ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੂੰ ਜਨਤਾ ਦੇ ਸਹਿਯੋਗ : ਐੱਸਪੀ (ਡੀ) ਗੋਇਲ ਯੁੱਧ ਨਸ਼ਿਆ ਵਿਰੁੱਧ ਪੁਲਸ ਪਬਲਿਕ ਸੰਪਰਕ ਮੀਟਿੰਗ ਕੀਤੀ
Publish Date: Sat, 22 Aug 2026 05:30 PM (IST)
Updated Date: Sun, 23 Aug 2026 04:00 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਜ਼ਿਲ੍ਹਾ ਬਰਨਾਲਾ ਦੇ ਐੱਸਐੱਸਪੀ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐੱਸਪੀਡੀ ਸੰਜੀਵ ਗੋਇਲ ਦੀ ਦੇਖ ਰੇਖ ਹੇਠ ਅੱਜ ਯੁੱਧ ਨਸ਼ਿਆਂ ਵਿਰੁੱਧ ਪੁਲਿਸ ਪਬਲਿਕ ਸੰਪਰਕ ਮੀਟਿੰਗ ਭਦੌੜ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਇਲਾਕੇ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨਾ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਪੀ. (ਡੀ) ਸੰਜੀਵ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਨੂੰ ਨਸ਼ਾ ਰਹਿਤ ਸੂਬਾ ਬਣਾਇਆ ਜਾ ਸਕੇ। ਉਨ੍ਹਾ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਪੁਲਸ ਨੂੰ ਪਬਲਿਕ ਦੇ ਸਹਿਯੋਗ ਦੀ ਵੱਡੀ ਜ਼ਰੂਰਤ ਹੈ। ਇਸ ਲਈ ਪੂਰੇ ਪੰਜਾਬ ’ਚੋਂ ਨਸ਼ਾ ਖਤਮ ਕਰਨ ਲਈ ਪਿੰਡ-ਪਿੰਡ ਪੱਧਰ ਤੇ ‘ਵਿਲੇਜ਼ ਡਿਫੈਂਸ ਕਮੇਟੀਆਂ’ ਬਣਾਈਆਂ ਗਈਆਂ ਸਨ ਤਾਂ ਕਿ ਇਨ੍ਹਾ ਕਮੇਟੀਆਂ ਤਹਿਤ ਪੁਲਿਸ ਨੂੰ ਪਤਾ ਚੱਲ ਸਕੇ ਕਿ ਕਿਹੜਾ ਵਿਅਕਤੀ ਨਸ਼ਾ ਵੇਚਦਾ ਹੈ ਅਤੇ ਕਿਹੜਾ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ। ਜੇਕਰ ਤੁਹਾਨੂੰ ਵੀ ਕਿਸੇ ਨਸ਼ਾ ਵੇਚਣ ਵਾਲੇ ਵਿਅਕਤੀ ਦਾ ਪਤਾ ਚੱਲਦਾ ਹੈ ਤਾਂ ਤੁਸੀ ਪੁਲਿਸ ਨੂੰ ਇਸ ਦੀ ਇਤਲਾਹ ਦਿਓ ਉਸ ਵਿਅਕਤੀ ਦੇ ਖਿਲਾਫ ਤੁਰੰਤ ਸਖਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਥਾਣਾ ਭਦੌੜ ਦੇ ਐੱਸਐੱਚਓ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਨਸ਼ਿਆਂ ਤੇ 70% ਕਾਬੂ ਪਾ ਚੁੱਕੇ ਹਾਂ ਜੋ 30 ਫੀਸਦੀ ਲੋਕ ਅਜੇ ਵੀ ਨਸ਼ੇ ਦੀ ਤਸਕਰੀ ਕਰਦੇ ਹਨ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਾਥ ਦਿਓ ਤਾਂ ਜੋ ਨਸ਼ਿਆਂ ਨੂੰ ਜੜੋਂ ਪੁੱਟਿਆ ਜਾ ਸਕੇ। ਉੱਘੇ ਸਮਾਜ ਸੇਵੀ ਡਾ: ਵਿਪਨ ਗੁਪਤਾ ਨੀ ਪੁਲਿਸ ਵੱਲੋਂ ਰਖਵਾਏ ਅੱਜ ਦੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪਿੰਡ ਪਿੰਡ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਨਸ਼ਿਆਂ ਵਿਰੁੱਧ ਡਟਣ ਲਈ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਤੇ ਆਮ ਲੋਕਾਂ ਦੀ ਤਾਲਮੇਲ ਨਾਲ ਹੀ ਨਸ਼ਾ ਤਸਕਰਾਂ ਦਾ ਖਾਤਮਾ ਸੰਭਵ ਹੈ। ਇਸ ਮੌਕੇ ਡੀ.ਐਸ.ਪੀ. ਜਸਕਰਨ ਸਿੰਘ ਬਰਾੜ ਤਪਾ, ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਮਹਿਰੋਕ, ਥਾਣਾ ਸ਼ਹਿਣਾ ਦੇ ਐਸ.ਐਚ.ੳ. ਰੇਨੂੰ ਪਰੋਚਾ, ਏ.ਐਸ.ਆਈ. ਰਾਜਵਿੰਦਰ ਸਿੰਘ, ਹੈਡੱ ਮੁਨਸੀ ਹਰਪ੍ਰੀਤ ਸਿੰਘ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਡਾਕਟਰ ਵਿਪਨ ਗੁਪਤਾ ਭਦੌੜ, ਨੇਬਲਜੀਤ ਸਿੰਘ ਹਨੀ ਐਮ.ਸੀ., ਭੋਲਾ ਸਿੰਘ ਐਮ.ਸੀ,. ਤਰਲੋਚਨ ਸਿੰਘ ਜੱਗਾ , ਸਰਪੰਚ ਹਰਪ੍ਰੀਤ ਸਿੰਘ ਸੰਧੂ ਕਲਾਂ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੋਂ ਇਲਾਵਾ ਸਮਾਜ ਸੇਵੀ ਅਮਰਜੀਤ ਸਿੰਘ ਮੀਕਾ, ਗੁਰਪ੍ਰੀਤ ਸਿੰਘ ਵਾਲੀਆ ਹਾਜਰ ਸਨ।