ਰਾਧਾ ਕ੍ਰਿਸ਼ਨ ਮੰਦਰ ਵਿਖੇ ਗਊ-ਗੋਪ ਅਸ਼ਟਮੀ ਮਨਾਈ ਗਊਆਂ ਦੀ ਸੇਵਾ ਕਰਨ ਨਾਲ ਮਨੁੱਖ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ: ਸੰਤ ਭਗਵਾਨ ਦਾਸ
Publish Date: Wed, 18 Nov 2026 03:47 PM (IST)
Updated Date: Wed, 18 Nov 2026 03:48 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਸ਼੍ਰੀ ਸ਼੍ਰੀ 108 ਸਿੱਧ ਸੰਤ ਬਾਬਾ ਇੰਦਰ ਦਾਸ ਤੇ ਤਪੱਸਵੀ ਸੰਤ ਬਾਬਾ ਬਲਵੰਤ ਮੁਨੀ ਦੇ ਆਸ਼ੀਰਵਾਦ ਨਾਲ ਚੱਲ ਰਹੀ ਗਊਸ਼ਾਲਾ ਵਿਖੇ ਸਥਿਤ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਪੁਰਾਣੀ ਗਊਸ਼ਾਲਾ ਚ ਗਊ ਗੋਪ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਪੁਰਾਤਨ ਸਮੇਂ ਤੋਂ ਗਊਆਂ ਦੀ ਸੇਵਾ ਬਾਰੇ ਹਿੰਦੂ ਧਰਮ ’ਚ ਵੱਡੀ ਆਸਥਾ ਹੈ। ਇਸ ਮੌਕੇ ਰਾਧਿਕਾ ਗਾਰਗੀ ਤੇ ਆਂਚਲ ਬਾਬਰੀ ਨੇ ਸ੍ਰੀ ਰਾਧਾ-ਕ੍ਰਿਸ਼ਨ ਨਾਮ ਦੇ ਸੰਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਧਾਰਮਿਕ ਸਮਾਗਮ ਮੌਕੇ ਸੰਗਤ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਕੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੰਡਤ ਅਰਵਿੰਦ ਸ਼ੁਕਲਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸੰਤ ਬਾਬਾ ਭਗਵਾਨ ਦਾਸ ਤੇ ਸੰਤ ਰਾਜਗਿਰੀ ਮਹਾਰਾਜ ਤੋਂ ਗਊ ਪੂਜਨ ਕਰਵਾਇਆ। ਉਪਰੰਤ ਸੰਤਾਂ ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਗਊ ਪੂਜਨ ਕਰਨ ਨਾਲ ਮਨੁੱਖ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ,ਹੇਮਰਾਜ ਸ਼ੰਟੀ ਪਰਵੀਨ ਘੁੰਨਸ ਦੀਪਕ ਬਾਂਸਲ, ਕੇਸ਼ਪਾਲ ਗੋਇਲ,ਰਵੀ ਮੌੜ, ਕਾਲਾ ਮਹਿਤਾ, ਪ੍ਰੇਮ ਕੁਮਾਰ, ਬੰਟੀ ਕੁਮਾਰ, ਨੀਤਨ ਕੁਮਾਰ, ਐਡਵੋਕੇਟ ਜਨਕ ਰਾਜ ਗਾਰਗੀ, ਰਿਚੀ ਭੱਟਾ, ਅਨਿਲ ਸਿੰਗਲਾ ਕਾਲਾ, ਚੁੰਨੀ ਲਾਲ ਢੀਂਗਰਾ, ਰਘਵੀਰ ਚੰਦ ਅਗਰਵਾਲ, ਸਤਪਾਲ ਮੌੜ, ਅਸ਼ੋਕ ਢਿਲਵਾਂ, ਜਗਦੀਸ਼ ਰਾਏ ਘੁੰਨਸ, ਸ਼ੀਲਾ ਤਾਜੋ, ਜਤਿੰਦਰ ਬਾਂਸਲ, ਮਨੀਸ਼ ਮਿੱਤਲ, ਪਵਨ ਚਾਉ ਵਾਲੇ, ਅਸ਼ੋਕ ਮੌੜ, ਹਰੀਸ਼ ਕੁਮਾਰ, ਰਤਨ, ਪ੍ਰਦੀਪ ਮੌੜ, ਅਸ਼ੋਕ ਬਿੱਟੂ, ਰਾਜਿੰਦਰ ਕੁਮਾਰ ਆਦਿ ਮੌਜੂਦ ਸਨ।