
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਮੁਕਾਬਲੇ ’ਚ ਸ਼ਿਵਾਲਿਕ ਸਕੂਲ ਤਪਾ ਦੀ ਸ਼ਾਨਦਾਰ ਪ੍ਰਾਪਤੀ

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਮੁਕਾਬਲੇ ’ਚ ਸਕੂਲ ਦੇ 7 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ’ਚੋਂ 4 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਮੁਕਾਬਲੇ ਲਈ ਆਪਣੀ ਚੋਣ ਪੱਕੀ ਕੀਤੀ, ਜਦਕਿ 2 ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਰਗ: ਲਵਪ੍ਰੀਤ ਸਿੰਘ (2) 93 ਕਿਲੋਗ੍ਰਾਮ ਪਹਿਲਾ ਸਥਾਨ ਰਾਜ ਪੱਧਰ ਲਈ ਚੋਣ, ਜਸਕਰਨ ਸਿੰਘ (2) 83 ਕਿੱਲੋਗ੍ਰਾਮ ਪਹਿਲਾ ਸਥਾਨ ਤੇ ਰਾਜ ਪੱਧਰ ਲਈ ਚੋਣ, ਮਨਿੰਦਰ ਸਿੰਘ (2) — 66 ਕਿਲੋਗ੍ਰਾਮ — ਪਹਿਲਾ ਸਥਾਨ ਤੇ ਰਾਜ ਪੱਧਰ ਲਈ ਚੋਣ, ਮਨਿੰਦਰ ਸਿੰਘ (1) 59 ਕਿਲੋਗ੍ਰਾਮ ਦੂਜਾ ਸਥਾਨ, ਅੰਡਰ-17 ਵਰਗ: ਯਸ਼ਕਰਨ ਸਿੰਘ (10ਵੀਂ) 59 ਕਿਲੋਗ੍ਰਾਮ ਪਹਿਲਾ ਸਥਾਨ ਤੇ ਰਾਜ ਪੱਧਰ ਲਈ ਚੋਣ ਬਲਕਰਨ ਸਿੰਘ (10ਵੀਂ) — 75 ਕਿੱਲੋਗ੍ਰਾਮ — ਪਹਿਲਾ ਸਥਾਨ ’ਤੇ ਰਾਜ ਪੱਧਰ ਲਈ ਚੋਣ, ਨਿੱਤਿਨ ਸਿੰਗਲਾ ( 1) — 53 ਕਿਲੋਗ੍ਰਾਮ, ਦੂਜਾ ਸਥਾਨ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਗਰਗ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।