- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੀ ਨਸ਼ਿਆਂ ਵਿਰੁੱਧ ਯਾਤਰਾ ਨੂੰ ਪੰਜਾਬ ਦੇ ਲੋਕਾਂ ਦਾ ਮਿਲਿਆ ਭਰਵਾਂ ਹੁੰਗਾਰਾ: ਪ੍ਰਧਾਨ ਰਕੇਸ਼ ਟੀਟੂ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਚ ਵਿਢੀ ਨਸ਼ਿਆਂ ਵਿਰੋਧੀ ਯਾਤਰਾ ਨੂੰ ਪੰਜਾਬ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਜੋ ਪੰਜਾਬ ਦੇ ਭਵਿੱਖ ਅਤੇ ਭਾਜਪਾ ਲਈ ਸ਼ੁਭ ਸੰਕੇਤ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਮੰਡਲ ਪ੍ਰਧਾਨ ਰਕੇਸ਼ ਗਰਗ ਟੀਟੂ ਨੇ ਇਥੋਂ ਨਸ਼ਾ ਮੁਕਤੀ ਯਾਤਰਾ ਜਲੰਧਰ ਲਈ ਚਾਰ ਬੱਸਾਂ ਦਾ ਕਾਫਲਾ ਰਵਾਨਾ ਕਰਨ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਪ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਇਸ਼ਤਿਹਾਰਾਂ ਵਾਲੀ ਸਰਕਾਰ ਸਾਬਤ ਹੋ ਰਹੀ ਹੈ ਕਿਉਂਕਿ ਇਹ ਸਰਕਾਰ ਇਸ਼ਤਿਆਰਬਾਜ਼ੀ ’ਤੇ ਜ਼ੋਰ ਦੇ ਰਹੀ ਹੈ ਜਦੋਂ ਕਿ ਜਮੀਨੀ ਹਕੀਕਤ ਕੁਝ ਹੋਰ ਹੈ ਜਿਸ ਨੂੰ ਲੋਕ ਭਲੀਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ’ਚ ਨਸ਼ਾ ਬੇਹੱਦ ਵਧਿਆ ਪੰਜਾਬ ਸਿਰ ਕਰਜ਼ੇ ਦੀ ਭੰਡ ਭੰਡ ਹੋਰ ਭਾਰੀ ਹੋਈ ਹੈ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਤੇ ਨਸ਼ਿਆਂ ਦੇ ਖਾਤਮੇ ਲਈ ਭਾਜਪਾ ਦੀ ਸਰਕਾਰ ਪੰਜਾਬ ਚ ਬੇਹੱਦ ਜ਼ਰੂਰੀ ਹੈ ਕਿਉਂਕਿ ਡਬਲ ਇੰਜਨ ਸਰਕਾਰ ਆਉਣ ਨਾਲ ਪੰਜਾਬ ਦਾ ਵਿਕਾਸ ਸੰਭਵ ਹੈ। ਮੰਡਲ ਪ੍ਰਧਾਨ ਰਕੇਸ਼ ਗਰਗ ਟੀਟੂ ਦੀ ਅਗਵਾਈ ’ਚ ਚਾਰ ਬੱਸਾਂ ਦਾ ਕਾਫਲਾ ਜਿੰਨਾ ’ਚ ਲਗਭਗ ਦੋ ਵਿਅਕਤੀ ਸ਼ਾਮਿਲ ਸਨ ਨੂੰ ਹਰੀ ਝੰਡੀ ਦੇ ਕੇ ਜਲੰਧਰ ਰੈਲੀ ’ਚ ਜਾਣ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਧਰਮ ਸਿੰਘ ਫੌਜੀ, ਲੋਕੇਸ਼ ਕੁਮਾਰ ਜਨਰਲ ਸੈਕਟਰੀ ਬੀਜੇਪੀ ਅਤੇ ਸੀਨੀਅਰ ਆਗੂ ਡਾਕਟਰ ਭਗਵਾਨ ਸਿੰਘ ਸੂਬਾ ਕਾਰਜਕਾਰੀ ਮੈਂਬਰ ਤੋਂ ਇਲਾਵਾ ਨਿੱਕੂ ਕਲਿਆਣ ਮਝੁੁੂਕੇ, ਜਗਵਿੰਦਰ ਸਿੰਘ, ਰਾਜ ਬਿੱਲਾ, ਗੁਰਦੇਵ ਸਿੰਘ ਸਾਬਕਾ ਪੰਚ ਅਤੇ ਹੋਰ ਸਾਰੇ ਵਰਕਰ ਸਾਹਿਬਾਨ ਹਾਜਰ ਸਨ।