅਰੋੜਾ ਬਿਰਾਦਰੀ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਲਗਵਾਈ। ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਹਰੀਸ਼ ਸਿੰਧਵਾਨੀ ਦੀ ਦੇਖ-ਰੇਖ ’ਚ ਹੋਈ। ਸ੍ਰੀ ਅਰੋਡ ਵੰਸ਼ ਸਭਾ ਦੇ ਸੈਕਟਰੀ ਬਲਰਾਜ ਅਰੋੜਾ ਨੇ ਅਰੂਟ ਜੀ ਮਹਾਰਾਜ ਦੇ ਜੈਕਾਰੇ ਲਗਾ ਕੇ ਮੀਟਿੰਗ ਦਾ ਆਗਾਜ਼ ਕਰਵਾਇਆ। ਪ੍ਰਧਾਨ ਹਰੀਸ਼ ਸਿੰਧਵਾਨੀ ਨੇ ਦੱਸਿਆ ਕਿ ਸ੍ਰੀ ਅਰੋੜਵੰਸ਼ ਸਭਾ ਦਾ ਪਰਿਵਾਰ ਮਿਲਣ ਸਮਾਰੋਹ ਦਸੰਬਰ ਮਹੀਨੇ ’ਚ ਕਰਵਾਇਆ ਜਾਵੇਗਾ, ਜਿਸ ਨੂੰ ਲੈ ਕੇ ਹੀ ਅੱਜ ਦੀ ਮੀਟਿੰਗ ਰੱਖੀ ਗਈ ਸੀ। ਸਾਰੇ ਮੈਂਬਰਾਂ ਨੇ ਪ੍ਰਧਾਨ ਹਰੀਸ਼ ਸਿੰਧਵਾਨੀ ਦੀ ਸੋਚ ਤੇ ਪਹਿਰਾ ਦਿੰਦਿਆਂ ਇਸ ਗੱਲ ਤੇ ਸਹਿਮਤੀ ਜਤਾਈ ਕਿ ਪਰਿਵਾਰ ਮਿਲਣ ਸਮਾਰੋਹ ਜ਼ਰੂਰ ਹੋਣਾ ਚਾਹੀਦਾ ਹੈ। ਇਸ ਮੌਕੇ ਸਭਾ ਦੇ ਆਗੂ ਭੋਲਾ ਅਰੋੜਾ ਨੇ ਕਿਹਾ ਕਿ ਅਰੋੜਾ ਬਿਰਾਦਰੀ ਸਮਾਜ ’ਚ ਇੱਕ ਮੋਹਰੀ ਸੰਸਥਾ ਹੈ, ਜੋ ਸਮੇਂ-ਸਮੇਂ ’ਤੇ ਸਮਾਜ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਪਾਉਂਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ’ਚ 300 ਦੇ ਕਰੀਬ ਅਰੋੜਾ ਪਰਿਵਾਰ ਹਨ ਅਤੇ ਅਸੀਂ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਦੇ ਹਾਂ। ਸਾਰਿਆਂ ਦੇ ਸਹਿਯੋਗ ਨਾਲ ਇਸ ਵਾਰ ਦਸੰਬਰ ’ਚ ਪਰਿਵਾਰ ਮਿਲਣ ਸਮਾਰੋਹ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਨਾਲ ਹੀ ਐਗਜ਼ੈਕਟਿਵ ਕਮੇਟੀ ਨੂੰ ਪ੍ਰੋਗਰਾਮ ਦੀ ਤਰੀਕ ਫਾਈਨਲ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਕਾਫ਼ੀ ਦੇਰ ਬਾਅਦ ਹੋਈ ਹੈ, ਪਰ ਹਰ ਅਰੋੜਾ ਪਰਿਵਾਰ ਦੇ ਮੈਂਬਰ ਇਸ ’ਚ ਪਹੁੰਚੇ ਤੇ ਹਰੇਕ ਮੈਂਬਰ ’ਚ ਵੱਖਰਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਸਭਾ ਦੇ ਆਗੂ ਬਾਂਕੇ ਬਿਹਾਰੀ ਟੱਕਰ ਨੇ ਕਿਹਾ ਕਿ ਸਾਲ 2006 ’ਚ ਸ੍ਰੀ ਅਰੋੜਵੰਸ਼ ਸਭਾ ਦਾ ਗਠਨ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਭਾ ਬਹੁਤ ਸਾਰੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ’ਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ। ਇਸ ਮੌਕੇ ਮਦਨ ਆਨੰਦ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਅਰੋੜਵੰਸ਼ ਸਭਾ ਪਰਿਵਾਰ ਮਿਲਣ ਸਮਾਰੋਹ ਕਰਵਾਉਣ ਜਾ ਰਹੀ ਹੈ। ਇਸ ਨੂੰ ਲੈ ਕੇ ਅਰੋੜਾ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਅਸੀਂ ਅੱਜ ਤੋਂ ਹੀ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ੍ਰੀ ਅਰੋੜਵੰਸ਼ ਸਭਾ ਦੇ ਸਾਬਕਾ ਪ੍ਰਧਾਨ ਪ੍ਰਮੋਦ ਅਰੋੜਾ ਨੇ ਕਿਹਾ ਕਿ ਅਰੋੜਵੰਸ਼ ਸਭਾ ਸਦਾ ਹੀ ਲੋਕ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਪਾਉਂਦੀ ਰਹੀ ਹੈ। ਸ਼ਹਿਰ ਬਰਨਾਲਾ ਵਿੱਚ ਕੋਈ ਵੀ ਸ਼ੋਭਾ ਯਾਤਰਾ ਹੋਵੇ, ਤਾਂ ਸਭਾ ਅੱਗੇ ਹੋ ਕੇ ਵੱਖ-ਵੱਖ ਸਟਾਲ ਲਗਾ ਕੇ ਉਸ ਦਾ ਸਵਾਗਤ ਕਰਦੀ ਹੈ। ਇਸ ਮੌਕੇ ਇੰਦਰਜੀਤ ਚੁੱਘ, ਹਰਬੰਸ ਲਾਲ ਟੁਟੇਜਾ, ਪੰਕਜ ਅਸਰੀ, ਮੰਗਲ ਚੁੱਘ, ਅਸ਼ੋਕ ਮੱਕੜ, ਦੀਪੂ ਅਨੰਦ, ਹਰੀਸ਼ ਅਰੋੜਾ, ਅਸ਼ੋਕ ਦੂਆ, ਬੰਕਾ ਦੂਆ, ਐੱਚਆਰ ਤਨੇਜਾ ਆਦਿ ਨੇ ਆਪਣੀ ਹਾਜ਼ਰੀ ਲਗਵਾਈ।