ਐਸ.ਡੀ.ਐਮ ਨੇ ਨੌਜਵਾਨਾਂ ਨੂੰਸਹੀ ਦਿਸ਼ਾ ਅਪਣਾਉਣ ਲਈ ਪ੍ਰੇਰਿਆ ਐਸ.ਡੀ.ਐਮ ਆਯੂਸ਼ ਗੋਇਲ ਨੇ ਨੌਜਵਾਨਾਂ ਨੂੰ ਜੀਵਨ ’ਚ ਅੱਗੇ ਵਧਣ, ਅਨੁਸ਼ਾਸਨ ਤੇ ਸਹੀ ਦਿਸ਼ਾ ਅਪਣਾਉਣ ਲਈ ਕੀਤਾ ਪ੍ਰੇਰਿਤ
Publish Date: Fri, 18 Sep 2026 04:00 PM (IST)
Updated Date: Sat, 19 Sep 2026 04:02 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ :ਐਸ.ਡੀ.ਐਮ. ਤਪਾ ਆਯੂਸ਼ ਗੋਇਲ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਤਪਾ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਇੱਕ ਵਿਸ਼ੇਸ਼ ਪਲੇਸਮੈਂਟ ਕੈਂਪ ਲਾਇਆ ਗਿਆ। ਜਿਸ ’ਚ ਐਕਸਿਸ ਬੈਂਕ, ਰੈਕਸਾ ਸਕਿਉਰਿਟੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਲੋਟਸ ਗਲੋਬਲ ਐਂਟਰਪ੍ਰਾਈਜ਼ਿਜ਼ ਲਿਮਟਿਡ, ਮਿਡਲੈਂਡ ਮਾਈਕ੍ਰੋ ਫਾਈਨੈਂਸ ਅਤੇ ਸੈਫਰੋਨ ਸਨ ਸਕਿਉਰਿਟੀ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਕੰਪਨੀਆਂ ਵੱਲੋਂ ਅਸਿਸਟੈਂਟ ਮੈਨੇਜਰ, ਸੇਲਜ਼ ਅਫ਼ਸਰ, ਸਕਿਉਰਟੀ ਗਾਰਡ, ਰਿੰਗ ਫਰੇਮ ਓਪਰੇਟਰ, ਵਾਈਂਡਿੰਗ ਓਪਰੇਟਰ, ਸਟੀਚਰ, ਫੀਲਡ ਅਫ਼ਸਰ, ਗੰਨ ਮੈਨ, ਕੰਪਿਊਟਰ ਓਪਰੇਟਰ, ਸੁਪਰਵਾਈਜ਼ਰ, ਹਾਊਸ ਕੀਪਿੰਗ/ਕੁੱਕ, ਹੈਲਪਰਜ਼, ਇਲੈਕਟ੍ਰੀਸ਼ੀਅਨ, ਵੈਲਡਰ, ਮਕੈਨੀਕਲ ਆਦਿ ਆਸਾਮੀਆਂ ਲਈ ਭਰਤੀ ਕੀਤੀ ਗਈ। ਇਸ ਲਈ 10ਵੀਂ ਤੋਂ ਗ੍ਰੈਜੂਏਸ਼ਨ (ਲੜਕੇ ਅਤੇ ਲੜਕੀਆਂ ਦੋਵੇਂ ਯੋਗ) ਉਮਰ ਸੀਮਾ 18 ਤੋਂ 45 ਸਾਲ ਫਰੈਸ਼ਰ ਅਤੇ ਤਜਰਬੇਕਾਰ ਦੋਵੇਂ ਪ੍ਰਾਰਥੀ ਵਿਚਾਰੇ ਗਏ। ਇਸ ਤੋਂ ਇਲਾਵਾ ਕੈਂਪ ਦੌਰਾਨ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਡੇਅਰੀ ਵਿਭਾਗ, ਮੱਛੀ ਪਾਲਣ ਵਿਭਾਗ ਅਤੇ ਕਾਮਨ ਸਰਵਿਸ ਸੈਂਟਰ ਵੱਲੋਂ ਸਵੈ-ਰੋਜ਼ਗਾਰ ਟ੍ਰੇਨਿੰਗ ਅਤੇ ਸਰਕਾਰੀ ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ 400 ਤੋਂ ਵੱਧ ਆਸਾਮੀਆਂ ਲਈ ਭਰਤੀ ਲਈ ਨੌਜਵਾਨਾਂ ਨੂੰ ਅਪਲਾਈ ਕਰਵਾਇਆ ਗਿਆ ਅਤੇ ਇੰਟਰਵਿਊ ਹੋਈ। ਇਸ ਮੌਕੇ ਐਸ.ਡੀ.ਐਮ ਆਯੂਸ਼ ਗੋਇਲ ਵੱਲੋਂ ਨੌਜਵਾਨਾਂ ਨਾਲ ਨੁਕਤੇ ਸਾਂਝੇ ਕਰਦਿਆਂ ਉਹਨਾਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਮਿਹਨਤ, ਅਨੁਸ਼ਾਸਨ ਅਤੇ ਸਹੀ ਦਿਸ਼ਾ ਅਪਣਾਉਣ ਲਈ ਪ੍ਰੇਰਿਤ ਵੀ ਕੀਤਾ।