- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਦੇ ਜਨਰਲ ਸਕੱਤਰ ਇੰਜੀ. ਵਿੱਕੀ ਸਿੰਗਲਾ ਨੇ ਰਾਮਾ ਕਿਰਲੋਸਕਰ ਨਾਲ ਕੀਤੀ ਮੁਲਾਕਾਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ, ਬਰਨਾਲਾ ਦੇ ਜਨਰਲ ਸਕੱਤਰ ਇੰਜੀ. ਵਿੱਕੀ ਸਿੰਗਲਾ ਨੇ ਨਵੀਂ ਦਿੱਲੀ ਦੇ ਹੋਟਲ ਤਾਜ ਪੈਲੇਸ ਵਿਖੇ 21 ਅਤੇ 22 ਸਤੰਬਰ ਨੂੰ ਕਰਵਾਈ ਏਆਈਐਮਏ ਦੀ 53ਵੀਂ ਨੈਸ਼ਨਲ ਮੈਨੇਜਮੈਂਟ ਕਨਵੈਨਸ਼ਨ ਦੌਰਾਨ ਰਾਮਾ ਕਿਰਲੋਸਕਰ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਕਿਰਲੋਸਕਰ ਬ੍ਰਦਰਜ਼ ਲਿਮਟਿਡ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਸਾਲ ਦੀ ਕਨਵੈਨਸ਼ਨ ਦਾ ਥੀਮ “ਭਲਕ ਲਈ ਤਬਦੀਲੀ: ਲਚਕੀਲੇਪਣ ਨਾਲ ਵਿਕਾਸ” ਰਿਹਾ। ਇਸ ਮੌਕੇ ਇੰਜੀ. ਵਿੱਕੀ ਸਿੰਗਲਾ ਤੇ ਰਾਮਾ ਕਿਰਲੋਸਕਰ ਵਿਚਕਾਰ ਉਦਯੋਗਿਕ ਵਿਕਾਸ, ਨਵੀਂ ਤਕਨਾਲੋਜੀ, ਇਨੋਵੇਸ਼ਨ, ਮਹਿਲਾ ਨੇਤ੍ਰਿਤਵ, ਹੁਨਰ ਵਿਕਾਸ, ਸਸਟੇਨੇਬਲ ਡਿਵੈਲਪਮੈਂਟ ਤੇ ਉਦਯੋਗ-ਅਕਾਦਮਿਕ ਸਹਿਯੋਗ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਉਨ੍ਹਾਂ ਨੇ ਤੇਜ਼ੀ ਨਾਲ ਬਦਲ ਰਹੇ ਉਦਯੋਗਿਕ ਤੇ ਤਕਨੀਕੀ ਮਾਹੌਲ ’ਚ ਨੌਜਵਾਨਾਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇੰਜੀ. ਵਿੱਕੀ ਸਿੰਗਲਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਉਦਯੋਗਿਕ ਮਾਹੌਲ ’ਚ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਗਿਆਨ ਤੱਕ ਸੀਮਿਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਨਵੀਂ ਤਕਨਾਲੋਜੀ, ਇਨੋਵੇਸ਼ਨ, ਉਦਯੋਗਿਕ ਪ੍ਰਕਿਰਿਆਵਾਂ, ਪ੍ਰੈਕਟੀਕਲ ਸਕਿਲਜ਼ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨਾਲ ਲੈਸ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਦੀਆਂ ਬਦਲਦੀਆਂ ਲੋੜਾਂ ਨੂੰ ਸਮਝਦੇ ਹੋਏ ਸਿੱਖਿਆ ਸੰਸਥਾਵਾਂ ਨੂੰ ਵਿਦਿਆਰਥੀਆਂ ਦੇ ਹੁਨਰ ਵਿਕਾਸ ਤੇ ਰੋਜ਼ਗਾਰ ਯੋਗਤਾ ’ਤੇ ਲਗਾਤਾਰ ਧਿਆਨ ਦੇਣਾ ਚਾਹੀਦਾ ਹੈ। ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਏਆਈਐੱਮਏ ਵਰਗੇ ਰਾਸ਼ਟਰੀ ਮੰਚ ’ਤੇ ਪ੍ਰਮੁੱਖ ਉਦਯੋਗਿਕ ਸ਼ਖ਼ਸੀਅਤ ਨਾਲ ਵਿਚਾਰ-ਵਟਾਂਦਰਾ ਕਰਨਾ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਵਾਦ ਵਿਦਿਆਰਥੀਆਂ ਨੂੰ ਉਦਯੋਗਿਕ ਵਾਤਾਵਰਣ, ਨਵੀਂ ਤਕਨਾਲੋਜੀ ਤੇ ਭਵਿੱਖੀ ਕਰੀਅਰ ਦੇ ਮੌਕਿਆਂ ਨੂੰ ਸਮਝਣ ’ਚ ਲਾਭਦਾਇਕ ਹੁੰਦੇ ਹਨ। ਡੀਨ ਅਕਾਦਮਿਕਸ ਡਾ. ਭਵੇਤ ਗਰਗ ਤੇ ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ ਨੇ ਕਿਹਾ ਕਿ ਆਧੁਨਿਕ ਉਦਯੋਗ ’ਚ ਤਕਨਾਲੋਜੀ, ਇਨੋਵੇਸ਼ਨ, ਆਟੋਮੇਸ਼ਨ ਤੇ ਸਸਟੇਨੇਬਿਲਟੀ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਲਈ ਪ੍ਰੈਕਟੀਕਲ ਟ੍ਰੇਨਿੰਗ, ਇੰਟਰਨਸ਼ਿਪ, ਉਦਯੋਗਿਕ ਸੰਪਰਕ ਤੇ ਹੁਨਰ ਵਿਕਾਸ ’ਤੇ ਧਿਆਨ ਦੇਣਾ ਜ਼ਰੂਰੀ ਹੈ।