ਮਹਾਂਮਾਈ ਦਾ ਵਿਸ਼ਾਲ ਜਾਗਰਣ 21 ਨੂੰ ਮਹਾਂਮਾਈ ਦਾ ਵਿਸ਼ਾਲ ਜਾਗਰਣ 21 ਨੂੰ
Publish Date: Wed, 18 Nov 2026 04:04 PM (IST)
Updated Date: Wed, 18 Nov 2026 04:06 PM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਬਰਨਾਲਾ ਦੇ ਪ੍ਰਸਿੱਧ ਮੰਦਰ ਜੈ ਮਾਂ ਛਿਨਮਸਤਿਕਾ ਧਾਮ ਚਿੰਤਪੁਰਨੀ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾਂ ਛਿਨਮਸਤਿਕਾ ਧਾਮ ਮੰਦਰ ਕਮੇਟੀ ਵੱਲੋਂ 22ਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਮੰਦਰ ਦੇ ਮੁਖੀ ਮਾਤਾ ਸੁਸ਼ਮਾ ਦੇਵਾ ਨੇ ਦੱਸਿਆ ਕਿ ਇਸ ਸਾਲ 22ਵਾਂ ਜਾਗਰਣ ਕਰਵਾਇਆ ਜਾ ਰਿਹਾ ਹੈ, ਇਹ ਜਾਗਰਣ ਮੰਦਰ ਕਮੇਟੀ ਅਤੇ ਬਰਨਾਲਾ ਸ਼ਹਿਰ ਦੇ ਸਾਰੇ ਧਰਮ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 21 ਨਵੰਬਰ ਨੂੰ ਦਿਨ ਸ਼ਨਿੱਚਰਵਾਰ ਨੂੰ ਜੈ ਸ਼੍ਰੀ ਛਿਨਮਸਤੀਕਾ ਧਾਮ ਮਾ ਚਿੰਤਪੁਰਨੀ ਮੰਦਰ ਰਾਮਗੜੀਆ ਰੋਡ ਨਜ਼ਦੀਕ ਗੁਰੂ ਘਰ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਾਰੇ ਸ਼ਹਿਰ ਦੇ ਧਰਮ ਪ੍ਰੇਮੀਆਂ ਨੂੰ ਇਸ ਜਾਗਰਣ ’ਚ ਸਮੇਤ ਪਰਿਵਾਰ ਪਹੁੰਚਣ ਦਾ ਸੱਦਾ ਦਿੱਤਾ! ਇਸ ਮੌਕੇ ਜੈ ਮਾਂ ਛਿਨਮਸਤਿਕਾ ਧਾਮ ਮੰਦਰ ਕਮੇਟੀ ਦੇ ਮੁਖੀ ਨੇ ਦੱਸਿਆ ਕਿ ਜਾਗਰਣ ’ਚ ਆਉਣ ਵਾਲੀ ਸਾਰੀ ਸੰਗਤ ਵਾਸਤੇ ਮਾਤਾ ਜੀ ਦੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਹੈ। ਮੰਦਰ ਕਮੇਟੀ ਨੇ ਸ਼ਹਿਰ ਦੇ ਸਾਰੇ ਹੀ ਧਰਮ ਪ੍ਰੇਮੀਆਂ ਨੂੰ ਇਸ ਸਮਾਗਮ ’ਚ ਸਮੇਂ ਸਿਰ ਪਹੁੰਚ ਕੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਮੰਦਿਰ ਕਮੇਟੀ ਦੇ ਗੌਰਵ ਕੁਮਾਰ. ਪਰਿਕਸ਼ਿਤ ਕੁਮਾਰ.ਵਿਸ਼ਾਲ ਕੁਮਾਰ, ਗੋਲਡੀ ਕੁਮਾਰ, ਅੰਮ੍ਰਿਤ ਲਾਲ ਤੇ ਪੁਨੀਤ ਕੁਮਾਰ ਮੈਂਬਰ ਹਾਜ਼ਰ ਸਨ।