ਬੂਟਾ ਸਿੰਘ ਚੌਹਾਨ ਦਾ ਨਾਵਲ ‘ਧੁੰਦ ਚੀਰਦੀ ਰੋਸ਼ਨੀ’ ਰਿਲੀਜ
ਬੂਟਾ ਸਿੰਘ ਚੌਹਾਨ ਦਾ ਨਾਵਲ ‘ਧੁੰਦ ਚੀਰਦੀ ਰੋਸ਼ਨੀ’ ਰਿਲੀਜ
Publish Date: Thu, 24 Sep 2026 04:56 PM (IST)
Updated Date: Fri, 25 Sep 2026 04:04 AM (IST)
ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਹੌਲਦਾਰ ਅਜੀਤ ਸਿੰਘ ਪੱਖੋ ਯਾਦਗਾਰੀ ਟਰੱਸਟ ਵੱਲੋਂ ਬਹੁਪੱਖੀ ਲੇਖਕ ਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ 10ਵਾਂ ਨਾਵਲ ਧੁੰਦ ਚੀਰਦੀ ਰੋਸ਼ਨੀ ਰਿਲੀਜ਼ ਕੀਤਾ ਗਿਆ। ਇਹ ਰਸਮ ਸਕੂਲ ਦੇ ਸੰਚਾਲਕ ਰਵਿੰਦਰਜੀਤ ਸਿੰਘ ਬਿੰਦੀ ਨੇ ਅਦਾ ਕਰਨ ਉਪਰੰਤ ਕਿਹਾ ਕਿ ਬੂਟਾ ਸਿੰਘ ਚੌਹਾਨ ਕੁਲਵਕਤੀ ਲੇਖਕ ਹਨ, ਜਿਨ੍ਹਾਂ ਦੀਆਂ ਹੁਣ ਤੱਕ ਨਾਵਲ, ਕਹਾਣੀਆਂ ਤੋਂ ਇਲਾਵਾ ਹੋਰਾਂ ਵਿਧਾਵਾਂ ਦੀਆਂ ਪੰਜਾਹ ਪੁਸਤਕਾਂ ਛਪ ਚੁੱਕੀਆਂ ਹਨ। ਡਾ ਹਰਵਿੰਦਰ ਸਿੰਘ ਨੇ ਕਿਹਾ ਕਿ ਚੌਹਾਨ ਮਲਵਈ ਬੋਲੀ ’ਚ ਲਿਖਦੇ ਹਨ। ਇਸੇ ਕਰਕੇ ਉਨ੍ਹਾਂ ਦੇ ਪਾਠਕਾਂ ਦਾ ਦਾਇਰਾ ਦਿਨੋ ਦਿਨ ਵਸੀਹ ਹੋ ਰਿਹਾ ਹੈ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਨਾਵਲ ਦਾ ਵਿਸ਼ਾ ਇਕ ਪਿਤਾ ਦੇ ਰੂਪ ’ਚ ਇਕ ਦਰਿੰਦੇ ਨਾਲ ਸੰਬੰਧਿਤ ਹੈ। ਜੋ ਕੁਕਰਮ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ ਪਰ ਨਾਵਲ ਦੀ ਹਨ੍ਹੇਰੀ ਪਾਤਰ ਉਸ ਨੂੰ ਜਿੰਦਗੀ ਭਰ ਨਰਕ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਨਾਵਲ ਧੀ ਦੇ ਮਾਸੂਮ ਬੋਲਾਂ ਨੂੰ ਆਵਾਜ਼ ਬਣਾਉਂਦਾ ਹੈ। ਇਸ ਮੌਕੇ ਪਰਮਪ੍ਰੀਤ ਕੌਰ, ਗੁਰਪ੍ਰੀਤ ਕੌਰ ਭੁੱਲਰ, ਸਤਿੰਦਰਜੀਤ ਕੌਰ ਤੇ ਸਿੰਦਰ ਕੌਰ ਆਦਿ ਮੈਡਮਾਂ ਵੀ ਹਾਜ਼ਰ ਸਨ।