ਕ੍ਰਿਸ਼ੀ ਵਿਗਿਆਨੀਆਂ ਦੀ ਐਸਆਈਆਰ ਡਿਊਟੀ ਕਾਰਨ ਸਹਾਇਕ ਧੰਦੇ ਹੋ ਰਹੇ ਪ੍ਰਭਾਵਿਤ ਕ੍ਰਿਸ਼ੀ ਵਿਗਿਆਨੀਆਂ ਦੀ ਐਸ.ਆਈ.ਆਰ ਡਿਊਟੀ ਕਾਰਨ ਸਹਾਇਕ ਧੰਦਿਆਂ ਦਾ ਅਮਲ ਹੋਇਆ ਪ੍ਰਭਾਵਿਤ
Publish Date: Wed, 18 Nov 2026 04:03 PM (IST)
Updated Date: Wed, 18 Nov 2026 04:03 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ (ਬਰਨਾਲਾ) ਵਿਖੇ ਬੁੱਧਵਾਰ ਨੂੰ ਸਹਾਇਕ ਧੰਦਿਆਂ ਤਹਿਤ ਕਰਵਾਈ ਜਾਣ ਵਾਲੀ ਬੱਕਰੀ ਪਾਲਣ ਟ੍ਰੇਨਿੰਗ ਸਬੰਧਤ ਅਧਿਕਾਰੀਆਂ ਦੀ ਐੱਸਆਈਆਰ ਡਿਊਟੀ ਕਾਰਨ ਮੌਕੇ ’ਤੇ ਮੁਲਤਵੀ ਕਰ ਦਿੱਤੀ,ਜਿਸ ਕਾਰਨ ਬਿਨੈਕਾਰ ਕਿਸਾਨਾਂ ਨੂੰ ਵਾਪਸ ਨਿਰਾਸ਼ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਬਿਨੈਕਾਰਾਂ ਲਈ ਕਾਫੀ ਅਰਸੇ ਬਾਅਦ ਸਹਾਇਕ ਧੰਦਿਆਂ ਤਹਿਤ ਬੱਕਰੀ ਪਾਲਣ ਟ੍ਰੇਨਿੰਗ ਸ਼ੁਰੂ ਹੋਣ ਦਾ ਮੌਕਾ ਆਇਆ ਸੀ ਅਤੇ ਇਹ ਸਮਾਂ ਕਣਕਾਂ ਦੀਕ ਬਿਜਾਈ ਦਾ ਕੰਮ ਸਮਾਪਤੀ ਤੇ ਹੋਣ ਕਰਕੇ ਕਿਸਾਨਾਂ ਵੱਲੋਂ ਟ੍ਰੇਨਿੰਗ ਲੈਣ ਲਈ ਕਾਫੀ ਢੁੱਕਵਾਂ ਮੰਨਿਆ ਗਿਆ। ਜਿਸ ਕਾਰਨ ਅੱਜ ਸਥਾਨਕ ਬਿਨੈਕਾਰਾਂ ਕਿਸਾਨਾਂ ਤੋਂ ਇਲਾਵਾ ਹੋਰ ਵੱਖ-ਵੱਖ ਜਿਲ੍ਹਿਆਂ ਤੋਂ ਕਿਸਾਨ ਇਹ ਸਿਖਲਾਈ ਹਾਸਲ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ’ਚ ਪੂਰੇ ਉਤਸ਼ਾਹ ਨਾਲ ਪਹੁੰਚੇ ਸਨ,ਜਿਨਾਂ ਨੂੰ ਮੌਕੇ ਤੇ ਪਤਾ ਲੱਗਿਆ ਕਿ ਜਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਬੰਧਿਤ ਅਧਿਕਾਰੀਆਂ ਦੀਆਂ ਡਿਊਟੀਆਂ ਐੱਸਆਈਆਰ ਤਹਿਤ ਲੱਗਣ ਕਾਰਨ ਉਨਾਂ ਨੂੰ ਹੁਣ ਨਿਰਾਸ਼ ਪਰਤਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਇਸ ਸਬੰਧੀ ਜ਼ਿਲ੍ਹਾ ਬਠਿੰਡਾ ਤੋਂ ਪਹੁੰਚੇ ਬਿਨੈਕਾਰਾਂ ਕੁਲਵਿੰਦਰ ਸਿੰਘ, ਗੁਲਾਬ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਗੁਆਂਢੀ ਜਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ’ਚ ਪਹੁੰਚ ਕੀਤੀ ਗਈ ਅਤੇ ਉਨਾਂ ਨੂੰ ਅਨੇਕਾਂ ਚੱਕਰ ਲਾਉਣ ਉਪਰੰਤ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਹੰਢਿਆਇਆ ਵਿਖੇ ਟ੍ਰੇਨਿੰਗ ਲਾਉਣ ਦਾ ਸੱਦਾ ਆਇਆ ਸੀ ਪਰ ਇੱਥੋਂ ਵੀ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਹਰ ਇਕੱਠ ਵਿੱਚ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਦਾ ਪਾਠ ਪੜ੍ਹਾਉਂਦੇ ਨਹੀਂ ਥੱਕਦੇ ਪਰ ਦੂਜੇ ਪਾਸੇ ਕਿਸਾਨਾਂ ਲਈ ਸਹਾਇਕ ਧੰਦੇ ਚਲਾਉਣ ਵਾਸਤੇ ਲੋੜੀਦਾ ਢਾਂਚਾ ਤੇ ਆਰਥਿਕ ਸਰੋਤ ਮੁਹੱਈਆ ਕਰਵਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ, ਸਗੋਂ ਉਨ੍ਹਾਂ ਨੂੰ ਕਿਸੇ ਪਾਸਿਓਂ ਸਹਾਇਕ ਧੰਦਿਆ ਦੀ ਟ੍ਰੇਨਿੰਗ ਕਰਵਾਉਣ ਦਾ ਵੀ ਮੌਕਾ ਹਾਸਲ ਨਹੀਂ ਹੋਣ ਦਿੱਤਾ ਜਾ ਰਿਹਾ। ਪਰ ਐਸ.ਆਈ.ਆਰ ਡਿਊਟੀ ਤੇ ਜਾਣ ਦੀ ਮਜਬੂਰੀ ਹੋਣ ਕਾਰਨ ਉਹਨਾਂ ਨੂੰ ਇਹ ਟ੍ਰੇਨਿੰਗ ਮੌਕੇ ਤੇ ਹੀ ਮੁਲਤਵੀ ਕਰਨੀ ਪਈ ਹੈ।