- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ’ਤੇ ਹਮਲਾ ਆਮ ਆਦਮੀ ਪਾਰਟੀ ਦੀ ਬੁਖਲਾਹਟ ਦਾ ਨਤੀਜਾ - ਕੈਪਟਨ ਸਿੱਧੂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਿਵੇਂ ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਆਮ ਆਦਮੀ ਪਾਰਟੀ ਦਾ ਪਤਾ ਲੱਗਣ ਲੱਗ ਗਿਆ, ਕਿ ਉਨ੍ਹਾਂ ਦੀ ਸਰਕਾਰ ਕੁਝ ਦਿਨਾਂ ਦੀ ਮਹਿਮਾਨ ਹੈ ਤੇ ਬੀਜੇਪੀ ਦੀ ਹਰ ਰੋਜ਼ ਹੋ ਰਹੀ ਚੜ੍ਹਾਈ ਨੂੰ ਦੇਖ ਕੇ ਆਮ ਆਦਮੀ ਪਾਰਟੀ ਬੁਖਲਾਹਟ ’ਚ ਆਈ ਹੋਈ ਹੈ, ਇਸੇ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਾਫਲੇ ’ਤੇ ਹਮਲਾ ਕੀਤਾ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੇ ਹੱਥ ਕੰਡੇ ਨਹੀਂ ਵਰਤਣੇ ਚਾਹੀਦੇ ਇਹ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਅਸੀਂ ਵਿਕਾਸ ਪੱਖੋਂ ਪੰਜਾਬ ਨੂੰ ਪਹਿਲੇ ਨੰਬਰ ਤੇ ਲੈ ਆਉਂਦੇ, ਤੇ ਦੂਜੇ ਪਾਸੇ ਉਹ ਕੁੱਟਮਾਰ ਕਰਕੇ ਵੋਟਾਂ ਲੈਣੀਆਂ ਚਾਹੁੰਦੇ ਹਨ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। 37 ਹਜ਼ਾਰ ਅਧਿਆਪਕ ਦੀਆਂ ਸਕੂਲਾਂ ’ਚ ਵੈਕੈਂਸੀਆਂ ਖਾਲੀ ਨੇ, ਔਰ ਬਾਕੀ ਦੇ ਜਿਹੜੇ ਬੱਚੇ ਹੋਏ ਅਧਿਆਪਕ ਨੇ, ਉਹ ਐੱਸਆਈਆਰ ਤੇ ਹੋਰ ਫਾਲਤੂ ਡਿਊਟੀਆਂ ਤੇ ਲਾ ਰੱਖੇ ਹਨ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਮ ਆਦਮੀ ਪਾਰਟੀ ਕਿਹੜੇ ਹਿਸਾਬ ਨਾਲ ਇਹ ਕਲੇਮ ਕਰ ਰਹੀ ਇੱਕ ਸਾਡਾ ਸੂਬਾ ਪੜ੍ਹਾਈ ’ਚ ਪਹਿਲੇ ਨੰਬਰ ’ਤੇ ਹੈ। ਇਹੋ ਜਿਹੇ ਗਲਤ ਕਲੇਮ ਕਰਨੇ, ਮੈਂ ਸਮਝਦਾ ਹਾਂ ਕਿ ਇਹ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਦੇ ਬਰਾਬਰ ਹੈ, ਅਸੀਂ ਸਾਬਕਾ ਸੈਨਿਕ ਵਿੰਗ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਰਵਨੀਤ ਬਿੱਟੂ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦੇ ਆਂ ਤੇ ਡੀਜੀਪੀ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਉਥੇ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ’ਤੇ ਬਣਦੀ ਯੋਗ ਕਾਰਵਾਈ ਕੀਤੀ ਜਾਵੇ, ਜਿਨਾਂ ਨੇ ਇਸ ਹਮਲੇ ਨੂੰ ਨਹੀਂ ਰੋਕਿਆ।