- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਥ ਸ਼ਰਮਾ ਨੇ ਗੋਲਡ ਮੈਡਲ ਜਿੱਤਕੇ ਕੀਤਾ ਮਾਪਿਆਂ ਤੇ ਇਲਾਕੇ ਦਾ ਨਾਮ ਰੋਸ਼ਨ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਕਿਸਾਨ ਆਗੂ ਕਾਮਰੇਡ ਗੁਰਮੇਲ ਸ਼ਰਮਾ (ਵਿਧਾਤੇ ਵਾਲਿਆਂ) ਦੇ ਪੋਤਰੇ ਪਾਰਥ ਸ਼ਰਮਾ ਪੁੱਤਰ ਨਰਿੰਦਰ ਸ਼ਰਮਾ ਨੇ ਅੰਡਰ (14 ਸਾਲ) ’ਚ ਆਪਣੀ ਖੇਡ ਦਾ ਕਮਾਲ ਦਿਖਾਉਂਦਿਆਂ ਬੌਕਸਿੰਗ ਮੁਕਾਬਲਿਆਂ ’ਚ ਗੋਲਡ ਮੈਡਲ ਜਿੱਤ ਕੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀ ਪਾਰਥ ਸ਼ਰਮਾ ਦੇ ਪਿਤਾ ਨਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੌਕਸਿੰਗ ਮੁਕਾਬਲੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਹੋਏ ਸਨ। ਜਿਨ੍ਹਾਂ ’ਚ ਪਾਰਥ ਸ਼ਰਮਾ ਨੇ ਆਪਣੀ ਖੇਡ ਦਾ ਬਾ-ਕਮਾਲ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਣ ’ਚ ਕਾਮਯਾਬੀ ਹਾਸਲ ਕੀਤੀ ਹੈ। ਜਿਸ ਨਾਲ ਪਰਿਵਾਰ, ਇਲਾਕੇ ਤੇ ਸਕੂਲ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਪਾਰਥ ਸ਼ਰਮਾ ਦੇ ਘਰ ਪੁੱਜਣ ਤੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਆਪਣੀ ਟੀਮ ਸਮੇਤ ਪਾਰਥ ਸ਼ਰਮਾ ਦਾ ਨਿੱਘਾ ਸਵਾਗਤ ਕਰਦਿਆਂ ਉਸ ਨੂੰ ਸਿਰੋਪਾਓ ਭੇਂਟ ਕਰਦਿਆਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਕਾਮਨਾ ਕੀਤੀ ਗਈ ਕਿ ਅੱਗਿਓਂ ਵੀ ਇਹ ਬੱਚਾ ਖੇਡਾਂ ਚ ਹੋਰ ਬੁਲੰਦੀਆਂ ਛੂਹੇ।
ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਵਿਕਾਸ ਲਈ ਜ਼ਰੂਰੀ ਹਨ ਉਥੇ ਬੱਚਿਆਂ ਦਾ ਖੇਡਾਂ ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹਰੇਕ ਤਰ੍ਹਾਂ ਦੀਆਂ ਗਤੀਵਿਧੀਆਂ ਚ ਸਰਗਰਮ ਰਹਿਣਾ ਚਾਹੀਦਾ ਹੈ। ਉਨ੍ਹਾਂ ਪਾਰਥ ਸ਼ਰਮਾ ਉਸਦੇ ਮਾਤਾ ਪਿਤਾ ਤੇ ਦਾਦਾ ਗੁਰਮੇਲ ਸ਼ਰਮਾ ਨੂੰ ਮੁਬਾਰਕਬਾਦ ਦਿੰਦਿਆਂ ਪਾਰਥ ਸ਼ਰਮਾ ਦਾ ਮੂੰਹ ਮਿੱਠਾ ਕਰਵਾਉਦਿਆ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੌਜੂਦਾ ਕੌਂਸਲਰ ਮੋਨੂ ਸ਼ਰਮਾ, ਨਿਰਮਲ ਸਿੰਘ ਨਿਮਾ, ਨਰਿੰਦਰ ਨੀਟਾ, ਡਾ: ਗੁਰਪ੍ਰੀਤ ਸਿੰਘ ਦੀਪਗੜ, ਲਾਭ ਸਿੰਘ ਸਾਬਕਾ ਐਮਸੀ, ਪਰਮ ਪੁਰੀ,ਜੰਗ ਸਿੰਘ, ਏਐਨਐਮ ਰੰਜੂ ਸ਼ਰਮਾ ਵਿਧਾਤਿਆਂ ਵਾਲੇ ਆਦਿ ਹਾਜ਼ਰ ਸਨ।